Saturday, April 11, 2026

ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਰਕਾਰੀ ਵਿਭਾਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਚੁਕਾਈ ਸਹੁੰ

PPN2805201603ਬਠਿੰਡਾ, 28 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ੇ ਵਰਗੀ ਭੈੜੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਸਮੂਹ ਸਰਕਾਰੀ ਅਦਾਰਿਆਂ ਵਲੋਂ ਨਸ਼ੇ ਦੀ ਵਰਤੋਂ ਦੇ ਖਿਲਾਫ ਇੱਕ ਸਮਾਗਮ ਦਾ ਆਯੋਜਿਨ ਜੋਗਰਜ਼ ਪਾਰਕ, ਬਠਿੰਡਾ ਵਿਖੇ ਕੀਤਾ ਗਿਆ, ਜੋ ਕਿ ਸਵੇਰੇ 5.50 ਤੋਂ ਲੈ ਕੇ 7.00 ਤੱਕ ਚਲਿਆ। ਇਸ ਮੌਕੇ ਸ.ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਬਸੰਤ ਗਰਗ (ਆਈ.ਏ.ਐਸ), ਇੰਨਸਪੈਕਟਰ ਜਨਰਲ ਆਫ ਪੁਲਿਸ ਡਾ. ਜਤਿੰਦਰ ਜੈਨ (ਆਈ.ਪੀ.ਐਸ.), ਡੀ.ਆਈ.ਜੀ. ਰਣਬੀਰ ਸਿੰਘ ਖਟਰਾ ਦੇ ਨਾਲ ਬਠਿੰਡੇ ਜ਼ਿਲੇ ਦੇ ਲਗਭਗ ਭਾਰੀ ਗਿਣਤੀ ਵਿੱਚ ਲੋਕਾਂ ਵੱਲੋਂ ਇਸ ਸਮਾਗਮ ਵਿੱਚ ਭਾਗ ਲਿਆ ਗਿਆ। ਜੋਗਰਜ਼ ਪਾਰਕ ਨੂੰ ਇਸ ਸਮਾਗਮ ਲਈ ਚੁਣਨ ਦਾ ਕਾਰਨ ਇੱਥੇ ਆਉਣ ਵਾਲੇ ਬਹੁ-ਗਿਣਤੀ ਲੋਕ ਸਨ। ਮਿਸ ਅਮਰਜੀਤ ਕੌਰ ਕੋਟਫੱਤਾ, ਜ਼੍ਹਿਲਾ ਸਿੱਖਿਆ ਅਫਸਰ (ਸੈਕੰਡਰੀ) ਦੇ ਨਾਲ ਸ਼ਹੀਦ ਸਿਪਾਹੀ ਸੰਦੀਪ ਸਿੰਘ ਸੀ.ਸੈ.ਸਕੂਲ ਬਠਿੰਡਾ, ਦੇਸ ਰਾਜ ਮੈਮੋਰੀਅਲ ਸੀ. ਸੈਕੰਡਰੀ ਸਕੂਲ ਬਠਿੰਡਾ, ਸਰਕਾਰੀ ਲੜਕੀਆਂ ਸੀ.ਸੈ.ਸਕੂਲ ਬਠਿੰਡਾ ਦੇ ਲਗਭਗ 100 ਬੱਚਿਆਂ ਦੇ ਨਾਲ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੇ ਵੀ ਇਸ ਸਮਾਗਮ ਵਿੱਚ ਭਾਗ ਲਿਆ। ਇਸ ਸਮਾਗਮ ਦੀ ਸੁਰੂਆਤ ਸ. ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਅਤੇ ਇੰਨਸਪੈਕਟਰ ਜਨਰਲ ਆਫ ਪੁਲਿਸ ਡਾ. ਜਤਿੰਦਰ ਜੈਨ ਨੇ ਝੰਡੀ ਵਿਖਾ ਦੇ ਕੀਤੀ। ਇਸ ਸਮਾਗਮ ਵਿੱਚ ਡਾ. ਜਤਿੰਦਰ ਜੈਨ ਦੀ ਵੱਲੋਂ ਬਣਾਈ ਗਈ ਇੱਕ ਡਾਕੁਮੈਂਟਰੀ ਫਿਲਮ ਵੀ ਵਿਖਾਈ ਗਈ। ਡਾ. ਜਤਿੰਦਰ ਜੈਨ ਨੇ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਲੜਾਈ ਦੀ ਮੁਹਿੰਮ ਕਾਰਨ ਬਹੁਤ ਨਾਮ ਕਮਾਇਆ ਹੈ। ਡਾ. ਜਤਿੰਦਰ ਜੈਨ ਨੇ ਆਪਣੇ ਭਾਸ਼ਨ ਵਿੱਚ ਦੱਸਿਆ ਕਿ ਭਾਰਤ ਦੀ ਯੁਵਾ ਪੀੜ੍ਹੀ ਖਾਸਕਰ ਪੰਜਾਬ ਦੀ ਯੁਵਾ ਪੀੜ੍ਹੀ ਨਸ਼ੇ ਦੇ ਜਾਲ ਵਿੱਚ ਬੜੇ ਪੈਮਾਨੇ ਵਿੱਚ ਫਸੀ ਹੋਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਪੁਲਿਸ ਦੀ ਜ਼ਿਮੇਵਾਰੀ ਹੁੰਦੀ ਹੈ ਕਿ ਉਹ ਨਸ਼ੇ ਦੇ ਜਾਲ ਤੋਂ ਸਮਾਜ ਨੂੰ ਬਚਾਏ, ਪਰ ਇਹ ਕੰਮ ਸਿਰਫ ਪੁਲਿਸ ਦੇ ਯਤਨਾਂ ਨਾਲ ਹੀ ਨਹੀਂ ਪੂਰਾ ਹੋ ਸਕਦਾ ਜਦੋਂ ਤੱਕ ਵਿਦਿਆਰਥੀ, ਅਧਿਆਪਕ, ਮਾਤਾ-ਪਿਤਾ ਅਤੇ ਹੋਰ ਸਮਾਜ ਦੇ ਲੋਕ ਇਸ ਜ਼ਿਮੇਵਾਰੀ ਨੂੰ ਸਮਝਣ। ਇਸ ਤੋਂ ਬਾਅਦ ਬਸੰਤ ਗਰਗ, ਡਿਪਟੀ ਕਮਿਸ਼ਨ, ਬਠਿੰਡਾ ਨੇ ਸਮਾਗਮ ਵਿੱਚ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਾਲ ਸਮਾਜ ਨੂੰ ਨਸ਼ੇ ਦੇ ਕੋਹੜ ਤੋੋਂ ਆਜ਼ਾਦ ਕਰਾਉਣ ਵਿੱਚ ਹਰ ਕਦਮ ਤੇ ਨਾਲ ਹਨ।ਇਸ ਤੋਂ ਬਾਅਦ ਸ. ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਨੇ ਸਮਾਗਮ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਸ਼ੇ ਦੇ ਦੁਸ਼ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਨੇ ਸਮਾਗਮ ਵਿੱਚ ਆਏ ਲੋਕਾਂ ਨਾਲ ਸੋਂਹ ਚੁੱਕੀ ਕਿ ਉਹ ਕਦੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨਗੇ ਅਤੇ ਆਪਣੇ ਕਰੀਬੀ ਦੋਸਤਾਂ, ਰਿਸ਼ਤੇਦਾਰਾਂ ਨੂੰ ਨਸ਼ੇ ਦੀ ਵਰਤੋਂ ਨਾ ਕਰਨ ਦੀ ਸਿਫਾਰਿਸ਼ ਕਰਨਗੇ। ਇਸ ਸਮਾਗਮ ਦੀ ਕਾਮਯਾਬੀ ਇਸ ਗੱਲ ਤੋਂ ਪਤਾ ਚਲਦੀ ਹੈ ਕਿ ਇਸ ਸਮਾਗਮ ਵਿੱਚ ਸਾਰੇ ਜੁਡੀਸ਼ਲ ਅਫਸਰ, ਕਾਰਜਕਾਰੀ ਅਧਿਕਾਰੀ ਅਤੇ ਪੁਲਿਸ ਅਫਸਰ ਸਾਹਿਬਾਨ ਸ਼ਾਮਿਲ ਸਨ ਜਿਨਾਂ ਨੇ ਇਕ ਸਾਂਝੇ ਪਲੇਟਫਾਰਮ ਵਿੱਚ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਨੂੰ ਨਸ਼ੇ ਵਰਗੇ ਕੋਹੜ ਤੋਂ ਆਜ਼ਾਦ ਕੀਤਾ ਜਾਵੇ। ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਸੰਤ ਗਰਗ (ਆਈ.ਏ.ਐਸ), ਇੰਸਪੈਕਟਰ ਜਨਰਲ ਆਫ ਪੁਲਿਸ ਡਾ. ਜਤਿੰਦਰ ਜੈਨ (ਆਈ.ਪੀ.ਐਸ), ਡੀ.ਆਈ.ਜੀ ਰਣਬੀਰ ਸਿੰਘ ਖਟਰਾ ਅਤੇ ਹੋਰ ਅਫਸਰ ਸਾਹਿਬਾਨ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਤਿਆਰ ਹੋ ਗਏ ਕਿਉਂਕਿ ਅੱਜ ਦੇ ਸਮੇਂ ਵਿੱਚ ਨਸ਼ਾ ਸਮਾਜ ਵਿੱਚ ਕੋਹੜ ਵਾਂਗ ਫੈਲ ਰਿਹਾ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇੱਕ ”ਏਕਤਾ ਵਿੱਚ ਬਲ” ਵਾਲੀ ਕਹਾਣੀ ਸੁਣਾਈ ਜਿਸ ਵਿੱਚ ਕਿਸਾਨ ਆਪਣੇ ਪੁੱਤਰਾਂ ਨੂੰ ਕਹਾਣੀ ਸੁਣਾਉਂਦਾ ਹੈ ਕਿ ਇੱਕ-ਇੱਕ ਲਕੜੀ ਨੂੰ ਤਾਂ ਕੋਈ ਵੀ ਤੋੜ ਸਕਦਾ ਹੈ ਪਰ ਲਕੜੀਆਂ ਨੂੰ ਜੇ ਇਕੱਠਾ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਤੋੜਨਾ ਬਹੁਤ ਹੀ ਮੁਸ਼ਕਿਲ ਹੈ ਅਤੇ ਇਸ ਕਹਾਣੀ ਤੋਂ ਪਤਾ ਚਲਦਾ ਹੈ ਕਿ ਏਕਤਾ ਵਿੱਚ ਬਲ ਹੈ। ਇਸ ਕਹਾਣੀ ਦੀ ਉਦਾਹਰਣ ਦੇ ਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਅਦਾਰਿਆਂ ਨੂੰ ਮਿਲ ਕੇ ਸਮਾਜ ਨੂੰ ਨਸ਼ੇ ਦੇ ਜਾਲ ਤੋਂ ਆਜ਼ਾਦ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਇਹ ਸਾਬਿਤ ਕਰਨਾ ਚਾਹੀਦਾ ਹੈ ਕਿ ਏਕਤਾ ਮੇਂ ਬਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੁਡੀਸ਼ਲ ਸਿਸਟਮ ਸਿਰਫ ਕੇਸਾਂ ਦੇ ਫੈਸਲੇ ਕਰਨ ਤੱਕ ਹੀ ਨਹੀਂ ਸੀਮਤ ਹੈ ਸਗੋਂ ਕਿ ਜੁਡੀਸ਼ੀਅਲ ਸਿਸਟਮ ਨੂੰ ਸਮਾਜ ਵਿੱਚ ਫੈਲੀ ਹੋਈਆਂ ਬੁਰਾਈਆਂ ਦੇ ਖਿਲਾਫ ਜਾਗਰੂਕਤਾ ਫੈਲਾਨੀ ਚਾਹੀਦੀ ਹੈ ਜਿਸ ਵਿੱਚ ਨਸ਼ਾ ਸਭ ਤੋਂ ਵੱਡੀ ਬੁਰਾਈ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply