Wednesday, September 30, 2026

ਬੀ. ਬੀ. ਕੇ ਡੀ. ਏ. ਵੀ ਕਾਲਜ ਵਿੱਚ ਫ਼ਾਰ ਵੁਮੈਨ ਵਿੱਚ ਕਵਿਜ਼ ਮੁਕਾਬਲੇ ਦਾ ਆਯੋਜਨ

PPN1404201602ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੁਮੈਨ ਦੇ ਉਰਵੀ ਆਡੀਟੋਰੀਅਮ ਵਿੱਚ ਇਕ ਕਵਿਜ਼ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਅਵਸਰ ਉੱਤੇ ਪੋz. (ਡਾ.) ਪੰਮੀ ਮਨਚੰਦਾ, ਮੁਖੀ ਗਣਿਤ ਵਿਭਾਗ, ਗੁਰੂ ਨਾਨਕ ਦੇਵ ਯੁੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸ਼੍ਰੀਮਤੀ ਸ਼ਸ਼ੀ ਭਾਟੀਆ, ਪੂਰਵ ਉਪ ਪ੍ਰਿੰਸੀਪਲ ਅਤੇ ਮੁਖੀ ਗਣਿਤ ਵਿਭਾਗ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ‘ਗੈਸਟ ਆਫ਼ ਆਨਰ’ ਵਜੋਂ ਸ਼ਾਮਿਲ ਹੋਏ।
ਇਸ ਪ੍ਰਤੀਯੋਗਤਾ ਵਿੱਚ ਗਰੈਜੂਏਸ਼ਨ ਕਰ ਰਹੀਆਂ ਵਿਦਿਆਰਥਣਾਂ ਨੇ ਟੀਮ ਰਾਮਾਨੁਜਨ, ਟੀਮ ਭਾਸਕਰ, ਟੀਮ ਹਰੀਸ਼ਚੰਦਰ, ਟੀਮ ਬ੍ਰਹਮਗੁਪਤਾ, ਟੀਮ ਆਰੀਆ ਭੱਟ ਅਤੇ ਟੀਮ ਚੰਦਰਸ਼ੇਖਰ ਨਾਮਕ ਛੇ ਟੀਮਾਂ ਤਹਿਤ ਭਾਗ ਲਿਆ।ਇਹ ਮੁਕਾਬਲਾ ਗਣਿਤ ਤਕਨੀਕਾਂ ਅਤੇ ਸਧਾਰਣ ਗਿਆਨ ਉੱਤੇ ਆਧਰਿਤ ਸੀ। ਇਸ ਮੁਕਾਬਲੇ ਵਿੱਚ ਟੀਮ ਆਰੀਆ ਭੱਟ ਦੁੂਸਰੀਆਂ ਟੀਮਾਂ ਨੂੰ ਪਛਾੜਦੇ ਹੋਏ ਪਹਿਲੇ ਸਥਾਨ ਤੇ ਰਹੀ।ਜੇਤੂ ਟੀਮ ਦੇ ਪ੍ਰਤੀਯੋਗੀਆਂ ਵਿੱਚ ਸ਼ਿਖਾ (ਬੀ.ਐਸ.ਇਕਨਾਮਿਕਸ ਸਮੈਸਟਰ-ਦੂਸਰਾ), ਕੰਚਨ (ਬੀ.ਐਸ.ਸੀ ਨਾਨ-ਮੈਡੀਕਲ ਸਮੈਸਟਰ-ਚੌਥਾ) ਅਤੇ ਸਰਗੁਨ (ਬੀ.ਐਸ.ਸੀ ਨਾਨ-ਮੈਡੀਕਲ ਸਮੈਸਟਰ-ਛੇਵਾਂ) ਦੀਆਂ ਵਿਦਿਆਰਥਣਾਂ ਸ਼ਾਮਿਲ ਸਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੀ ਪ੍ਰਸੰਸ਼ਾ ਕਰਦਿਆਂ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਅਜਿਹੇ ਗਿਆਨ ਭਰਪੂਰ ਮੁਕਾਬਲੇ ਵਿਦਿਆਰਥਣਾਂ ਦੀ ਪ੍ਰਤਿਭਾ ਉਜਾਗਰ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੁੰਦੇ ਹਨ।ਪ੍ਰੋ. ਮੰਜੂ ਦੁੱਗਲ, ਮੁਖੀ ਗਣਿਤ ਵਿਭਾਗ ਸਮੇਤ ਹੋਰ ਸਟਾਫ ਮੈਂਬਰਾਂ ਨੇ ਜੇਤੂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply