Sunday, December 22, 2024

’ਆਪ’ ਮਹਿਲਾ ਵਿੰਗ ਪੰਜਾਬ ਮੀਤ ਪ੍ਰਧਾਨ ਬਮਰਾਹ ਵਲੋਂ ਦਸਤਖ਼ਤ ਮੁਹਿੰਮ ਦਾ ਆਗਾਜ਼

ਅੰਮ੍ਰਿਤਸਰ, 20 ਜੂਨ (ਜਸਬੀਰ ਸਿੰਘ ਸੱਗੂ) – ਮਹਿਲਾ ਵਲੰਟੀਅਰ ਅੰਮ੍ਰਿਤਸਰ ਲੋਕ ਸਭਾ ਜੋਨ ਅਧੀਨ ਆਉਂਦੇ ਹਰ ਵਿਧਾਨ ਸਭਾ ਹਲਕੇ ਦੇ ਘਰ ਘਰ ਵਿੱਚ ਪਹੁੰਚ ਕਰਕੇ ਔਰਤਾਂ ਨੂੰ ਮਿਲਣਗੀਆਂ ਅਤੇ ਉਹਨਾਂ ਨਾਲ ਐਜੂਕੇਸ਼ਨ, ਸਿਹਤ, ਬੇਰੋਜ਼ਗਾਰੀ, ਨਸ਼ਾ ਅਤੇ ਮਹਿੰਗਾਈ ਦੇ ਮਸਲਿਆਂ ਉਪਰ ਚਰਚਾ ਕਰਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਗੀਆਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਗੁਰਮਿੰਦਰ ਕੌਰ ਬਮਰਾਹ ਨੇ ਆਪਣੀ ਟੀਮ ਦੇ ਨਾਲ ਸਥਾਨਕ ਕੰਪਨੀ ਬਾਗ ਵਿਖੇ ਦਸਤਖ਼ਤ ਮੁਹਿੰਮ ਦਾ ਆਗਾਜ਼ ਕਰਦਿਆਂ ਕੀਤਾ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਹੀ ਅਰਥਾਂ ਵਿਚ ਮਹਿਲਾਵਾਂ ਨੂੰ ਬਣਦੀ ਜਗ੍ਹਾ ਦੇਵੇਗੀ ਅਤੇ ਇਹ ਦਸਤਖ਼ਤ ਮੁਹਿੰਮ ਵੀ ਇਸੇ ਸੋਚ ਦੇ ਤਹਿਤ ਚਲਾਈ ਗਈ ਹੈ, ਜਿਸ ਦਾ ਮੰਤਵ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਅਤੇ ਬੇਹਤਰ ਸਮਾਜ ਸਿਰਜਣ ਦੀ ਰਾਜਨੀਤੀ ਵਿਚ ਕਦਮ ਰੱਖਣ ਲਈ ਪ੍ਰੇਰਨਾ ਦੇਣਾ ਹੈ।
ਗੁਰਮਿੰਦਰ ਬਮਰਾਹ ਨੇ ਕਿਹਾ ਕਿ ਔਰਤ ਦੀ ਸਮਾਜ ਵਿਚ ਬਹੁਤ ਮਹੱਤਤਾ ਹੈ ਅਤੇ ਹਰ ਘਰ ਦਾ ਕੇਂਦਰ ਬਿੰਦੂ ਹੋਣ ਕਰਕੇ ਇਸ ਦੇ ਆਲੇ ਦੁਆਲੇ ਸਾਰਾ ਪਰਿਵਾਰ ਚੱਲਦਾ ਹੈ।ਇਕ ਔਰਤ ਹੀ ਆਪਣੇ ਪਰਿਵਾਰ ਅਤੇ ਸਮਾਜ ਨਾਲ ਸੰਬੰਧਤ ਸਮੱਸਿਆਵਾਂ ਨੂੰ ਡੁੰਘਿਆਈ ਨਾਲ ਦੇਖ ਸਕਦੀ ਹੈ।ਇਸ ਲਈ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨਾਲ ਸੰਪਰਕ ਸਾਧਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈੈ।ਉਹਨਾਂ ਕਿਹਾ ਕਿ ਜਿਸ ਤਰਾਂ ਔਰਤਾਂ ਦਾ ਸਹਿਯੋਗ ਮਿਲ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਇਕ ਨਵੀਂ ਕ੍ਰਾਂਤੀ ਆ ਚੁੱਕੀ ਹੈ, ਜਿਸ ਦੇ ਨਤੀਜੇ ਵਜੋਂ 2017 ਵਿਚ ਪੰਜਾਬ ਦੀਆਂ ਮਹਿਲਾਵਾਂ ਦੇ ਸਹਿਯੋਗ ਨਾਲ ਆਮ ਆਦਮੀ ਦੀ ਸਰਕਾਰ ਬਣਨੀ ਯਕੀਨੀ ਹੈ।
ਇਸ ਮੌਕੇ ਸੁਰਿੰਦਰ ਕਮਲ ਮੀਡੀਆ ਸੈਕਟਰੀ ਪੰਜਾਬ ਮਹਿਲਾ ਵਿੰਗ, ਸੁਖਵੰਤ, ਡਾ. ਸੁਖਵਿੰਦਰ ਕੌਰ, ਸੁਖਬੀਰ ਕੌਰ, ਸ਼ਿਵਾਨੀ ਸ਼ਰਮਾ, ਸੀਮਾ ਸੋਢੀ, ਕੰਵਲਜੀਤ ਕੌਰ ਬਾਠ, ਅਚਲਾ ਜੈਨ, ਮਨਜੀਤ ਕੌਰ, ਰਜਵੰਤ ਕੌਰ, ਹਰਜੀਤ ਕੌਰ, ਕਾਜਲ, ਕਸ਼ਮੀਰ ਕੌਰ, ਭਜਨ ਕੌਰ, ਕਵਿਤਾ, ਪਰਮਜੀਤ ਕੌਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply