Monday, July 8, 2024

ਬਲਵਿੰਦਰ ਕੌਰ ਨੇ ਕੰਨਿਆਂ ਸਕੂਲ ਬਟਾਲਾ ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

PPN1806201602
ਬਟਾਲਾ, 18 (ਨਰਿੰਦਰ ਬਰਨਾਲ)- ਬੀਤੇ ਦਿਨੀ ਲੈਕਚਰਾਰਾਂ ਦੀਆਂ ਤਰੱਕੀਆਂ ਦੌਰਾਨ ਸਿਖਿਆ ਵਿਭਾਂਗ ਵੱਲੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੀਆਂ ਗਈਆਂ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਸੇਵਾ ਨਿਭਾ ਰਹੀ ਸ੍ਰੀ ਮਤੀ ਬਲਵਿੰਦਰ ਕੌਰ ਲੈਕਚਰਾਰ ਬਾਇੳ ਦੀ ਤਰੱਕੀ ਬਤੌਰ ਪ੍ਰਿੰਸੀਪਲ ਹੋਈ ਸੀ।ਤਰੱਕੀ ਹੋਣ ਉਪਰੰਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਕਲੱਸਟਰ ਸਕੂਲ) ਵਿਖੇ ਅੱਜ ਹਾਜ਼ਰ ਹੋ ਗਏ ਹਨ।ਹਾਜਰੀ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰੀ ਕੰਨਿਆਂ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਲੜਕੀਆਂ ਦੀ ਸਿਖਿਆ ਵਾਸਤੇ ਹਮੇਸਾ ਹੀ ਤਤਪਰ ਹੋ ਕੇ ਕੰਮ ਕੀਤਾ ਜਾਵੇਗਾ ਤਾਂ ਹੀ ਸਮਾਜ ਵਿਚ ਲੜਕੀਆਂ ਦੀ ਸਿਖਿਆ ਦਾ ਟੀਚਾ ਪੂਰਾ ਕੀਤਾ ਜਾ ਸਕਦਾ ਹੈ।ਸਟਾਫ ਨੂੰ ਹਰ ਤਰਾਂ ਦਾ ਸਹਿਯੋਗ ਦੇ ਕੇ ਹੀ ਸਕੂਲ ਸੂਧਾਰਾਂ ਵਿਚ ਕੰਮ ਕੀਤਾ ਜਾਵੇਗਾ। ਅੱਜ ਸ੍ਰੀ ਮਤੀ ਬਲਵਿੰਦਰ ਕੌਰ ਦੀ ਹਾਜ਼ਰੀ ਮੌਕੇ ਜਿਲ੍ਹਾ ਸਿਖਿਆ ਅਫਸਰ (ਸ) ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ, ਸਾਬਕਾ ਡੀ ਈ ੳ ਸ੍ਰੀ ਹਰਦੀਪ ਸਿੰਘ ਚਾਹਲ, ਨਰਿਪਜੀਤ ਕੌਰ, ਗੁਰਮੀਤ ਸਿੰਘ ਨਾਗੀ, ਦਰਸਨ ਲਾਲ ਪਾਰੋਵਾਲ, ਬਲਵਿਦਰ ਪਾਲ ਅਲੀਵਾਲ, ਬਲਜਿੰਦਰ ਸਿੰਘ ਮਸਾਣੀਆਂ, ਭਗਵੰਤ ਸਿੰਘ ਰੰਗੜ ਨੰਗਲ, ਕੰਵਲਜੀਤ ਕੌਰ ਡੱਲਾ,ਲਖਵਿੰਦਰ ਸਿੰਘ ਹਰਚੋਵਾਲ, ਰਾਕੇਸ਼ ਕੁਮਾਰ ਸੰਕਰਪੁਰਾ, ਮਨਜੀਤ ਸਿੰਘ ਸੇਖਪੁਰਾ, ਡਾ. ਜਤਿੰਦਰ ਮਹਾਜਨ ਬਾਗੋਵਾਣੀ, ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ, ਕੁਲਵੰਤ ਸਿੰਘ ਮੀਆਂ ਕੋਟ, ਅਮਰਜੀਤ ਸਿੰਘ ਭਾਟੀਆ, ਰਵਿੰਦਰਪਾਲ ਸਿੰਘ ਚਾਹਲ ਨੌਸਿਹਰਾ ਮੱਝਾ ਸਿੰਘ, ਡਾ ਸੁਖਪਾਲ ਸਿੰਘ,ਪ੍ਰਿੰਸੀਪਲ ਅਨਿਲ ਸਰਮਾ, ਐਕਸੀਅਨ ਰਾਮੇਸ਼ ਕੁਮਾਰ ਤੋ ਇਲਾਵਾ ਸਕੂਲ ਸਟਾਫ ਮੈਬਰਾਂ ਵਿਚ ਅਸੋਕ ਕੁਮਾਰ, ਸੁਨੀਤਾ ਸਰਮਾ, ਨਰਿਦਰ ਬਰਨਾਲ, ਸੁਮਨ ਬਾਲਾ, ਅਨਿਲ ਕੁਮਾਰ, ਸੰਤੋਸ ਕੁਮਾਰੀ, ਹਰਪ੍ਰੀਤ ਸਿੰਘ, ਜੀਵਨ ਸਿੰਘ ਆਦਿ ਤੋਂ ਇਲਾਵਾਂ ਨਵ ਨਿਯੁੱਕਤ ਪ੍ਰਿੰਸੀਪਲ ਬਲਵਿੰਦਰ ਕੌਰ ਦੇ ਪਰਿਵਾਰਕ ਮੈਬਰ ਹਾਜ਼ਰ ਸਨ।

Check Also

ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਜੇਲ੍ਹ ਦਾ ਦੌਰਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਤਹਿਤ …

Leave a Reply