Friday, March 20, 2026

ਕਾਵਿ ਸੰਗ੍ਰਹਿ ਪੁਸਤਕ ‘ਜਿੰਦਗੀ ਜਿੰਦਾਬਾਦ’ ਦੀ ਘੁੰਢ ਚੁਕਾਈ

PPN1206201606
ਸੰਦੌੜ, 12 ਜੂਨ (ਹਰਮਿੰਦਰ ਸਿੰਘ ਭੱਟ) – ਲੈਕਚਰਾਰ ਦਰਸਨ ਸਿੰਘ ਦਰਦੀ ਵੱਲੋਂ ਲਿਖੀ ਗਈ ਆਪਣੀ ਪਹਿਲੀ ਪੁਸਤਕ ਜਿੰਦਗੀ ਜਿੰਦਾਬਾਦ ਦੀ ਅੱਜ ਅਕਾਲੀ ਦਲ ਦੇ ਮੀਤ ਪ੍ਰਧਾਨ ਮੁਹੰਮਦ ਇਜਹਾਰ ਆਲਮ ਅਤੇ ਹੋਰ ਸਾਹਿਤਕਾਰਾਂ ਨੇ ਘੁੰਢ ਚੁਕਾਈ ਕੀਤੀ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਚ ਪੰਜਾਬੀ ਸਾਹਿਤ ਸਭਾ ਸੰਦੌੜ ਦੀ ਦੇਖ ਰੇਖ ਹੋਏ ਪ੍ਰਭਾਵਸ਼ਾਲੀ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਸਾਹਿਤਕਾਰਾਂ, ਇਲਾਕੇ ਦੇ ਪਤਵੰਤਿਆਂ ਨੇ ਸਿਰਕਤ ਕੀਤੀ।ਇਸ ਦੌਰਾਨ ਪ੍ਰੋ. ਗੁਰਦੇਵ ਸਿੰਘ ਸੰਦੌੜ ਨੇ ਇਸ ਪੁਸਤਕ ਤੇ ਪਰਚਾ ਪੜਿਆ। ਇਸ ਮੌਕੇ ਨਾਇਬ ਸਿੰਘ ਬੁੱਕਣਵਾਲ, ਬਲਵੰਤ ਫਰਵਾਲੀ, ਅੰਮ੍ਰਿਤਪਾਲ ਸਿੰਘ ਬਈਏਵਾਲ, ਕ੍ਰਿਸਨ ਮਹਿਤੋ, ਹਰਮਿੰਦਰ ਸਿੰਘ ਭੱਟ, ਸੁਰਜੀਤ ਅਰਮਾਨ, ਜਸਵੀਰ ਸਿੰਘ ਕਲਿਆਣ, ਨਿਰਮਲ ਸਿੰਘ ਸੰਦੌੜ, ਵਰਿੰਦਰ ਫਰਵਾਲੀ, ਤਰਸੇਮ ਮਹਿਤੋ ਅਤੇ ਬੱਬੂ ਸੰਦੌੜ ਨੇ ਆਪਣੀਆਂ ਕਵਿਤਾਵਾਂ, ਗੀਤ ਪੇਸ਼ ਕੀਤੇ। ਇਸ ਮੌਕੇ  ਗਿਆਨੀ ਬਾਬੂ ਸਿੰਘ ਸੰਦੌੜ, ਹਾਕਮ ਸਿੰਘ ਚੱਕ, ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਮੁਕੰਦ ਸਿੰਘ ਚੀਮਾ, ਮਨਦੀਪ ਸਿੰਘ ਖੁਰਦ, ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਘਨੌਰੀ, ਮਾਸਟਰ ਰਾਮ ਧਨ ਭੈਣੀ ਦਰੇੜਾਂ, ਸ੍ਰੀਮਤੀ ਬਲਜਿੰਦਰ ਕੌਰ, ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਸਰਪੰਚ ਗੁਰਪਾਲ ਸਿੰਘ ਦੁਲਮਾਂ, ਪ੍ਰਧਾਨ ਕੁਲਵੀਰ ਸਿੰਘ ਰਿੰਕਾ, ਪ੍ਰਧਾਨ ਸੁੁਖਦੇਵ ਸਰਮਾ, ਮਾਸਟਰ ਮੱਘਰ ਸਿੰਘ ਭੂਦਨ ਆਦਿ ਹਾਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply