Wednesday, March 18, 2026

ਪੱਟੀ ਵਿੱਚ ਸ਼ੁਰੂ ਹੋਇਆ ਆਈਡੀਆ 4-ਜੀ ਇੰਟਰਨੈਟ ਨੈਟਵਰਕ

PPN0103201629ਪੱਟੀ, 1 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) ਮੋਬਾਇਲ ਨੈਟਵਰਕ ਕੰਪਨੀ ਆਈਡੀਆ ਵੱਲੋਂ ਪੱਟੀ ਵਿਖੇ 4 ਜੀ ਇੰਟਰਨੈਟ ਨੈਟਵਰਕ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚੀਮਾ ਇੰਟਰਪ੍ਰਾਇਜ਼ੀਸ ਕਾਲਜ ਰੋਡ ਪੱਟੀ ਵਿਖੇ ਬਲਜੀਤ ਸਿੰਘ ਚੀਮਾ, ਜੋਨਲ ਮੈਨੇਜਰ ਨਵਦੀਪ ਸਿੰਘ, ਐਸਐਮ ਸੁਮਿਤ ਭੰਡਾਰੀ, ਐਸਐਮ ਹਰਸਿਮਰ ਸਿੰਘ, ਨਿਤਿਨ ਖੰਨਾ ਸਰਵਿਸ ਮੈਨ ਅਤੇ ਸਮੂਹ ਸਟਾਫ ਵੱਲੋਂ ਪੱਟੀ ਵਿੱਚ ਆਈਡੀਆ 4 ਜੀ ਇੰਟਰਨੈਟ ਨੈਟਵਰਕ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਕੇਕ ਕੱਟ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਇਲਾਕਾ ਵਾਸੀਆਂ ਨੂੰ 4 ਜੀ ਸ਼ੁਰੂ ਹੋਣ ਦੀ ਵਧਾਈ ਦਿੰਦਿਆਂ ਬਲਜੀਤ ਸਿੰਘ ਚੀਮਾ ਨੇ ਕਿਹਾ ਕਿ 4 ਜੀ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਬਲਜੀਤ ਸਿੰਘ ਚੀਮਾ, ਰਣਜੀਤ ਸਿੰਘ, ਅਜੇ ਕੁਮਾਰ ਕੌਂਸਲਰ, ਪ੍ਰਭਜੋਤ ਸਿੰਘ ਭਿੰਡਰ, ਜੋਧਾ ਸਿੰਘ, ਜਗਰੂਪ ਸਿੰਘ, ਸੁਰਜੀਤ ਸਿੰਘ, ਰਘਬੀਰ ਸਿੰਘ ਜਸਕਰਨ ਸਿੰਘ, ਨੇਹਾ ਸ਼ਰਮਾ, ਨਿਸ਼ਾ ਸ਼ਰਮਾ ਅਤੇ ਲਵਲੀਨ ਕੌਰ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply