ਜੰਡਿਆਲਾ ਗੁਰੂ, 16 ਮਈ (ਹਰਿੰਦਰ ਪਾਲ ਸਿੰਘ)- ਸਥਾਨਕ ਜੀ.ਟੀ ਰੋਡ ਤੇ ਸਥਿਤ ਨਿਜ਼ਾਮੀ ਚਿਸ਼ਤੀਆ ਦਰਬਾਰ ਮੱਲ੍ਹੀਆਂ ਵਿਖੇ 12ਵਾਂ ਸਾਲਾਨਾ ਮੇਲਾ ਬਾਬਾ ਅਲੀ ਖਾਨ ਚਿਸ਼ਤੀ ਮੋਗੇ ਵਾਲਿਆਂ ਦੀ ਰਹਿਨੁਮਾਈ ਵਿੱਚ ਮਨਾਹਿਆ ਗਿਆ। ਇਸ ਮੌਕੇ ਖਵਤਮ ਸ਼ਰੀਫ ਪੜ੍ਹ ਕੇ ਦੁਆ ਕੀਤੀ ਗਈ ਅਤੇ ਦਰਬਾਰ ਦੇ ਸੰਚਾਲਕ ਖਲੀਫਾ ਬਾਬਾ ਕੁਲਦੀਪ ਨਿਜਾਮੀ ਚਿਸ਼ਤੀ ਵਲੋਂ ‘ਇਕ ਰੂਹਾਨੀ ਸ਼ਾਮ ਪੀਰਾਂ ਦੇ ਨਾ’ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮਲੇਰਕੋਟਲਾ ਤੋਂ ਪਹੁੰਚੇ ਕਵਾਲਾਂ ਨੇ ਕਵਾਲੀਆਂ ਬੋਲ ਕੇ ਮੌਜੂਦ ਸੰਗਤਾਂ ਨੂੰ ਮੰਤਰ ਮੁਗਦ ਕੀਤਾ। ਬਾਬਾ ਅਲੀ ਖਾਨ ਚਿਸ਼ਤੀ ਮੋਗੇ ਵਾਲਿਆਂ ਨੇ ਕਿਹਾ ਕਿ ਅਸੀਂ ਸਾਰੇ ਖੁਦਾ ਦੇ ਬੰਦੇ ਹਾਂ। ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜਿਸ ਨਾਲ ਸਾਡੇ ਅੰਦਰ ਮੌਜੂਦ ਅੱਲਾ ਖੁਸ਼ ਹੋਵੇ। ਉਨ੍ਹਾਂ ਕਿਹਾ ਕਿ ਆਦਮੀ ਦੇ ਸਵਾਸਾਂ ਦਾ ਕੁਝ ਪਤਾ ਨਹੀਂ। ਇਸ ਕਰਕੇ ਸਾਨੂੰ ਹਰ ਦਮ ਖੁਦਾ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਮੌਕੇ ਮੀਆਂ ਅਜਰ ਖਾਨ ਮਲੇਰਕੋਟਲਾ, ਹਾਜ਼ੀ ਬਾਬਾ ਹਮਜਾਤ ਸ਼ਾਹ ਮਲੇਰਕੋਟਲਾ, ਬਾਬਾ ਨਵਾਜ ਸ਼ਰੀਫ ਮਲੇਰਕੋਟਲਾ, ਬਾਬਾ ਮੁਹੰਮਦ ਪਰਵੇਜ਼ ਅਲੀ ਸਾਹਿਬ ਸ਼ੇਰ, ਯਾਕੂਬ, ਮੁਹੰਮਦ ਗਫੂਰ, ਗੁਰੂ ਬਾਬਾ ਸੁਰਿੰਦਰ ਕੌਰ ਚਿਸ਼ਤੀ, ਬਾਬਾ ਅਲੀ ਖਾਨ ਚਿਸ਼ਤੀ ਮੋਗੇ ਵਾਲੇ, ਕਵਾਲ ਮੁਹੰਮਦ ਸ਼ਰੀਫ, ਲਾਡੀ ਫੋਟੋ ਗਰਾਫਰ, ਸੀਨਾ ਮਲੇਰਕੋਟਲਾ, ਦਿਲਸ਼ਾਦ, ਸੋਨੂੰ, ਮਾਸਟਰ ਰਾਧੇ ਅਲਮਸਤ, ਅਨਿਲ ਸੈਣੀ, ਬਾਬਾ ਜਗਜੀਤ ਸਿੰਘ, ਦੀਪਕ ਪ੍ਰੀਤ ਅਠਵਾਲ, ਸੁਖਵਿੰਦਰ ਸਿੰਘ ਏਕਲਗੱਡਾ, ਸੋਨੀਆ, ਬਲਜੀਤ ਸਿੰਘ, ਜਸਬੀਰ ਕੌਰ ਚਿਸ਼ਤੀ ਮੋਗੇ ਵਾਲੇ, ਬਾਬਾ ਚੰਨੇ ਸ਼ਾਹ ਅਜਨਾਲਾ, ਮਾਈ ਪਲਵੀ ਅੰਮ੍ਰਿਤਸਰ, ਸੋਨੂੰ ਬਖਸ਼ੀਸ਼ ਵਰਪਾਲ, ਰਜਿੰਦਰ ਕੌਰ ਬਾਠ ਅਤੇ ਸਾਵੇਦ ਅਲੀ ਆਦਿ ਮੌਜੂਦ ਸਨ। ਸੰਗਤਾਂ ਲਈ ਭੰਡਾਰੇ ਦਾ ਪ੍ਰਬੰਦ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media