Saturday, March 14, 2026

ਧੰਨ ਧੰਨ ਬਾਬਾ ਦੀਪ ਸਿੰਘ ਅਕੈਡਮੀ ਬੱਲਪੁਰੀਆਂ ਨੇ ਕਰਵਾਏ ਕੁਸ਼ਤੀ ਮੁਕਾਬਲੇ

PPN1404201617

ਚੌਂਕ ਮਹਿਤਾ, 14 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਪਿੰਡ ਬੱਲ ਪੁਰੀਆਂ ਵਿਖੇ ਬਾਬਾ ਕੁਲਵੰਤ ਸਿੰਘ ਮੱਘਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੀ ਧੰਨ ਧੰਨ ਬਾਬਾ ਦੀਪ ਸਿੰਘ ਕਬੱਡੀ ਅਤੇ ਦੰਗਲ ਅਕੈਡਮੀ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਨਾਮਵਰ ਪਹਿਲਵਾਨਾ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ।ਇਸ ਸਮੇ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਤੇ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਰਿਬਨ ਕੱਟ ਕੇ ਕੁਸ਼ਤੀ ਮੁਕਾਬਲੇ ਅਰੰਭ ਕਰਵਾਏ। ਇੰਨਾ੍ਹਂ ਕੁਸ਼ਤੀ ਮੁਕਾਬਲਿਆਂ ‘ਚ ਵੱਖ ਵੱਖ ਜਗਾ੍ਹ ਤੋਂ ਪਹੁੰਚੇ ਨਾਮਵਰ ਪਹਿਲਵਾਨਾ ਨੇ ਹਿੱਸਾ ਲਿਆ, ਮੁਕਾਬਲੇ ਦੌਰਾਨ ਜੇਤੂ ਪਹਿਲਵਾਨਾਂ ਨੂੰ ਬਾਬਾ ਕੁਲਵੰਤ ਸਿੰਘ ਮੱਘਾ ਤੇ ਉਨਾ੍ਹਂ ਦੀ ਧਰਮ ਪਤਨੀ ਵੱਲੋ ਗੁਰਜ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਅਤੇ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਬਾਬਾ ਕੁਲਵੰਤ ਸਿੰਘ ਮੱਘਾ ਵੱਲੋ ਚਲਾਈ ਜਾ ਰਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਬੱਡੀ ਅਤੇ ਕੁਸ਼ਤੀ ਅਕੈਡਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਕੈਡਮੀ ਦਾ ਨੌਜਵਾਨ ਨਸ਼ਿਆਂ ਤੋ ਦੂਰ ਰੱਖਣ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ‘ਚ ਅਹਿਮ ਰੋਲ ਹੈ।ਇਸ ਮੌਕੇ-ਸਰਪੰਚ ਮੇਜਰ ਸਿੰਘ ਸਹੋਤਾ, ਸਰਪੰਚ ਸੁਰਿੰਦਰ ਸਿੰਘ ਅਰਜੁਨਮਾਂਗਾ ਥੇਹ, ਸਰਪੰਚ ਗੁਰਨਾਮ ਸਿੰਘ ਨਾਥ ਦੀ ਖੁਹੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply