Tuesday, March 17, 2026

ਧੌਲ ਕਲਾਂ ਬਾਅਦ ਕੈਪਟਨ ਨੇ ਪ੍ਰਸਿੱਧ ਪਿੰਡ ਅਟਾਰੀ ਕੀਤਾ ਅਡਾਪਟ – ਬਾਵਾ ਸੰਧੂ, ਔਜਲਾ

PPN1806201601
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ ਸੱਗੂ)- ਕੈਪਟਨ ਅਮਰਿੰਦਰ ਸਿੰਘ ਮੈਂਬਰ ਲੋਕ ਸਭਾ ਹਲਕਾ ਅੰਮ੍ਰਿਤਸਰ ਨੇ ਪ੍ਰਸਿੱਧ ਇਤਿਹਾਸਕ ਪਿੰਡ ਅਟਾਰੀ ਨੂੰ ਅਡਾਪਟ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਹਲਕਾ ਅਟਾਰੀ ਦੇ ਪਿੰਡ ਧੌਲ ਕਲਾਂ ਨੂੰ ਅਡਾਪਟ ਕੀਤਾ ਸੀ ਜਿਸ ਦਾ ਸਮੁੱਚਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਹਲਕਾ ਅਟਾਰੀ ਦਾ ਧੌਲ ਕਲਾਂ ਇਕ ਨਮੂਨੇ ਦਾ ਪਿੰਡ ਬਣ ਗਿਆ ਹੈ, ਜਿਸ ਵਿਚ ਸਾਰੀਆਂ ਆਧੁਨਿਕ ਮੁੱਢਲੀਆਂ ਸਹੂਲਤਾਂ ਮੁਹੱਈਆਂ ਕੀਤੀਆਂ ਗਈਆਂ ਹਨ। ਇਸ ਤੇ ਲਗਭਗ 4 ਕਰੋੜ ਦੇ ਕਰੀਬ ਪੈਸਾ ਖਰਚ ਕੀਤਾ ਗਿਆ ਹੈ। ਕਸਬਾ ਅਟਾਰੀ ਪੰਜਾਬ ਦਾ ਅਹਿਮ ਪਿੰਡ ਹੈ, ਇਥੋੋ ਦੇ ਜਰਨੈਲ ਸ਼ਾਮ ਸਿੰਘ ਅਟਾਰੀ ਹੋਏ ਹਨ। ਇਹ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਨਿੱਜੀ ਸਕੱਤਰ ਬਾਵਾ ਸੰਧੂ ਤੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀ ਸੀ ਵਰੁੂਣ ਰੂਜਮ ਅੰਮ੍ਰਿਤਸਰ ਨੂੰ ਸੂਚਿਤ ਕਰ ਦਿੱਤਾ ਹੈ।ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਇਕੋ ਇਕ ਲੋਕ ਸਭਾ ਮੈੈਂਬਰ ਹਨ, ਜਿੰਨ੍ਹਾਂ ਉਕਤ ਵਰਨਣ ਪਿੰਡ ਵਿੱਚ ਆਧੂਨਿਕ ਇਨਫਰਾਂਸਟਰਕਚਰ ਮੁਹੱਈਆਂ ਕਰਵਾਉਣ ਬਾਅਦ ਦੂਸਰੇ ਪ੍ਰਸਿੱਧ ਕਸਬੇ ਅਟਾਰੀ ਨੂੰ ਅਡਾਪਟ ਕੀਤਾ ਹੈ। ਅਟਾਰੀ ਵਿਚ ਵੀ ਧੌਲ ਕਲਾਂ ਵਾਂਗ ਸਟਰੀਟ ਲਾਈਟ, ਕੰਕਰੀਟ ਦੀਆਂ ਗਲੀਆਂ-ਨਾਲੀਆਂ, ਡਿਸਪੈਂਨਸਰੀ, ਐਲ ਈ ਡੀ, ਪੰਚਾਇਤ ਘਰ, ਪੱਕੇ ਰਸਤੇ, ਬਹਿਕਾਂ ਨੂੰ ਜਾਣ ਵਾਲੇ ਸਮੂੰਹ ਰਸਤੇ ਪੱਕੇ, ਸੀਵਰੇਜ ਹਰ ਘਰ ਆਧੁਨਿਕ ਪਖਾਨੇ ਆਦਿ ਬਣਾਉਣ ਦੇ ਨਾਲ ਨਾਲ ਹੋਰ ਬੇਸ਼ਮਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਬਾਵਾ ਸੰਧੂ ਤੇ ਔਜਲਾ ਨੇ ਦੱਸਿਆ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਬਣਨ ਤੇ ਸੂਬੇ ਦੇ ਸਮੂੰਹ ਪਿੰਡ ਆਧੁਨਿਕ ਬਣਾਏ ਜਾਣਗੇ।ਜਿੱਥੇ ਸਮੂੰਹ ਸ਼ਹਿਰੀ ਸਹੂਲਤਾਂ ਮੁਹੱਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਉੱਚ ਮਿਆਰ ਦਾ ਕੰਮ ਕਰਵਾਇਆ ਜਾਵੇਗਾ।ਇਹ ਜਿਕਰਯੋਗ ਹੈ ਕਿ ਸੰਸਦ ਮੈਂਬਰ ਇਕ ਸਾਲ ਬਾਅਦ ਦੂਸਰਾ ਪਿੰਡ ਅਡਾਪਟ ਕਰ ਸਕਦਾ ਹੈ। ਅਡਾਪਟ ਕੀਤੇ ਪਿੰਡ ਨੂੰ ਐਮ ਪੀ ਲੈਂਡ ਫੰਡ ਚੋ ਰਾਸ਼ੀ ਮੁਹੱਈਆ ਕੀਤੀ ਜਾਂਦੀ ਹੈ।ਇਸ ਮੌਕੇ ਇਕਬਾਲ ਸਿੰਘ ਸ਼ੈਰੀ ਵੀ ਮੌਜੂਦ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply