Tuesday, August 11, 2026

ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ

PPN0806201608
ਮਾਲੇਰਕੋਟਲ 08 ਜੂਨ (ਹਰਮਿੰਦਰ ਸਿੰਘ ਭੱਟ) ਪੰਜਵੀਂ ਪਾਤਸ਼ਾਹੀ ਸ਼੍ਰੀ ਗੁੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਗੁਰਵਪੁਰਵ ਮੌਕੇ ਸਦਰ ਬਾਜ਼ਾਰ ਮਾਲੇਰਕੋਟਲਾ ਵਿਖੇ ਠੰਡੇ-ਮਿੱਠੇ ਪਾਣੀ ਦੀ ਛਬੀਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਛੋਲਿਆਂ ਦਾ ਵੀ ਅਤੁੱਟ ਲੰਗਰ ਵਰਤਾਇਆ ਗਿਆ। ਅੰਤਾਂ ਦੀ ਪੈ ਰਹੀ ਗਰਮੀ ਤੇ ਧੁੱਪ ਤੋਂ ਤਪੇ ਰਾਹਗੀਰਾਂ ਤੇ ਬਾਜ਼ਾਰ ਵਿੱਚ ਹੋਰਨਾਂ ਸੰਗਤਾਂ ਨੇ ਵੀ ਠੰਡਾ-ਮਿੱਠਾ ਪਾਣੀ ਪੀ ਕੇ ਅਪਣੀ ਪਿਆਸ ਬੁਝਾਈ। ਇਸ ਮੌਕੇ ਭਜਨ ਫੁੱਟਵਿਅਰ ਦੇ ਮਾਲਕ ਸ਼੍ਰੀ ਭਜਨ ਸਿੰਘ, ਸ਼੍ਰੀ ਮਨਦੀਪ ਸਿੰਘ ਟੀਨੀ, ਮਨੀ ਸਿੰਘ ਪ੍ਰਿੰਸ ਜਿਊਲਰਜ਼ (ਕਾਕੂ) ਤੇ ਹੋਰਨਾਂ ਡਾਕਘਰ ਦੇ ਬਾਬੂਆਂ ਸ਼੍ਰੀ ਅਸ਼ੋਕ ਕਪੂਰ, ਸ਼੍ਰੀ ਹਰਮੀਤ ਸਿੰਘ ਤੇ ਬਾਬੂ ਅਬਦੁਲ ਵਹੀਦ, ਮੁਹੰਮਦ ਸਰਵਰ ਤੇ ਬਾਕੀ ਸਮੂਹ ਸਟਾਫ ਨੇ ਵੀ ਭਰਪੂਰ ਸਹਿਯੋਗ ਦਿੱਤਾ। ਜਿਕਰਯੋਗ ਹੈ ਕਿ ਇਸ ਪੁਰਬ ਨੂੰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਬੱਚਾ ਪਾਰਟੀ ਪਰੀ, ਪੀਯੂਸ਼, ਲਵੀਜ, ਮਨੀਸ਼, ਨਮਨ ਮੱਠੀ ਵਾਲੇ ਨੇ ਵੀ ਸੇਵਾ ਕੀਤੀ। ਸਮੂਹ ਸਦਰ ਬਾਜ਼ਾਰ ਨੇੜੇ ਡਾਕਘਰ ਮਾਰਕਿਟ ਵੱਲੋਂ ਪੂਰਨ ਸਹਿਯੋਗ ਕੀਤਾ ਗਿਆ।

Check Also

ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …

Leave a Reply