Friday, July 17, 2026

ਆਪਣੇ ਆਕਾ ‘ਤੇ ਹੋਏ ਕੇਸ ਕਾਰਨ ਭਗਵੰਤ ਮਾਨ ਬੁਖਲਾਏ – ਅਕਾਲੀ ਆਗੂ

ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਤਿੰਨ ਮੁੱਖ ਪਾਰਲੀਮਾਨੀ ਸਕੱਤਰਾਂ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਅਤੇ ਮਨਜੀਤ ਸਿੰਘ ਮੰਨਾ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਸੰਸਦ ਸ੍ਰੀ ਭਗਵੰਤ ਮਾਨ ਵੱਲੋਂ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀ ਮਾਨ ਵੱਲੋਂ ਤਰਲੋਮੱਛੀ ਹੋ ਕੇ ਬੇ ਬੁਨਿਆਦ ਦੋਸ਼ ਲਾਉਣ ਤੋਂ ਇਹ ਅੰਦਾਜ਼ਾ ਲਾਇਆ ਜਾਣਾ ਮੁਸ਼ਕਿਲ ਹੋ ਰਿਹਾ ਹੈ ਕਿ ਉਹ ਸੋਫ਼ੀ ਹਾਲਤ ਵਿੱਚ ਹਨ ਜਾਂ ਰੋਜ਼ਮੱਰਾ ਦੀ ਰੁਟੀਨ ਹਾਲਤ ਵਿੱਚ । ਅਕਾਲੀ ਆਗੂਆਂ ਨੇ ਕਿਹਾ ਕਿ ਜਦ ਸ: ਮਜੀਠੀਆ ਨੇ ਉਸ ਦੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਦਾਇਰ ਕਰ ਹੀ ਦਿੱਤਾ ਹੈ ਤਾਂ ਅੱਜ ਉਸ ਦੀਆਂ ਚੀਕਾਂ ਕਿਊ ਵੱਜ ਰਹੀਆਂ ਹਨ। ਸ੍ਰੀ ਮਾਨ ਖ਼ਿਲਾਫ਼ ਕੇਸ ਦਾਇਰ ਨਾ ਕਰਨ ਨੂੰ ਉਹਨਾਂ ਸ੍ਰੀ ਮਾਨ ਦੀ ਔਕਾਤ ਨਾਲ ਤੋਲਦਿਆਂ ਕਿਹਾ ਕਿ ਟੋਲ ਪਲਾਜ਼ਾ ਆਦਿ ਥਾਵਾਂ ‘ਤੇ ਮੁਲਾਜ਼ਮਾਂ ਨਾਲ ਬਿਨਾ ਵਜਾ ਲੜਾਈ ਕਰਨ ਵਾਲੇ ਸ੍ਰੀ ਮਾਨ  ਜਿਸ ‘ਤੇ ਉਸ ਦੀ ਆਪਣੀ ਪਾਰਟੀ ਨੇ ਵੀ ਕਦੀ ਵਿਸ਼ਵਾਸ ਨਹੀਂ ਕੀਤਾ ਤੇ ਜੋ ਕਿ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਾਉਣ ਲਈ ਅਕੀਪਲਾਹੀ ਹੱਥ ਮਾਰ ਰਿਹਾ ਹੈ ਦੀ ਅਜੇ ਇਨੀ ਵੁੱਕਤ ਨਹੀਂ ਬਣੀ ਕਿ ਕੋਈ ਵੀ ਉਸ ਖ਼ਿਲਾਫ਼ ਕੇਸ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਕਿ ਉਸ ਪਾਸ ਸ: ਮਜੀਠੀਆ ਖ਼ਿਲਾਫ਼ ਕੋਈ ਵੀ ਸਬੂਤ ਹਨ ਤਾਂ ਫਿਰ ਉਸ ਦੇ ਪਾਰਟੀ ਦਾ ਪੰਜਾਬ ਮਾਮਲਿਆਂ ਦਾ ਇੰਚਾਰਜ ਸੰਜੈ ਸਿੰਘ ਜੋ ਕਿ ਜਿਸ ਖ਼ਿਲਾਫ਼ ਲੁਧਿਆਣਾ ਦੀ ਅਦਾਲਤ ਵਿੱਚ ਸ: ਮਜੀਠੀਆ ਵੱਲੋਂ ਚਲਾਏ ਜਾ ਰਹੇ ਕੇਸ ਵਿੱਚ ਤਾਰੀਖ਼ ਤੇ ਤਾਰੀਖ਼ ਕਿਉਂ ਮੰਗ ਰਿਹਾ ਹੈ। ਉਹ ਸਬੂਤ ਸੰਜੇ ਸਿੰਘ ਦੇ ਹਵਾਲੇ ਕਰ ਕੇ ਉਸ ਦੀ ਖ਼ਲਾਸੀ ਕਿਉਂ ਨਹੀਂ ਕਰਾ ਰਿਹਾ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply