Sunday, March 15, 2026

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

PPN2705201625

ਚੌਂਕ ਮਹਿਤਾ, 27 ਮਈ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਕੂਲ ਸਿੱਖਿਆ ਬੋਰਡ ਐਲਾਨੇ ਗਏ ਦਸਵੀਂ ਕਲਾਸ ਦੇ ਰਿਜ਼ਲਟ ਵਿੱਚੋਂ ਦਸਮੇਸ਼ ਸੀ.ਸੈ.ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਮੌਕੇ ਪਿ੍ਰੰ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਲ 123 ਵਿਦਿਆਰਥੀਆਂ ਵਿੱਚੋ 106 ਵਿਦਿਆਰਥੀ ਫਸਟ ਡਵੀਜਨ ਅਤੇ ਬਾਕੀ ਸੈਕਿੰਡ ਡਵੀਜਨ ਵਿੱਚੋਂ ਪਾਸ ਹੋਏ।ਨਵਨੀਤ ਕੌਰ ਨੇ 621ਫ਼650, ਰੋਹਿਤ ਕੁਮਾਰ ਨੇ 620ਫ਼650, ਨਵਨੀਤ ਕੌਰ ਨੇ 618ਫ਼650 ਅਤੇ ਸਿਮਰਨਦੀਪ 616ਫ਼650 ਅੰਕ ਲੈ ਕੇ ਸੰਸਥਾ ਵਿੱਚੋਂ ਕ੍ਰਮਵਾਰ ਪਹਿਲਾ,ਦੂਸਰਾ,ਤੀਸਰਾ,ਚੌਥਾ ਤੇ ਪੰਜਾਬ ਵਿੱਚੋਂ 29ਵਾਂ,30ਵਾਂ,32ਵਾਂ ਅਤੇ 34ਵਾਂ ਸਥਾਨ ਪ੍ਰਾਪਤ ਕੀਤਾ।ਪਿ੍ਰੰਸੀਪਲ ਰੰਧਾਵਾ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸੰਸਥਾ ਦੇ ਮਿਹਨਤੀ ਸਟਾਫ ਨੂੰ ਦਿੱਤਾ ਅਤੇ ਬੱਚਿਆ ਨੂੰ ਵਧਾਈ ਦਿੰਦਿਆ ਕਿਹਾ ਕਿ ਹੋਰ ਮਿਹਨਤ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਉਨਾਂ ਪਾਸ ਹੋਏ ਸਾਰੇ ਵਿਦਿਆਰਥੀਆ ਨੂੰ ਅਸੀਰਵਾਦ ਦਿਤਾ।ਇਸ ਸਮੇ ਪਿ੍ਰੰ ਰੰਧਾਵਾ ਨੇ ਸੰਸਥਾ ਦੇ ਕ੍ਰਮਵਾਰ ਰਿਹੇ ਵਿਦਿਆਰਥੀਆ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ।ਇਸ ਮੌਕੇ ਸ੍ਰ. ਹਰਸ਼ਦੀਪ ਸਿੰਘ ਅਤੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply