📝 ਅੱਜ ਦੀਆਂ ਸੁਰਖੀਆਂ…..
ਮਿਤੀ : 12 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਐਸ.ਐਲ ਗਰੁੱਪ ਦੇ ਸੁਭਾਸ਼ ਚੰਦਰਾ ਹਰਿਆਣਾ ਤੋਂ ਚੁਣੇ ਗਏ ਮੈਂਬਰ ਰਾਜ ਸਭਾ – ਇਨੇਲੋ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਆਰ.ਕੇ ਅਨੰਦ ਨੂੰ ਹਰਾਇਆ।
▶ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ਼ ਸਮੇਤ ਕਈ ਆਗੂਆਂ ਨੇ ਡਾ. ਸੁਭਾਸ਼ ਚੰਦਰਾ ਨੂੰ ਦਿੱਤੀ ਵਧਾਈ।
▶ 2 ਵੱਡੇ ਦਲਾਂ ਦੇ ਸਮਰਥਨ ਨਾਲ ਮਿਲੀ ਜਿੱਤ, ਹਰਿਆਣਾ ਦੇ ਵਿਕਾਸ ਤੇ ਬਿਹਤਰੀ ਲਈ ਕਰਾਂਗਾ ਕੰਮ – ਸੁਭਾਸ਼ ਚੰਦਰਾ।
▶ ਹਰਿਆਣਾ ਦੀ ਦੂਜੀ ਸੀਟ ਤੋਂ ਭਾਜਪਾ ਦੇ ਚੌਧਰੀ ਬਰਿੰਦਰ ਸਿੰਘ ਰਾਜ ਸਭਾ ‘ਚ ਪਹੁੰਚੇ।
▶ ਪੰਜਾਬ ਦੀਆਂ ਗਊ ਸ਼ਾਲਾਵਾਂ ਲਈ ਬਿਜਲੀ ਦੇ ਬਿੱਲ ਹੋਣਗੇ ਮੁਆਫ।
▶ ਹਰਿਆਣਾ -ਪਿੱਪਲੀ ਬੱਸ ਬੰਬ ਧਮਾਕੇ ਦਾ ਮੁਲਜਮ ਸੀ.ਸੀ.ਟੀ.ਵੀ ਵਿੱਚ ਕੈਦ, ਛੇਤੀ ਹੋਵੇਗੀ ਗ੍ਰਿਫਤਾਰੀ – ਪੁਲਿਸ ਦਾ ਦਾਅਵਾ।
▶ ਹਰਿਆਣਾ ਦੇ ਫਰੀਦਾਬਾਦ ‘ਚ ਚੰਡੀਗੜ ਤੋਂ ਆਈ ਬੱਸ ਦੀ ਸੀਟ ਹੇਠੋਂ ਤਕਰੀਬਨ 13 ਸਾਲਾ ਨਾਬਾਲਿਗ ਲੜਕੀ ਦੀ ਲਾਸ਼ ਮਿਲਣ ‘ਤੇ ਫੈਲੀ ਦਹਿਸ਼ਤ।
▶ ਕੇਂਦਰ ਦੀ ਮੋਦੀ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਉਤਰ ਪ੍ਰਦੇਸ਼ ਨੂੰ ਮਿਲ ਸਕਦੀ ਹੈ ਹੋਰ ਨੁਮਾਇੰਦਗੀ।
▶ ਦਿੱਲੀ ਦੇ ਮੰਗੋਲਪੁਰੀ ਇਲਾਕੇ ‘ਚ ਚਲਦੀ ਔਡੀ ਕਾਰ ਨੂੰ ਲੱਗੀ ਅੱਗ।
▶ ਵਿਜੇ ਮਾਲੀਆ ਦੀ 1411 ਕਰੋੜ ਦੀ ਜਾਇਦਾਦ ਕੁਰਕ – ਈ.ਡੀ ਨੇ ਕੀਤੀ ਕਾਰਵਾਈ।
▶ ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵਲੋਂ ਰਿਓ ਓਲੰਪਿਕ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ।
▶ ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਮਸਜਿਦ ਦਾ ਛੱਜਾ ਡਿਗਣ ਨਾਲ 5 ਦੀ ਮੌਤ।
▶ ਲੰਦਨ – ਹਾਕੀ ਚੈਂਪੀਅਨਜ਼ ਟਰਾਫੀ 2016 ‘ਚ ਭਾਰਤ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਪਹਿਲੀ ਜਿੱਤ ਕੀਤੀ ਦਰਜ਼।
▶ ਨਿੱਜੀ ਬੱਸ ਹਿਮਾਚਲ ਦੇ ਸੋਲਨ ਨੇੜੇ ਡੂੰਘੀ ਖੱਡ ‘ਚ ਡਿੱਗੀ – 8 ਮੌਤਾਂ, 40 ਜਖਮੀ, ਕਈਆਂ ਦੀ ਹਾਲਤ ਗੰਭੀਰ।
▶ ‘ਉਡਤਾ ਪੰਜਾਬ’ ਫਿਲਮ ਦਾ ਵਿਵਾਦ ਸੈਂਸਰ ਬੋਰਡ ਅਤੇ ਫਿਲਮ ਪ੍ਰੋਡਿਊਸਰ ਵਿਚਾਲੇ, ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ – ਦਲਜੀਤ ਸਿੰਘ ਚੀਮਾ।
▶ ਅਮਰੀਕਨ ਪੋਪ ਸਿੰਗਰ ਕ੍ਰਿਸਟੀਨਾ ਗ੍ਰਿੰਮੀ ਨੂੰ ਉਸ ਦੇ ਫੈਨ ਨੇ ਆਟੋਗ੍ਰਾਫ ਲੈਂਦਿਆਂ ਮਾਰੀ ਗੋਲੀ – ਆਪ ਵੀ ਕੀਤੀ ਖੁਦਕੁਸ਼ੀ।
▶ ਬਠਿੰਡਾ ਵਿੱਚ ਟੈਟ ਪਾਸ ਅਧਿਆਪਕਾਂ ਦੇ ਸ਼ਾਂਤਮਈ ਸੰਘਰਸ਼ ਦੌਰਾਨ ਤਿੰਨ ਥਾਈਂ ਲਾਠੀਚਾਰਜ – ਕਈ ਅਧਿਆਪਕ ਕੀਤੇ ਗ੍ਰਿਫਤਾਰ।
▶ ਗ੍ਰਿਫਤਾਰ ਟੈਟ ਅਧਿਆਪਕਾਂ ਦੀ ਰਿਹਾਈ ਲਈ ਸਾਥੀਆਂ ਸਮੇਤ ਪਾਣੀ ਦੀ ਟੈਂਕੀ ‘ਤੇ ਚੜੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ੍ਹ।
▶ ਲੁਧਿਆਣਾ ਦੇ ਦਇਆ ਨੰਦ ਹਸਪਤਾਲ ਵਿੱਚ ਲੋਕ ਗਾਇਕ ਮੱਖਣ ਮਹਿਰਮ ਦੀ ਮੌਤ- ਪਿਆ ਸੀ ਦਿਲ ਦਾ ਦੌਰਾ ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media