Friday, July 3, 2026

ਲੋਹਕਾ ਵਿਖੇ ਸੜਕ ‘ਚੇ ਪਿੰਡ ਵਾਸੀਆਂ ਲਾਇਆ ਜਾਮ- ਮੁਆਵਜੇ ਤੇ ਤਾਰਾਂ ਹਟਾਉਣ ਦੀ ਕੀਤੀ ਮੰਗ

PPN2103201617

ਪੱਟੀ, 21 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਡ ਲੌਹਕਾ ਵਿਖੇ ਆਪਣੇ ਘਰ ਦੀ ਛੱਤ ਤੇ ਖੇਡ ਰਹੇ 2 ਬੱਚੇ 11 ਕੇ ਵੀ ਹਾਈਵੋਲਟੇਜ਼ ਬਿਜ਼ਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਲੜਕੇ ਕਰਨਬੀਰ ਸਿੰਘ (8) ਥਾਂ ਤੇ ਮੌਤ ਹੋ ਗਈ ਤੇ ਲੜਕੀ ਸੰਦੀਪ ਕੌਰ ਬੁਰੀ ਤਰਾਂ ਝੁਲਸ ਗਈ। ਇਸੇ ਨੂੰ ਲੈ ਕੇ ਪਿੰਡ ਵਾਸੀਆਂ ਲੌਹਕਾ ਵਿਖੇ ਪੱਟੀ ਤੋ ਤਰਨਤਾਰਨ ਸੜਕ ਤੇ ਲਾਸ਼ ਰੱਖ ਕੇ ਜਾਮ ਲਗਾ ਦਿੱਤਾ ਤੇ ਬਿਜਲੀ ਵਿਭਾਗ ਤੋਂ ਤਾਰਾਂ ਘਰ ਤੋ ਹਟਾਉਣ ਤੇ ਮੁਆਵਜੇ ਦੀ ਮੰਗ ਕੀਤੀ ਗਈ।ਇਸ ਮੌਕੇ ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਸੋਹਣ ਸਿੰਘ, ਰਾਜ ਕਰਨ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ, ਹਰਭਜਨ ਸਿੰਘ ਆਦਿ ਨੇ ਉਨਾਂ ਚਿਰ ਤਕ ਜਾਮ ਨਹੀ ਖੁੱਲੇਗਾ ਜਦ ਤਕ ਸਾਡੀਆਂ ਮੰਗਾਂ ਮੰਨੀਆਂ ਨਹੀ ਜਾਂਦੀਆਂ।ਜਾਮ ਲੱਗਣ ਪੱਟੀ ਤੋ ਤਰਨਤਾਰਨ ਰੋਡ ਉਪਰ ਭਾਰੀ ਟੈਰਫਿਕ ਜਾਮ ਰਿਹਾ ਤੇ ਲੋਕਾਂ ਭਾਰੀ ਪਰੇਸ਼ਾਨੀ ਹੋਈ। ਖਬਰ ਲਿਖੇ ਜਾਣ ਤੱਕ ਜਾਮ ਜਾਰੀ ਸੀ।ਮੌਕੇ ਤੇ ਪਹੁੰਚੀ ਪੱਟੀ ਪੁਲਿਸ ਵਲੋਂ ਜਾਮ ਖੁਲਵਾਉਣ ਦਾ ਕੋਸ਼ਿਸ ਕੀਤੀ ਜਾ ਰਹੀ ਸੀ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply