Wednesday, September 30, 2026

ਪ੍ਰੈਸ ਦੀ ਆਜਾਦੀ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਵਰਿੰਦਰ ਮਲਹੋਤਰਾ

PPN1705201618ਜੰਡਿਆਲਾ ਗੁਰੂ, 17 ਮਈ (ਹਰਿੰਦਰਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ ਰਜਿ: ਦੀ ਇਕ ਜਰੂਰੀ ਮੀਟਿੰਗ ਬੀਤੇ ਕਲ੍ਹ ਸਥਾਨਕ ਐਸ.ਏ.ਜੈਨ ਸਕੂਲ ਦੇ ਮੀਟਿੰਗ ਹਾਲ ਵਿੱਚ ਰੱਖੀ ਗਈ। ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਉਹਨਾਂ ਉੱਪਰ ਵੀ ਆਨੇ ਬਹਾਨੇ ਜੁਲਮ ਦੇ ਸੋਦਾਗਰਾਂ ਨੇ ਸਿਆਸੀ ਹਮਲੇ ਕਰਵਾਏ ਪਰ ਸਮੂਹ ਪੱਤਰਕਾਰ ਭਾਈਚਾਰੇ ਦੀ ਇੱਕਮੁਠਤਾ ਕਾਰਨ ਹਮੇਸ਼ਾ ਉਸ ਜੁਲਮ ਦਾ ਟਾਕਰਾ ਕੀਤਾ ਗਿਆ। ਬੀਤੇ ਦਿਨੀ ਜੀ ਨਿਊਜ ਚੈਨਲ ਉੱਪਰ ਚੱਲੇ ਸਿਆਸੀ ਹਥੋੜੇ ਦੀ ਵੀ ਸਮੂਹ ਪੱਤਰਕਾਰਾਂ ਵਲੋਂ ਨਿੰਦਾ ਕੀਤੀ ਗਈ ਅਤੇ ਇਸਨੂੰ ਸਿੱਧੇ ਤੋਰ ਤੇ ਪ੍ਰੈਸ ਦੀ ਆਜ਼ਾਦੀ ਉੱਪਰ ਹਮਲਾ ਦੱਸਿਆ। ਇਸ ਤੋਂ ਇਲਾਵਾ ਜੰਡਿਆਲਾ ਗੁਰੁ ਸਥਿਤ ਲੜਕੀਆਂ ਦੇ ਸਕੂਲ ਆਉਣ ਜਾਣ ਸਮੇਂ ਵੱਧ ਰਹੀ ਆਸ਼ਕੀ ਅਤੇ ਗੁੰਡਾਗਰਦੀ ਸਬੰਧੀ ਵੀ ਜਲਦੀ ਹੀ ਉੱਚ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਗਸ਼ਤ ਵਧਾਉਣ ਬਾਰੇ ਕਿਹਾ ਜਾਵੇਗਾ।ਮੀਟਿੰਗ ਵਿੱਚ ਸ਼ਾਮਿਲ ਮੁਨੀਸ਼ ਕੁਮਾਰ, ਪ੍ਰਦੀਪ ਜੈਨ, ਸਤਿੰਦਰਪਾਲ ਸਿੰਘ ਅਠਵਾਲ, ਸਾਹਿਲ ਕੁਮਾਰ, ਸ਼ਿੰਦਾ ਲਾਹੋਰੀਆ, ਸਤਪਾਲ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਰਵਿੰਦਰ ਸਿੰਘ ਗਿੱਲ, ਸਤਪਾਲ ਵਿਨਾਇਕ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਅਨਿਲ ਕੁਮਾਰ, ਹਰਜੀਤ ਸਿੰਘ ਮੱਲ੍ਹੀ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਸਿਕੰਦਰ ਸਿੰਘ ਖਾਲਸਾ, ਪਿੰਕੂ ਆਨੰਦ, ਬਲਵਿੰਦਰ ਸਿੰਘ, ਜਸਪਾਲ ਸਿੰਘ, ਜੋਬਨਦੀਪ ਸਿੰਘ, ਗੁਲਸ਼ਨ ਵਿਨਾਇਕ, ਰਾਜਕੁਮਾਰ ਕੋਚਰ ਤੋਂ ਇਲਾਵਾ ਚੇਅਰਮੈਨ ਸੁਨੀਲ ਦੇਵਗਨ, ਵਿੱਕੀ ਰੰਧਾਵਾ, ਰਾਜਿੰਦਰ ਸਿੰਘ ਆਦਿ ਨੇ ਫੋਨ ਰਾਹੀ ਪੱਤਰਕਾਰ ਭਾਈਚਾਰੇ ਦੀ ਇੱਕਮੁਠਤਾ ਲਈ ਵਿਚਾਰ ਸਾਂਝੇ ਕੀਤੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply