Wednesday, December 31, 2025

ਕੈਪਟਨ, ਬਰਾੜ ਤੇ ਬਾਦਲ ਪੰਜਾਬ ਵਿਚ ਬਦਲ ਸਕਦੇ ਹਨ ਕਾਂਗਰਸ ਦੇ ਸਮੀਕਰਨ

PPN080503

ਜੰਡਿਆਲਾ ਗੁਰੂ, 8  ਮਈ (ਹਰਿੰਦਰਪਾਲ ਸਿੰਘ)-  ਪਿਛਲੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਟੇ ਦੀ ਟੱਕਰ ਵਿਚ ਪ੍ਰਮੁੱਖ ਸੀਟਾਂ ਅੰਮ੍ਰਿਤਸਰ ਅਤੇ ਬਠਿੰਡਾ ਨੇ ਪੰਜਾਬ ਕਾਂਗਰਸ ਵਿਚ ਜਾਨ ਪਾ ਦਿੱਤੀ ਹੈ।ਚੋਣਾਂ ਦੇ ਨਤੀਜੇ ਜੋ ਮਰਜੀ ਹੋਣ, ਪਰ ਅੰਮ੍ਰਿਤਸਰ ਤੋਂ ਕਾਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਨਾ ਕੇਵਲ ਅੰਮ੍ਰਿਤਸਰ ਵਿਚ, ਪਰ ਪੂਰੇ ਪੰਜਾਬ ਵਿਚ ਕਾਂਗਰਸ ਦੀ ਲਹਿਰ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਵਿਚ ਅਜੇ ਵੀ ਜਨਤਾ ਸ੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਨੂੰ ਮੁੱਖ ਮੰਨ ਰਹੀ ਹੈ।ਦੂਸਰੇ ਪਾਸੇ ਬਾਦਲ ਪਰਿਵਾਰ ਨੂੰ ਉਹਨਾਂ ਦੇ ਘਰ ਵਿਚ ਹੀ ਘੇਰੀ ਰੱਖਣ ਅਤੇ ਆਪਣੀ ਭਰਜਾਈ ਨੂੰ ਕਾਂਟੇ ਦੀ ਟੱਕਰ ਦੇਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਵੀ ਪੰਜਾਬ ਦੀ ਸਿਆਸਤ ਵਿਚ ਇੱਕ ਵਾਰ ਫਿਰ ਚਮਕ ਉਠੇ ਹਨ।  ਅਗਰ ਪੰਜਾਬ ਪੀਪਲਜ਼ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗਠਜੋੜ ਕਾਮਯਾਬ ਰਹਿੰਦਾ ਹੈ ਤਾਂ ਇਹ ਦੋ ਮਹਾਂਰਥੀ ਆਉਣ ਵਾਲੇ ਸਮੇਂ ਵਿਚ ਵਿਧਾਨ ਸਭਾ ਚੋਣਾਂ ਮੋਕੇ ਸ੍ਰੋਮਣੀ ਅਕਾਲੀ ਦਲ ਨੂੰ ਕਾਂਟੇ ਦੀ ਟੱਕਰ ਦੇ ਸਕਦੇ ਹਨ।ਬਾਦਲ ਪਰਿਵਾਰ ਵੀ ਅੰਦਰਖਾਤੇ ਇਹਨਾ ਦੋਹਾਂ ਜਰਨੈਲਾਂ ਦੇ ਪਰ ਕੁਤਰਨ ਦੀਆਂ ਵਿਉਤਬੰਦੀਆਂ ਘੜਣੀਆਂ ਸ਼ੁਰੂ ਕਰ ਚੁੱਕੇ ਹਨ ਕਿਉਂਕਿ ਅਗਰ ਸਿਆਸੀ ਮਾਹਿਰਾਂ ਦੀ ਗੱਲ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ, ਜਗਮੀਤ ਸਿੰਘ ਬਰਾੜ ਅਤੇ ਮਨਪ੍ਰੀਤ ਸਿੰਘ ਬਾਦਲ ਪੰਜਾਬ ਵਿਚ ਕਾਂਗਰਸ ਦੇ ਸਮੀਕਰਨ ਬਦਲ ਸਕਦੀ ਹੈ।ਹੁਣ ਕਾਂਗਰਸ ਹਾਈਕਮਾਨ ਨੇ ਵੀ ਦੇਖ ਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਜਨਤਾ ਪਸੰਦ ਕਰਦੀ ਹੈ, ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਲੋਕ ਸਭਾ ਹਲਕੇ ਤੱਕ ਹੀ ਸੀਮਤ ਹਨ।ਬੀਬੀ ਰਾਜਿੰਦਰ ਕੋਰ ਭੱਠਲ ਸੰਗਰੂਰ ਹਲਕੇ ਵਿਚ ਹੀ ਆਪਣੀ ਸਾਖ ਰੱਖਦੇ ਹਨ, ਜਦੋਂ ਕਿ ਕੈਪਟਨ ਦਾ ਮਾਨ ਸਨਮਾਨ ਪੰਜਾਬ ਦੇ ਕੋਨ-ਕੋਨੇ ਵਿਚ ਹੈ।
ਸੋ 16 ਮਈ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਭਾਵਂੇ ਹਾਰ ਜਾਂ ਜਿੱਤ ਮਿਲਦੀ ਹੈ, ਪਰ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੋ ਜਰਨੈਲਾਂ ਦੀ ਜੋੜੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਟੇ ਦੀ ਟੱਕਰ ਦੇਣ ਵਿਚ ‘ਨੰਬਰ ਇਕ’ ਤੇ ਦਿਖਾਈ ਦੇ ਰਹੀ ਹੈ।ਅਗਰ ਕਾਗਰਸ ਹਾਈਕਮਾਨ ਤੋਂ ਮਿਲੀਆਂ ਰਿਪੋਰਟਾਂ ‘ਤੇ ਝਾਤੀ ਮਾਰੀ ਜਾਵੇਂ ਤਾਂ ਸੁਣਨ ਨੂੰ ਇਹ ਆ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਮੁੱਖ ਮੰਤਰੀ ਦੀ ਕੁਰਸੀ ਲਈ ਪ੍ਰਮੁੱਖ ਦਾਅਵੇਦਾਰ ਵਜੋਂ ਪੇਸ਼ ਕੀਤਾ ਜਾਵੇਗਾ ਅਤੇ ਅਸਪੱਸ਼ਟ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਦੀ ਪ੍ਰੇਰਨਾ ਸਦਕਾ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਵਿਚ ਪੱਕੇ ਤੋਰ ਤੇ ਸ਼ਾਮਿਲ ਹੋ ਸਕਦੇ ਹਨ।

jMifAwlw gurU, 8 meI (hirMdrpwl isMG)-  ipCly idnI hoeIAwˆ lok sBw coxW ivc kwˆty dI t`kr ivc pRmu`K sItwˆ AMimRqsr Aqy biTMfw ny pMjwb kWgrs ivc jwn pw id`qI hY[coxwˆ dy nqIjy jo mrjI hox, pr AMimRqsr qoˆ kwgrs pwrtI vloˆ kYptn AmirMdr isMG nUM lok sBw dw aumIdvwr AYlwnx qoˆ bwAd nw kyvl AMimRqsr ivc, pr pUry pMjwb ivc kWgrs dI lihr ny swibq kr id`qw ik pMjwb ivc Ajy vI jnqw sRomxI AkwlI dl dw mukwblw krn leI kYptn AmirMdr isMG dI kmwn nUM mu`K mMn rhI hY[dUsry pwsy bwdl pirvwr nUM auhnW dy Gr ivc hI GyrI r`Kx Aqy AwpxI BrjweI nUM kwˆty dI t`kr dyx qoˆ bwAd mnpRIq isMG bwdl vI pMjwb dI isAwsq ivc ie`k vwr iPr cmk auTy hn[  Agr pMjwb pIplz pwrtI Aqy kWgrs pwrtI dw gTjoV kwmXwb rihMdw hY qwˆ ieh do mhwˆrQI Awaux vwly smyˆ ivc ivDwn sBw coxW moky sRomxI AkwlI dl nUM kwˆty dI t`kr dy skdy hn[bwdl pirvwr vI AMdrKwqy iehnw dohwˆ jrnYlW dy pr kuqrn dIAW ivauqbMdIAW GVxIAW SurU kr cu`ky hn ikauˆik Agr isAwsI mwihrwˆ dI g`l mMnIey qwˆ kYptn AmirMdr isMG, jgmIq isMG brwV Aqy mnpRIq isMG bwdl pMjwb ivc kWgrs dy smIkrn bdl skdI hY[hux kWgrs hweIkmwn ny vI dyK ilAw hY ik kYptn AmirMdr isMG nUM pMjwb dI jnqw psMd krdI hY, jdoˆ ik pRqwp isMG bwjvw gurdwspur lok sBw hlky q`k hI sImq hn[bIbI rwijMdr kor B`Tl sMgrUr hlky ivc hI AwpxI swK r`Kdy hn, jdoˆ ik kYptn dw mwn snmwn pMjwb dy kon-kony ivc hY[

so 16 meI bwAd kYptn AmirMdr isMG Aqy mnpRIq isMG bwdl nUM BwvNy hwr jwˆ ij`q imldI hY, pr Awaux vwly smyˆ dI g`l kIqI jwvy qwˆ iehnW do jrnYlwˆ dI joVI SRomxI AkwlI dl nUM kwˆty dI t`kr dyx ivc ‘nMbr iek’ qy idKweI dy rhI hY[Agr kwgrs hweIkmwn qoˆ imlIAW irportW ‘qy JwqI mwrI jwvyˆ qwˆ suxn nUM ieh Aw irhw hY ik kYptn AmirMdr isMG nUM ie`k vwr iPr mu`K mMqrI dI kursI leI pRmu`K dwAvydwr vjoˆ pyS kIqw jwvygw Aqy Asp`St sUqrW Anuswr rwhul gwˆDI dI pRyrnw sdkw mnpRIq isMG bwdl kWgrs pwrtI ivc p`ky qor qy Swiml ho skdy hn[

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply