ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨੀ ਸੂਬਾ ਖੈਬਰ ਪਖਤੂਨਵਾ ਤੋਂਂ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਡਾ: ਸੂਰਨ ਸਿੰਘ ਦਾ ਅੱਤਵਾਦੀਆਂ ਹੱਥੋਂ ਹੋਇਆ ਕਤਲ ਅਤਿ ਦੁਖਦਾਇਕ ਹੈ। ਪਰ ਉਹਨਾਂ ਵਲੋਂ ਸੂਬੇ ਦੀ ਖੁਸ਼ਹਾਲੀ ਅਤੇ ਮਾਨਵਤਾ ਦੀ ਸੇਵਾ ਕਰਦਿਆਂ ਜਿਵੇਂ ਅੱਤਵਾਦ ਵਿਰੁੱਧ ਸੱਚ ਦੀ ਅਵਾਜ਼ ਬੁਲੰਦ ਹੁੰਦੀ ਰਹੀ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਜ਼ਾਲਮ ਹਤਿਆਰੇ ਅੱਤ ਨਾਲ ਜਾਗਦੀਆਂ ਜ਼ਮੀਰਾਂ ਦਾ ਅੰਤ ਨਹੀਂ ਕਰ ਸਕਦੇ, ਬਲਕਿ ਅਣਖੀ ਰੂਹਾਂ ਰੂਹੁੇਜ਼ਮੀਂ ਤੇ ਅਮਰ ਰਹਿੰਦੀਆਂ ਹਨ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਉਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਡਾ: ਸਾਹਿਬ ਜਿੱਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਦੋ ਵਾਰ ਪ੍ਰਧਾਨ, ਤਹਿਰੀਕੁੲੁੇਇਨਸਾਫ ਪਾਰਟੀ ਦੇ ਸਿਆਣੇ ਸਿਆਸਤਦਾਨ, ਟੀ.ਵੀ. ਐਂਕਰ ਅਤੇ ਪ੍ਰੌਪਰਟੀ ਬੋਰਡ ਦੇ ਮੈਂਬਰ ਸਨ ਉੱਥੇ ਸਿੱਖਾਂ ਦੀ ਵੱਖਰੀ ਪਹਿਚਾਣ ਸਥਾਪਤ ਕਰਨ ਵਿਚ ਮੋਹਰੀ ਸਨ। ਅਜਿਹੇ ਲੋਕਾਂ ਦੇ ਜਾਨੁਮਾਲ ਦਾ ਨੁਕਸਾਨ ਘੱਟ ਗਿਣਤੀ ਕੌਮਾਂ ਅੰਦਰ ਚਿੰਤਾਂ ਦਾ ਭੁਚਾਲ ਖੜ੍ਹਾ ਕਰਦਾ ਹੈ।ਇਸ ਕਤਲ ਨੇ ਸਿੱਖ ਕੌਮ ਅੰਦਰ ਭਾਰੀ ਅਫਸੋਸ ਅਤੇ ਨਿਰਾਸ਼ਾ ਨੂੰ ਜਨਮ ਦਿੱਤਾ ਹੈ। ਪੰਥਕ ਤਾਲਮੇਲ ਸੰਗਠਨ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਿੱਖਾਂ ਉੱਤੇ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਸਖਤ ਕਦਮ ਉਠਾਏ ਜਾਣ ਅਤੇ ਮਾਨਵੀ ਭਾਈਚਾਰਕ ਸਾਂਝ ਤੇ ਸ਼ਾਂਤੀ ਲਈ ਲੋਕ ਲਹਿਰ ਪੈਦਾ ਕੀਤੀ ਜਾਵੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media