📝 ਅੱਜ ਦੀਆਂ ਸੁਰਖੀਆਂ…..
ਮਿਤੀ : 9 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=65546
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਦੀਨਾਨਗਰ- ਕਾਂਗਰਸ ਦੀ ਸਟੇਜ਼ ‘ਤੇ ਬੈਠਣ ਤੋਂ ਝਗੜਾ- ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਦੀ ਮੌਜੂਦਗੀ ‘ਚ ਕਾਂਗਰਸ ਸੇਵਾ ਦਲ ਮੁਖੀ ਆਈ.ਐਸ ਗੁਲਾਟੀ ਦੇ ਮਾਰਿਆ ਥੱਪੜ।
▶ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਸੰਸਦ ਨੂੰ ਕੀਤਾ ਸੰਬੋਧਨ- ਕਿਹਾ ਭਾਰਤ ਅਤੇ ਅਮਰੀਕਾ ‘ਚ ਸਭਿਆਚਾਰਕ ਸਾਂਝ।
▶ ਸਾਇੰਸ ਅਤੇ ਤਕਨਾਲੋਜੀ ਨਾਲ ਦੋਨਾਂ ਮੁਲਕਾਂ ਦੀਆਂ ਮੁਸ਼ਕਲਾਂ ਦੂਰ ਕਰਾਂਗੇ- ਪੀ.ਐਮ ਮੋਦੀ।
▶ ਕਾਂਗਰਸੀ ਵਿਧਾਇਕ ਡਾ. ਰਾਜ ਕੁਮਰ ਨੇ ਪੀ.ਐਮ ਮੋਦੀ ਦੇ ਦੌਰੇ ‘ਤੇ ਕਿਹਾ, ਬਿਆਨਾਂ ਨਾਲ ਕੁੱਝ ਨਹੀਂ ਬਣਦਾ- ਅਮਰੀਕਾ ਭਾਰਤ ਨਾਲ ਮਿਲ ਕੇ ਦਹਿਸ਼ਤਗਰਦਾਂ ਦਾ ਖਾਤਮਾ ਕਰੇ।
▶ ਸਖਤ ਸੁਰਖਿਆ ਦੇ ਚੱਲਦਿਆਂ ਚੌਥੇ ਦਿਨ ਸ਼ਾਂਤਮਈ ਰਿਹਾ ਹਰਿਆਣਾ ਦਾ ਜਾਟ ਅੰਦੋਲਨ ।
▶ ਸੰਗਰੂਰ- ਸ਼ੱਕੀ ਹਾਲਾਤਾਂ ‘ਚ ਦਲਿਤ ਨੌਜਵਾਨ ਦੀ ਲਾਸ਼ ਮਿਲਣ ‘ਤੇ ਹੰਗਾਮਾ।
▶ ਜਲੰਧਰ – ਨਕਲੀ ਮਾਂ ਬਾਪ ਬਣ ਕੇ ਬੱਚਿਆਂ ਨੂੰ ਵਿਦੇਸ਼ ਛੱਡ ਕੇ ਆਉਣ ਦਾ ਮਾਮਲਾ ਆਇਆ ਸਾਹਮਣੇ।
▶ ਦਿੱਲੀ- ਹਰਿਆਣਾ ਦੇ ਦੋ ਗੈਂਗਸਟਰ ਗਿਆਨਇੰਦਰ ਅਤੇ ਰਾਜੀਵ ਦਹੀਆ ਕੋਲੋਂ ਅਮਰੀਕੀ ਫੌਜ ਵਲੋਂ ਵਰਤੀ ਜਾਂਦੀ ਪਿਸਟਲ ਸਮੇਤ ਕਈ ਹਥਿਆਰ ਬਰਾਮਦ।
▶ ਉਤਰ ਪ੍ਰਦੇਸ਼ – ਮਥੁਰਾ ਦੇ ਜਵਾਹਰਬਾਗ ਤੋਂ ਰਾਕਟ ਲਾਂਚਰ ਮਿਲਿਆ।
▶ ਫਰਜ਼ੀ ਟਾਪਰ ਮਾਮਲਾ- ਬਿਹਾਰ ਪ੍ਰੀਖਿਆ ਬੋਰਡ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ।
▶ ਦਿੱਲੀ ਕੌਮਾਂਤਰੀ ਏਅਰਪੋਰਟ ਦੀ ਐਕਸਪੈਨਸ਼ਨ ਪਲਾਨ ਮੰਜੂਰ- 2020 ਤੱਕ ਬਣੇਗਾ ਚੌਥਾ ਰਨਵੇਅ ।
▶ ਹਿਮਾਚਲ- ਚੰਬਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ।
▶ 8 ਦਿਨ ਦੀ ਦੇਰੀ ਨਾਲ ਕੇਰਲਾ ਪੁੱਜੀ ਮਾਨਸੂਨ- ਜੋਰ ਨਾਲ ਪਿਆ ਮੀਂਹ।
▶ ਰਾਜਧਾਨੀ ਅਤੇ ਸ਼ਤਾਬਦੀ ਟਰੇਨਾਂ ਵਿੱਚ ਸਫਰ ਸਮੇਂ ਖਾਣਾ ਲੈਣਾ ਜਰੂਰੀ ਨਹੀਂ- ਮੀਲ ਕੈਂਸਲ ਕਰਨ ‘ਤੇ ਮਿਲੇਗੀ 350/- ਰੁਪਏ ਦੀ ਛੁਟ।
▶ ‘ਮੁਸਲਿਮ ਮੁਕਤ ਭਾਰਤ’ ਬਣਾਉਣ ਦਾ ਬਿਆਨ ਦੇਣ ‘ਤੇ ਸਾਧਵੀ ਪਰਾਚੀ ਖਿਲਾਫ ਪੰਜਾਬ ਵਿੱਚ ਮਾਮਲਾ ਦਰਜ।
▶ ਅੰਮ੍ਰਿਤਸਰ ਦੇ ਪਿੰਡ ਰਾਮ ਦਿਵਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਦਿਆਂ ਰੰਗੇ ਹੱਥੀਂ ਫੜੇ ਗਏ ਤਿੰਨ ਦੋਸ਼ੀਆਂ ਖਿਲਾਫ ਪੁਲਿਸ ਵਲੋਂ ਅਦਾਲਤ ‘ਚ ਚਲਾਨ ਪੇਸ਼।
▶ ਜਲੰਧਰ- ਪੰਥਕ ਤਾਲਮੇਲ ਸੰਗਠਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲੜਣ ਦਾ ਐਲਾਨ।
▶ ਹੁਸ਼ਿਆਰਪੁਰ- 500 ਗ੍ਰਾਮ ਹੈਰੋਇਨ ਸਮੇਤ ਮਨੀ ਐਕਸਚੇਂਜਰ ਗ੍ਰਿਫਤਾਰ।
▶ ਫਿਰੋਜਪੁਰ- 87 ਬਟਾਲੀਅਨ ਬੀ.ਐਸ.ਐਫ ਵਲੋਂ ਸਰਹੱਦੀ ਚੌਕੀ ਤੋਂ 3 ਕਿਲੋ ਹੈਰੋਇਨ ਬਰਾਮਦ।
▶ ਹਾਈਕੋਰਟ ਕੋਰਟ ਪੁੱਜਾ ਉਡਤਾ ਪੰਜਾਬ ਸੈਂਸਰਸ਼ਿਪ ਦਾ ਮਾਮਲਾ।
▶ ਉਡਤਾ ਪੰਜਾਬ ਫਿਲਮ ਨੂੰ ਸੈਂਸਰ ਕਰਨ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਹੱਲ ਨਹੀਂ ਹੋਵੇਗਾ- ਰਾਹੁਲ ਗਾਂਧੀ।
▶ ਸਾਬਕਾ ਹਾਕੀ ਸਕਿਪਰ ਤੇ ਆਈ.ਪੀ.ਐਸ ਸੁਰਿੰਦਰ ਸਿੰਘ ਸੋਢੀ ਅਤੇ ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਢੱਟ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏