ਅੰਮ੍ਰਿਤਸਰ, 30 ਮਾਰਚ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਵਿਖੇ ਕਾਲਜ ਦੀ ਦੂਜੀ ਕਾਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ. ਪਰਮਜੀਤ ਸਿੰਘ ਜੱਜ, ਡੀਨ ਅਕਾਦਮਿਕ ਮਾਮਲੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਨਵੋਕੇਸ਼ਨ ਵਿੱਚ 600 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਡਿਗਰੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰੋ. (ਡਾ.) ਪਰਮਜੀਤ ਸਿੰਘ ਜੱਜ ਨੇ ਵਿਦਿਆਰਥੀਆਂ ਨੂੰ ਨਰੋਆ ਸਮਾਜ ਸਿਰਜਣ ਲਈ ਵਿਦਿਆ ਦੇ ਨਾਲ-ਨਾਲ ਰੋਜ਼ਗਾਰ ਕਿੱਤਿਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ। ਉਹਨਾਂ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਦਿਆਰਥੀ ਕਿਸੇ ਵੀ ਸਮਾਜ ਦਾ ਹਰਿਆਵਲ ਦਸਤਾ ਹੁੰਦੇ ਹਨ, ਜਿਨ੍ਹਾਂ ਨੇ ਸਮਾਜ ਸਭਿਆਚਾਰ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਨੀ ਹੁੰਦੀ ਹੈ, ਇਸ ਲਈ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਤਨ-ਮਨ ਨਾਲ ਲੋਕਾਂ ਨੂੰ ਸਿਖਿਆ ਦਿਖਿਆ ਬਾਰੇ ਪ੍ਰੇਰਿਤ ਕਰਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ (ਡਾ.) ਹਰੀਸ਼ ਚੰਦਰ ਸ਼ਰਮਾ ਨੇ ਕਾਲਜ ਦੇ ਸਾਲਾਨਾ ਰਿਪੋਰਟ ਤੱਥਾਂ ਅਤੇ ਤੱਤਾਂ ਨਾਲ ਭਰਪੂਰ ਪੇਸ਼ ਕੀਤੀ ਅਤੇ ਕਿਹਾ ਕਿ ਕਾਲਜ ਨੇ ਆਪਣੇ ਪੰਜ ਸਾਲਾਂ ਦੇ ਇਤਿਹਾਸ ਵਿਚ ਨਵੀਆਂ ਬੁਲੰਦੀਆਂ ਪ੍ਰਾਪਤ ਕੀਤੀਆਂ ਹਨ, ਉਹਨਾਂ ਨੇ ਵਿਸਥਾਰ ਸਹਿਤ ਕਾਲਜ ਦੀਆ ਪ੍ਰਾਪਤੀਆਂ ਬਾਰੇ ਲੜੀਵਾਰ ਭਰਪੂਰ ਚਾਨਣਾ ਪਾਇਆ। ਇਸ ਮੋਕੇ ਤੇ ਯੂਨੀਵਰਸਿਟੀ ਤੋਂ ਪ੍ਰੋ.(ਡਾ) ਨਵਦੀਪ ਤੁੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਮਿਠੜਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਾਹਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਿਆੜੀ ਦੇ ਪ੍ਰਿੰਸੀਪਲ ਡਾ. ਰਕੇਸ਼ ਮੋਹਨ, ਮੁਸ਼ਤਰਕਾ ਮਾਲਕਿਨ ਕਮੇਟੀ ਵੇਰਕਾ ਦੇ ਪ੍ਰਧਾਨ ਨਵਤੇਜ ਸਿੰਘ, ਪੈਟਰਨ ਅਮਰੀਕ ਸਿੰਘ ਆਦਿ ਹਾਜ਼ਰ ਸਨ।ਇਸ ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਪੁਨੀਤ ਰੰਧਾਵਾ ਨੇ ਬਾਖ਼ੂਬੀ ਨਿਭਾਇਆ ਅਤੇ ਡਾ. ਨਿਸ਼ਾ ਛਾਬੜਾ ਦੁਆਰਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋ. ਸੁਖਮਨਿੰਦਰ ਪਾਲ ਸਿੰਘ, ਡਾ. ਮਨਜੀਤ ਕੌਰ ਅਤੇ ਸਮੂਹ ਸਟਾਫ ਹਾਜਰ ਸੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media