
ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)- ਵਿਸ਼ਵ ਮਲੇਰੀਆ ਦਿਵਸ ਮੌਕੇ ਡਾ: ਵਿਨੋਦ ਗਰਗ ਸਿਵਲ ਸਰਜਨ ਵਲੋਂ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਕਿਵੇਂ ਬੱਚਣਾ ਹੈ। ਇਸ ਮੌਕੇ ਡਾ: ਆਰ.ਐਸ. ਰੰਧਾਵਾ ਜਿਲਾ ਸਿਹਤ ਅਫਸਰ, ਡਾ: ਐਚ.ਐਸ.ਹੇਅਰ ਵਲੋਂ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਜਿਵੇਂ ਕਿ ਘਰ ਦੇ ਆਸ ਪਾਸ ਪਾਣੀ ਨਹੀ ਖੜਣ ਦੇਣਾ, ਕੂਲਰ ਦੀ ਸਫ਼ਾਈ ਹਰ ਹਫ਼ਤੇ ,ਟੈਕੀਆਂ ਆਦਿ ਨੂੰ ਢੱਕ ਰੱਖਣਾ। ਇਸ ਮੌਕੇ ਬੱਚਿਆਂ ਤੋਂ ਮਲੇਰੀਆਂ ਅਤੇ ਡੇਂਗੂ ਬੀਮਾਰੀ ਤੋਂ ਬੱਚਣ ਸੰਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ। ਜਿਨਾਂ ਵਿਚ ੫੫ ਬੱਚਿਆਂ ਨੇ ਭਾਗ ਲਿਆ। ਜੇਤੂ ਬੰਚਿਆਂ ਨੂੰ ਮੌਕੇ ‘ਤੇ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਵਲੋਂ ਸਿਹਤ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਗਿਆ। ਇਨਾਂ ਤੋਂ ਇਲਾਵਾ ਹਰਜਿੰਦਰ ਕੌਰ ਡਿਪਟੀ ਐਮ.ਈ.ਆਈ.ਓ,ਮਾਸ ਮੀਡੀਆ, ਡਾ: ਪਾਮਿਲ, ਡਾ: ਅਨੂਪੁਮਾ, ਡਾ: ਸੂਰਜ ਭਾਨ, ਲਾਲ ਚੰਦ ਸਿੰਘ ਸਮਾਜ ਸੇਵੀ, ਮੈਡਮ ਊਸ਼ਾ ਸਿੰਗਲ ਆਦਿ ਵੀ ਹਾਜ਼ਰ ਸਨ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media