
ਜੰਡਿਆਲਾ ਗੁਰੂ, 21 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ)- ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਬਲਾਕ ਸੰਮਤੀ ਜੰਡਿਆਲਾ ਗੁਰੁ ਦੇ ਚੇਅਰਮੈਨ ਗੁਰਦਿਆਲ ਸਿੰਘ ਬੰਡਾਲਾ, ਮੈਬਰ ਜਿਲ੍ਹਾ ਪ੍ਰੀਸ਼ਦ ਸਮੇਤ ਨੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈ ਕਿ ਹਲਕਾ ਵਿਧਇਕ ਬਲਜੀਤ ਸਿੰਘ ਜਲਾਲਉਸਮਾ ਖਿਲਾਫ ਗੁੱਸਾ ਜਾਹਰ ਕਰਦਿਆਂ ਆਪਣੇ ਅਸਤੀਫੇ ਜਿਲ੍ਹਾ ਦਿਹਾਤੀ ਅਕਾਲੀ ਪ੍ਰਧਾਨ ਵੀਰ ਸਿੰਘ ਲੋਪੋਕੇ ਨੂੰ ਸੌਂਪ ਦਿਤੇ ਸਨ। ਜਿਸ ਤੋਂ ਬਾਅਦ ਹਲਕੇ ਅੰਦਰ ਇਕ ਵਾਰ ਘੁਸਰ ਮੁਸਰ ਸ਼ੁਰੂ ਅਤੇ ਘਬਰਾਹਟ ਫੈਲ ਗਈ ਸੀ ਅਤੇ ਲੋਕ ਇਕ ਦੂਸਰੇ ਨੂੰ ਇਸ ਖਬਰ ਨੂੰ ਜਾਣਨ ਲਈ ਪੱਤਰਕਾਰਾਂ ਦੇ ਫੋਨਾਂ ਦੀਆਂ ਘੰਟੀਆਂ ਖੜਕਾ ਰਹੇ ਸਨ। ਅਕਾਲੀ ਦਲ ਦੀ ਇਸ ਬਗਾਵਤ ਨੂੰ ਠੱਲ ਪਾਉਣ ਲਈ ਜੰਡਿਆਲਾ ਨਗਰ ਕੋਂਸਲ ਦੇ ਮੀਤ ਪ੍ਰਧਾਨ ਸੰਨੀ ਸ਼ਰਮਾ ਨੇ ਆਪਣੇ ਦਫਤਰ ਪ੍ਰੈਸ ਕਾਨਫਰੰਸ ਦੋਰਾਨ ਕਿਹਾ ਕਿ ਸਾਰੇ ਅਹੁੱਦੇਦਾਰ ਵਿਧਾਇਕ ਨਾਲ ਚਟਾਨ ਵਾਂਗ ਖੜੇ ਹਨ। ਇਸ ਸਮੇਂ ਅਕਾਲੀ ਆਗੂਆਂ ਅਤੇ ਮੋਹਤਬਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਨੀ ਸ਼ਰਮਾ ਨੇ ਕਿਹਾ ਕਿ ਜੋ ਲੋਕ ਚਾਰ ਸਾਲ ਪਾਰਟੀ ਵਲੋਂ ਦਿਤੇ ਮਾਣ ਸਨਮਾਨ ਦਾ ਸੁੱਖ ਭੋਗ ਕੇ ਅੱਜ ਅੱਖਾਂ ਦਿਖਾ ਰਹੇ ਹਨ, ਪਾਰਟੀ ਨੂੰ ਇਸ ਤਰਾਂ ਦੇ ਲਾਲਚੀ ਬੰਦਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ, ਜੋ ਸਿਰਫ ਸੱਤਾ ਭੋਗਣ ਵਾਸਤੇ ਹੀ ਪਾਰਟੀ ਵਿੱਚ ਆਉਂਦੇ ਹਨ।ਵੱਖ ਵੱਖ ਬੁਲਾਰਿਆਂ ਨੇ ਬਲਜੀਤ ਸਿੰਘ ਜਲਾਲਉਸਮਾ ਦੇ ਹੱਕ ਵਿੱਚ ਬਾਹਾਂ ਖੜ੍ਹੀਆਂ ਕਰਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਰਵਿੰਦਰਪਾਲ ਕੁੱਕੂ ਸਾਬਕਾ ਪ੍ਰਧਾਨ, ਅਮਨ ਢੋਟ, ਜਸਪਾਲ ਬੱਬੂ, ਅਵਤਾਰ ਸਿੰਘ ਕਾਲਾ ਸ਼ਹਿਰੀ ਪ੍ਰਧਾਨ, ਜਸਬੀਰ ਸਿੰਘ ਜੱਸ ਦੇਵੀਦਾਸਪੁਰਾ, ਮਨਿੰੰਦਰ ਸਿੰਘ ਮਨੀ ਸਹਿਰੀ ਪ੍ਰਧਾਨ ਬੀ.ਸੀ, ਗੁਰਜੀਤ ਸਿੰਘ ਗਦਲੀ ਸਰਪੰਚ, ਜੁਗਿੰਦਰ ਸਿੰਘ, ਜਸਮੇਰ ਸਿੰਘ ਖਲੈਹਿਰਾ, ਮਨਜਿੰਦਰ ਭੀਰੀ ਸਰਪੰਚ ਗਹਿਰੀ, ਸਰਦੂਲ ਸਿੰਘ ਬਾਲੀਆ ਸਰਪੰਚ, ਪ੍ਰਿਤਪਾਲ ਸਿੰਘ ਬਲਾਕ ਸੰਮਤੀ ਮੈਂਬਰ, ਨਿਸ਼ਾਨ ਸਿੰਘ ਬਲਾਕ ਸੰਮਤੀ ਮੈਂਬਰ, ਹਰਚਰਨ ਬਰਾੜ, ਹਰਪ੍ਰੀਤ ਸਿੰਘ ਬਬਲੂ ਸਰਪੰਚ, ਗਿਰਿਸ਼, ਸਰਪੰਚ ਨਿਜਰਪੁਰ, ਸੁਰਿੰਦਰ ਸਿੰਘ ਸਾਬਕਾ ਸਰਪੰਚ ਗਹਿਰੀ ਮੰਡੀ ਸਮੇਤ ਅਕਾਲੀ ਆਗੂ ਮੌਜੂਦ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media