
ਬਠਿੰਡਾ, 14 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀ ਦੇ ਨਤੀਜੇ ਵਿੱਚੋਂ ਮੈਰਿਟ ਪੁਜੀਸ਼ਨਾਂ ਅਤੇ ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ । ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਬਾਰਵੀਂ ਦੇ ਵਿਦਿਆਰਥੀ ਅਤੇ ਨੈਸ਼ਨਲ ਨੈੱਟਬਾਲ ਖਿਡਾਰੀ ਭੀਮ ਸਿੰਘ ਬਰਾੜ ਨੇ 96.44% ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਨੌਵਾਂ ਸਥਾਨ, ਬਠਿੰਡਾ ਜ਼ਿਲੇ ਅਤੇ ਸਕੂਲ ਵਿੱਚੋਂ ਪਹਿਲਾ ਸਥਾਨ, ਦੂਜਾ ਸਥਾਨ ਜਗਰਾਜ ਸਿੰਘ ਨੇ 90.44%, ਤੀਜਾ ਸਥਾਨ ਗੁਰਪ੍ਰੀਤ ਕੌਰ ਨੇ 90%, ਕੁਲਵਿੰਦਰ ਸਿੰਘ ਜੋ ਕਿ ਹੈਡੀਕੈਪਡ ਬੱਚਾ ਹੈ ਨੇ ਲਿਖਣ ਲਈ ਬੋਰਡ ਤੋਂ ਲਿਖਾਰੀ ਰਾਹੀਂ ਇਮਤਿਹਾਨ ਦਿੱਤਾ ਨੇ 87% ਅੰਕ ਪ੍ਰਾਪਤ ਕੀਤੇ ਅਤੇ ਅੰਤਰ ਰਾਸ਼ਟਰੀ ਭਲਵਾਨ ਗੁਰਸੇਵਕ ਸਿੰਘ ਨੇ 85.33% ਅੰਕ ਪ੍ਰਾਪਤ ਕੀਤੇ ।ਇਨਾਂ ਵਿਦਿਆਰਥੀਆਂ ਨੂੰ ਵਧੀਆ ਪੁਜੀਸ਼ਨਾਂ ਆਉਣ ਤੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਬਠਿੰਡਾ, ਜਸਵੀਰ ਸਿੰਘ ਬਰਾੜ ਚੇਅਰਮੈਨ ਕੋ-ਆਪਰੇਟਿਵ ਬੈਂਕ ਬਠਿੰਡਾ, ਰਜਿੰਦਰ ਸਿੰਘ ਸਿੱਧੂ ਪ੍ਰਧਾਨ ਖਾਲਸਾ ਦੀਵਾਨ ਗਰੁੱਪ, ਗੁਰਮੀਤ ਸਿੰਘ ਗੀਤਾ ਸੀਨੀਅਰ ਉੱਪ ਪ੍ਰਧਾਨ, ਨਿਰਮਲ ਸਿੰਘ ਸੰਧੂ ਮੈਨੇਜਰ ਖਾਲਸਾ ਸਕੂਲ, ਚਮਕੌਰ ਸਿੰਘ ਮਾਨ ਡਾਇਰੈਕਟਰ ,ਸੁਰਿੰਦਰ ਸਿੰਘ ਮਾਨ ਮੈਨੇਜਰ ਖਾਲਸਾ ਦੀਵਾਨ, ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ, ਦਿਲਬਾਗ ਸਿੰਘ ਤਲਵਾੜ,ਜਗਤਾਰ ਸਿੰਘ ਬਰਾੜ, ਜਸਵੰਤ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਇਹ ਹੋਣਹਾਰ ਬੱਚੇ ਸਕੂਲ ਲਈ ਪ੍ਰੇਰਨਾ ਸ੍ਰੋਤ ਬਣ ਗਏ ਹਨ । ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media