Saturday, July 18, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 5 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ 6 ਜੂਨ ਦੇ ਘੱਲੂਘਾਰਾ ਸਮਾਗਮਾਂ ਦੀ ਕਵਰੇਜ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਈ ਰੋਕ – ਜਿਲਾ ਪ੍ਰਸਾਸ਼ਨ ਰਾਹੀਂ ਜਾਰੀ ਕੀਤਾ ਪਾਬੰਦੀ ਦਾ ਪੱਤਰ।

▶ ਸ੍ਰੀ ਹਰਿਮੰਦਰ ਸਾਹਿਬ ਦੇ ਆਰਦਾਸੀਏ ਵਲੋਂ ਸਿਰੋਪਾ ਨਾ ਦਿਤੇ ਜਾਣ ‘ਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ, ਮੀਡੀਆ ਬਿਨਾ ਵਜ਼੍ਹਾ ਦੇ ਰਿਹੈ ਹਵਾ। ਕਿਹਾ ਮੈਨੂੰ ਸਿਰੋਪਾ ਪੰਜਾਬੀਆਂ ਵਲੋਂ ਮਿਲਿਆ ਹੋਇਆ ਹੈ।

▶ ਆਪ ਆਗੂ ਸੁੱਚਾ ਸਿੰਘ ਛੋਟੇਪੁਰ ਦਾ ਸਿਰੋਪਾ ਮਾਮਲੇ ‘ਤੇ ਬਿਆਨ- ਅਰਦਾਸੀਏ ਨੇ ਜਮੀਰ ਦੀ ਅਵਾਜ਼ ‘ਤੇ ਕੀਤੀ ਕਾਰਵਾਈ।

▶ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਮੁੱਖ ਮੰਤਰੀ ਸ੍ਰ. ਬਾਦਲ ਸਿਰੋਪੇ ਦੇ ਹੱਕਦਾਰ, ਅਰਦਾਸੀਏ ਬਲਬੀਰ ਸਿੰਘ ਨੇ ਅਨੁਸਾਸ਼ਨ ਭੰਗ ਕੀਤਾ, ਇਸੇ ਲਈ ਕੀਤਾ ਤਬਾਦਲਾ।

▶ ਸਿਰੋਪਾ ਦੇਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਏ ਬਲਦੇਵ ਸਿੰਘ ਨੇ ਕਿਹਾ, ਕਿਸੇ ਨਾਲ ਕੋਈ ਜਾਤੀ ਰੰਜ਼ਿਸ਼ ਨਹੀਂ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ।

▶ ਉਘੇ ਗਾਇਕ ਤੇ ਫਿਲਮੀ ਕਲਾਕਾਰ ਹਰਭਜਨ ਮਾਨ ਨੂੰ ਸਦਮਾ- ਪਿਤਾ ਹਰਨੇਕ ਸਿੰਘ ਦਾ ਦਿਹਾਂਤ ।

▶ ਪੰਜ ਤਖਤਾਂ ਦੇ ਜਥੇਦਾਰਾਂ ਨੇ ਵਰਜੀਨੀਆ (ਅਮਰੀਕਾ) ਵਿਖੇ ਅੰਮ੍ਰਿਤ ਛਕਾਉਣ ਦੀ ਮਰਿਆਦਾ  ਵਿੱਚ ਤਬਦੀਲੀ ਦੇ ਦੋਸ਼ੀ 5 ਵਿਅਕਤੀਆਂ ਨੂੰ ਪੰਥ ਚੋਂ ਕੱਢਿਆ- ਇਕ ਨੂੰ 30 ਜੂਨ ਨੂੰ ਸ੍ਰੀ ਅਕਾਲ ਤਖਤ ਵਿਖੇ ਪੇਸ਼ ਹੋਣ ਲਈ ਸੱਦਿਆ।

▶ ਪਠਾਨਕੋਟ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ -ਕਿਹਾ ਪਠਾਨਕੋਟ ਹਮਲੇ ਦੀ ਜਾਂਚ ਲਈ ਐਨ.ਆਈ.ਏ ਨੂੰ ਪਾਕਿਸਤਾਨ ਆਪਣੇ ਦੇਸ਼ ਦਾ ਦੌਰਾ ਕਰਨ ਦੀ ਦੇਵੇ ਇਜਾਜ਼ਤ।

▶ ਅਮਰੀਕਾ ਦੇ 74 ਸਾਲਾ ਹੈਵੀ ਵੇਟ ਬਾਕਸਰ ਮੁਹੰਮਦ ਅਲੀ ਦਾ ਦਿਹਾਂਤ- ਤਿੰਨ ਵਾਰ ਰਿਹਾ ਵਿਸ਼ਵ ਚੈਂਪੀਅਨ।

▶ ਮੰਡੀ ਦੇ ਬੜਾ ਭੰਗਾਲ ‘ਚ ਫਸੇ ਦਿੱਲੀ ਦੇ 9 ਟਰੈਕਰਾਂ ਨੂੰ ਬਚਾਅ ਕੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ।

▶ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਅਫਗਾਨਿਸਤਾਨ ਦਾ ਸਭ ਤੋਂ ਵੱਡਾ ‘ਅਮੀਰ ਅਮਾਨਉਲਾ ਨਾਗਰਿਕ ਸਨਮਾਨ’- ਭਾਰਤ-ਅਫਗਾਨਿਸਤਾਨ ਫਰੈਂਡਸ਼ਿਪ ਡੈਮ ਦਾ ਉਦਘਾਟਨ ਵੀ ਕੀਤਾ ।

▶ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਮਹਾਰਾਸ਼ਟਰਾ ਦੇ ਮੰਤਰੀ ਏਕਨਾਥ ਖਡਸੇ ਨੇ ਦਿਤਾ ਅਸਤੀਫਾ।

▶ ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਦਾ ਦੂਜਾ ਵੱਡਾ ਹਮਲਾ- ਪੁਲਿਸ ਦੇ 2 ਜਵਾਨ ਸ਼ਹੀਦ ਅਤੇ ਤਿੰਨ ਜਖਮੀ।

▶ ਪਾਕਿਸਤਾਨ ਵਧਾਏਗਾ ਫੌਜੀ ਤਾਕਤ- ਰੱਖਿਆ ਬੱਜ਼ਟ ‘ਚ ਕੀਤਾ 11 ਫੀਸਦ ਵਾਧਾ ।

▶ ਘੱਲੂਘਾਰਾ ਦੀ 32ਵੀਂ ਬਰਸੀ ਸਮਾਗਮਾਂ ਦੇ ਮੱਦੇਨਜਰ – ਸਰਬਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਦੋ ਦਿਨਾ ਲਈ ਫਿਰੋਜਪੁਰ ਕੇਂਦਰੀ ਜੇਲ ਭੇਜਿਆ। ਕਈ ਹੋਰ ਗਰਮਖਿਆਲੀ ਵੀ ਕੀਤੇ ਗ੍ਰਿਫਤਾਰ।

▶ ਪੰਜਾਬ ਭਾਜਪਾ ਸੁਣੇਗੀ ਕਿਸਾਨਾਂ ਦੀਆਂ ਮੁਸ਼ਕਲਾਂ – ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ;ਚ ਕਮੇਟੀ ਦਾ ਕੀਤਾ ਗਠਨ।

▶ ਨੂਰਮਹਿਲ ਸੰਸਥਾ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਸਾਹਮਣੇ ਕੀਰਤਨ ਕਰਨ ਵਾਲੇ ਕੀਰਤਨੀਏ ਭਾਈ ਬਲਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply