ਗੁਰੂ ਕੀ ਨਗਰੀ ਤਲਵੰਡੀ ਸਾਬੋ ‘ਚ ਨਸ਼ਿਆਂ ਦੀ ਵਰਤੋਂ ਸਰਕਾਰ ਦੀ ਕਾਰਜਕਾਰੀ ਤੇ ਪ੍ਰਸ਼ਨ ਚਿੰਨ?

ਬਠਿੰਡਾ, 4 ਮਈ (ਜਸਵਿੰਦਰ ਸਿੰਘ ਜੱਸੀ)- ਵੋਟਾਂ ਵਾਲੇ ਪੰਜਾਬ ਵਿੱਚ ਖਾਸ ਤੌਰ ਤੇ ਸਮੁੱਚੇ ਮਾਲਵੇ ਅੰਦਰ ਚੋਣਾਂ ਨੂੰ ਲੈ ਕੇ ਮਾਹੋਲ ਬੜਾ ਸਰਗਰਮ ਰਿਹਾ ਅਤੇ ਜਿੱਥੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣਾ ਵੋਟ ਬੈਂਕ ਸਮਝਦੇ ਹੋਏ ਆਪਣੇ ਵੱਲ ਖਿੱਚਣ ਦਾ ਰੁਝਾਨ ਬਹੁਤ ਹੀ ਵੱਡੇ ਪੱਧਰ ਤੇ ਰਿਹਾ ਤੇ ਪਾਰਟੀ ਪੱਖੀ ਵੋਟਰਾਂ ਵਿੱਚ ਵੀ ਕੱਟੜ ਪੁਨੇ ਦੀ ਗੱਲ ਦਿਲਾਂ ਦੇ ਵਿੱਚ ਘਰ ਕਰਦੀ, ਪ੍ਰੰਤੂ ਨਗਰ ਅੰਦਰ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਵੋਟਰਾਂ ਨੂੰ ਭਰਮਾਉਂਣ ਲਈ ਸ਼ਰਾਬ,ਭੁੱਕੀ ਅਤੇ ਲਾਲਚ ਦੇਣ ਦਾ ਸਿਲਸਿਲਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਜ਼ਾਰੀ ਰਿਹਾ। ਜਿਸ ਦੀਆਂ ਖਬਰਾਂ ਨਗਰ ਹੀ ਨਹੀ ਆਸ ਪਾਸ ਦੇ ਪਿੰਡਾਂ ਵਿੱਚ ਵੀ ਸੁਣਨ ਨੂੰ ਮਿਲੀਆਂ ਤੇ ਇਹ ਪੂਰਾ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਪਾਰਟੀਆਂ ਦੇ ਆਗੂਆਂ ਵੱਲੋਂ ਕਾਂਗਰਸ ਦੇ ਆਗੂ ਰਣਬੀਰ ਸਿੰਘ ਸਿੱਧੂ, “ਆਪ” ਦੇ ਆਗੂ ਅਵਤਾਰ ਸਿੰਘ ਚੋਪੜਾ,ਬਸਪਾ ਦੇ ਆਗੂ ਜਗਦੀਪ ਸਿੰਘ ਗੋਗੀ ਆਦਿ ਸਮੇਤ ਹੋਰ ਵਰਕਰਾਂ ਨੇ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਬਲਵੰਤ ਸਿੰਘ ਨੰਦਗੜ ਨੂੰ ਉਨਾ ਦੇ ਨਿਵਾਸ ਸਥਾਨ ਤੇ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਚੋਣਾਂ ਸਮੇਂ ਪੰਥਕ ਸਰਕਾਰ ਦੇ ਸਮੱਰਥਕਾਂ ਵੱਲੋਂ ਨਗਰ ਅਤੇ ਪਿੰਡਾਂ ਵਿੱਚ ਨਸ਼ਿਆਂ ਅਤੇ ਪੈਸਿਆਂ ਦੀ ਖੁੱਲੱ ਕੇ ਤਕਸੀਮ ਕੀਤੀ ਗਈ ਜਿਸ ਨਾਲ ਲੋਕਤੰਤਰ ਦਾ ਘਾਨ ਤਾ ਹੋਇਆ ਹੀ ਹੋਇਆ ਉਥੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਇਸ ਗੁਰੂ ਕੀ ਨਗਰੀ ਜੋ ਇੱਕ ਸਰਵ ਸਾਂਝੇ ਗੁਰੂਆਂ ਵੱਲੋਂ ਵਰਸੋਈ ਹੋਈ ਧਰਤੀ ਹੈ, ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ ਹੈ ‘ਚ ਇਹ ਸ਼ਰੇਆਮ ਨਸ਼ਿਆਂ ਦੀਆਂ ਖੁੱਲ ਕੇ ਵਰਤੋਂ ਹੋਣੀਆਂ ਬਹੁਤ ਹੀ ਮੰਦਭਾਗੀਆਂ ਹਨ।ਕਿਉਂਕਿ ਇਹ ਨਸ਼ਿਆਂ ਤੋਂ ਅੱਜ ਹਰ ਇੱਕ ਨਫਰਤ ਕਰਦਾ ਹੈ ਪ੍ਰਤੂੰ ਇੰਨਾ ਵੱਲੋਂ ਵੋਟਾਂ ਦੇ ਲਾਲਚ ਵਿੱਚ ਨਸ਼ੇ ਵੰਡ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਮੌਕੇ ਜੱਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਇੰਨਾ ਆਗੂਆਂ ਨੇ ਆਪਣੇ ਤੌਰ ਤੇ ਵੀ ਬੋਲਦਿਆਂ ਕਿਹਾ ਕਿ ਗੁਰੂਆਂ ਦੀ ਇਸ ਮਹਾਨ ਅਸਥਾਨ ਤੇ ਨਸ਼ਿਆਂ ਤੇ ਠੱਲ ਪਾਉਣਾ ਤਾਂ ਇੱਕ ਸਾਡੇ ਲਈ ਇੱਕ ਵਧੀਆ ਗੱਲ ਹੈ, ਪ੍ਰੰਤੂ ਨਗਰ ਅੰਦਰ ਇਹ ਨਸ਼ਿਆਂ ਦੀ ਗੱਲ ਸੁਣ ਕੇ ਬਹੁਤ ਠੇਸ ਪਹੁੰਚੀ ਹੈ।
Punjab Post Daily Online Newspaper & Print Media