ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) – ਖੇਡ ਪ੍ਰਮੋਟਰ ਤੇ ਸਮਾਜ ਸੇਵੀ ਪ੍ਰਿੰ: ਪਰਮਜੀਤ ਕੁਮਾਰ ਅੱਜ ਕੱਲ ਭਾਰਤ-ਪਾਕ ਸਰਹੱਦ ਤੋਂ ਥੋੜਾ ਉਰੇ ਸਥਾਪਤ ਸੁਰੱਖਿਆ ਡਰੇਨ ਦੇ ਕੰਢੇ ਸਥਿਤ ਐਮ.ਕੇ.ਡੀ ਡੀ.ਏ.ਵੀ ਸੀਨੀ: ਸੈਕੰ: ਸਕੂਲ ਨੇਸ਼ਟਾ ਅਟਾਰੀ ਵਿਖੇ ਪਿਛਲੇ 8 ਸਾਲਾਂ ਤੋਂ ਬਤੋਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ। 17 ਨਵੰਬਰ 1975 ਨੂੰ ਸਰਹੱਦੀ ਜਿਲਾ ਅੰਮ੍ਰਿਤਸਰ ਦੇ ਇਲਾਕਾ ਹਰੀਪੁਰਾ ਦੇ ਵਸਨੀਕ ਹਰਭਜਨ ਲਾਲ ਤੇ ਜਨਕ ਰਾਣੀ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਤੇ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਪਰਮਜੀਤ ਕੁਮਾਰ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਉਹ ਯੋਗਦਾਨ ਪਾਇਆ ਹੈ, ਜਿਸ ਦੀ ਵਿਆਖਿਆ ਕਰਨੀ ਸਰਲ ਨਹੀਂ ਹੈ। ਉੱਚ ਵਿਦਿਆ ਦੇ ਧਾਰਨੀ ਪ੍ਰਿੰ: ਪਰਮਜੀਤ ਕੁਮਾਰ ਨੂੰ ਵੱਖ ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਵਲੋਂ ਸਮੇਂ ਸਮੇਂ ਤੇ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ। ਉਨਾਂ ਦੇ ਕਾਰਜਕਾਲ ‘ਚ ਐਮ.ਕੇ.ਡੀ ਡੀ.ਏ.ਵੀ ਸੀਨੀ: ਸੈਕੰ: ਸਕੂਲ ਨੇਸ਼ਟਾ ਅਟਾਰੀ ਨੇ ਜਿਥੇ ਵਿਦਿਅਕ, ਸਮਾਜਿਕ ਤੇ ਧਾਰਮਿਕ ਖੇਤਰ ਵਿਚ ਬੇਮਿਸਾਲ ਮੱਲਾਂ ਮਾਰੀਆਂ ਹਨ ਉਥੇ ਇਸ ਸਕੂਲ ਦੀ ਹਾਕੀ ਟੀਮ 7 ਸਾਲ ਤੋਂ ਡੀ.ੲ.ੇਵੀ ਨੈਸ਼ਨਲ ਚੈਂਪੀਅਨ ਹੈ, ਜਦੋਂ ਕਿ ਕਬੱਡੀ ਸੂਬਾ ਪੱਧਰ ਤੇ ਚੈਂਪੀਅਨ ਹੈ।
ਉਹ ਸਕੂਲ ਵਿਚ ਜਰੂਰਤਮੰਦ ਤੇ ਬੇਰੋਜ਼ਗਾਰ ਲੜਕੀਆਂ ਨੂੰ ਹੁਨਰਮੰਦ ਬਣਾਉਣ ਲਈ ਨਵ ਨਿਰਮਾਣ, ਗਰੀਬ ਤੇ ਲੋੜਵੰਦ ਬੱਚਿਆਂ ਲਈ ਨਵਦਿਸ਼ਾ ਜਦੋਂ ਕਿ ਬਜ਼ੁਰਗਾਂ ਵਾਸਤੇ ਨਵ ਚੇਤਨਾ ਫ੍ਰੀ ਸਕੂਲ ਚਲਾ ਰਹੇ ਹਨ। ਜਿਸ ਦੇ ਸਦਕਾ ਪ੍ਰਿੰ: ਪਰਮਜੀਤ ਕੁਮਾਰ ਨੂੰ ਬੈਸਟ ਪ੍ਰਿੰਸੀਪਲ ਅਵਾਰਡ ਸਰਹੋਦਿਆ ਸਕੂਲ ਕੰਪਲੈਕਸ ਅੰਮ੍ਰਿਤਸਰ, ਕੈਬਿਨੇਟ ਮੰਤਰੀ ਦਲਜੀਤ ਸਿੰਘ ਕੋਲੋਂ ਟੀਚਰ ਡੇਅ ਮੌਕੇ ਇੰਟਰਪ੍ਰਾਇਜ਼ਿਐਜੁਕੇਟਰ ਅਵਾਰਡ, ਬੀ.ਐਸ.ਐਫ ਵਲੋਂ ਐਮੀਨੈਂਟ ਐਜੁਕੇਟਰ ਅਵਾਰਡ, ਐਸ.ਓ.ਐਫ ਇੰਡੀਆ ਵਲੋਂ ਰਜੀਵ ਗਾਂਧੀ ਸਾਹਿਤ ਅਵਾਰਡ, ਜਿਲਾ ਡੀ.ਈ.ਓ ਤੇ ਕੇ.ਜੀ.ਐਨ ਸੁਸਾਇਟੀ ਅੰਮ੍ਰਿਤਸਰ ਵਲੋਂ ਬੈਸਟ ਪ੍ਰਿੰਸੀਪਲ ਅਵਾਰਡ, ਖੁਸ਼ਕ ਬੰਦਰਗਾਹ ਅਥਾਰਿਟੀ ਆਫ ਇੰਡੀਆ ਵਲੋਂ ਕਲਚਰਲ ਪ੍ਰਮੋਸ਼ਨ ਅਵਾਰਡ, ਐਕਰੀਡੇਸ਼ਨ ਅੰਡਰ ਬ੍ਰਿਟਿਸ਼ ਕੌਂਸਲ 2015-2018 ਦੇ ਕੋਲੋਂ ਇੰਟਰਨੈਸ਼ਨਲ ਸਕੂਲ ਅਵਾਰਡ, ਸਰਹੱਦੇ-ਏ-ਪੰਜਾਬ ਸਪੋਰਟਸ ਕਲੱਬ ਦੇ 10ਵੇਂ ਸਥਾਪਨਾ ਦਿਵਸ ਮੋਕੇ ਬੈਸਟ ਪ੍ਰਿੰਸੀਪਲ ਅਵਾਰਡ ਤੋਂ ਇਲਾਵਾ ਭਾਰਤ ਸਰਕਾਰ ਦੇ ਐਚਆਰਡੀ ਮੰਤਰਾਲਿਆਂ ਦੀ ਮੰਤਰੀ ਸ਼੍ਰੀਮਤੀ ਸ਼੍ਰੀਮਤੀ ਇਰਾਨੀ ਵਲੋਂ ਸੀ.ਬੀ.ਐਸ.ਈ ਨੈਸ਼ਨਲ ਐਵਾਰਡ ਫਾਰ ਸਪੋਰਟਸ ਦੇ ਕੇ ਸਨਮਾਨਿਆ ਜਾ ਚੁੱਕਾ ਹੈ। ਜਦੋਂ ਕਿ ਕਈ ਹੋਰ ਨਾਮਵਰ ਸੰਸਥਾਵਾਂ ਵੀ ਉਨ੍ਹਾਂ ਨੂੰ ਸਨਮਾਨ ਦੇ ਕੇ ਫਖਰ ਮਹਿਸੂਸ ਕਰਦੀਆਂ ਹਨ। ਸਮਾਜ ਤੇ ਡੀ.ਏ.ਵੀ ਪ੍ਰਬੰਧਕੀ ਕਮੇਟੀ ਨੂੰ ਉਨ੍ਹਾਂ ਤੇ ਮਾਣ ਹੈ।ਪ੍ਰਮਾਤਮਾ ਕਰੇ ਉਹ ਹੋਰ ਤਰੱਕੀ ਕਰਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …