Monday, August 10, 2026

ਦਿਹਾਤੀ ਸਵੈ ਰੁਜਗਾਰ ਸੰਸਥਾ ਮੱਲੀਆਂ ਦੇ ਵਿਦਿਆਰਥੀਆਂ ਨੂੰ ਦਿੱਤੀ ਟਰੈਫਿਕ ਨਿਯਮਾਂ ਦੀ ਜਾਣਕਾਰੀ

PPN2406201611
ਜੰਡਿਆਲਾ ਗੁਰੂ, 24 ਜੂਨ (ਹਰਿੰਦਰਪਾਲ ਪਾਲ ਸਿੰਘ) ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਦੀਆਂ ਵਿਸੇਸ਼ ਹਦਾਇਤਾਂ ਤੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਤੇ ਹੈਡਕਾਂਸਟੇਬਲ ਇੰਦਰਮੋਹਣ ਸਿੰਘ ਵੱਲੋ ਲੋਕਾਂ ਨੂੰ ਟਰੈਫਿਕ ਨਿਯਮਾ ਤੋ ਜਾਣੂ ਕਰਵਾਉਣ ਲਈ ਇੱਕ ਮਹਿੰਮ ਚਲਾਈ ਹੋਈ ਹੈ, ਉਸੇ ਮਹਿੰਮ ਤਹਿਤ ਸਕੂਲਾਂ, ਕਾਲਜਾਂ, ਟਰੱਕ ਯੁਨੀਅਨਾਂ, ਟੈਂਪੂ ਯੁਨੀਅਨਾ, ਟੈਕਸੀ ਸਟੈਂਡਾਂ, ਪਿੰਡਾਂ ਦੀਆਂ ਪੰਚਾਇਤਾਂ ਆਦਿ ਵਿੱਚ ਜਾ ਕੇ ਲੋਕਾਂ ਨੁੰ ਟਰੈਫਿਕ ਨਿਯਮਾ ਤੋ ਜਾਣੂ ਕਰਵਾ ਰਹੇ ਹਨ।ਇਸੇ ਲੜੀ ਤਹਿਤ ਅੱਜ ਜੀ ਟੀ ਰੋਡ ਜੰਡਿਆਲਾ ਗੁਰੂ ਤੇ ਸਥਿਤ ਦਿਹਾਤੀ ਸਵੈ ਰੁਜਗਾਰ ਸਿਖਲਾਈ ਸੰਸਥਾ ਮੱਲੀਆਂ ਵਿਖੇ ਵੱਖ ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰ ਰਹੇ ਲੜਕੇ ਲੜਕੀਆਂ ਨੂੰ ਟਰੈਫਿਕ ਨਿਯਮਾ ਦੇ ਨਾਲ ਨਾਲ ਨਸ਼ਿਆ ਬਾਰੇ ਅਤੇ ਫਸਟਏਡ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਟਰੈਫਿਕ ਸਬੰਧੀ ਜਾਣਕਾਰੀ ਭਰਭੂਰ ਇਸ਼ਤਿਹਾਰ ਵੀ ਵੰਡੇ।ਪ੍ਰਭਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਪੁਰੇ ਪੰਜਾਬ ਵਿੱਚ ਇੱਕ ਸਾਲ ਵਿੱਚ ਐਕਸੀਡੈਂਟਾਂ ਨਾਲ ਪੰਜ ਹਜਾਰ ਮੌਤਾਂ ਹੁੰਦੀਆਂ ਹਨ ਉਹਨਾ ਕਿਹਾ ਕਿ ਸੜਕ ਤੇ ਟੂ ਵੀਲਰ ਚਲਾਉਦੇ ਸਮੇ ਸਿਰ ਤੇ ਪੱਗੜੀ ਜਾਂ ਹੈਲਮਟ ਜਰੂਰ ਪਹਿਨਣ ਅਤੇ ਚਾਰ ਪਹੀਆ ਵਾਹਨ ਚਲਾਉਦੇ ਸਮੇ ਸੀਟ ਬੈਲਟ ਜਰੁਰ ਲਗਾਉਣ।ਉਹਨਾ ਦੱਸਿਆ ਕਿ ਐਕਸੀਡੈਂਟਾਂ ਵਿੱਚ ਜਿਆਦਾ ਮੌਤਾਂ ਸਿਰ ਦੀ ਸੱਟ ਕਾਰਨ ਹੀ ਹੁੰਦੀਆਂ ਹਨ ਜੇਕਰ ਆਪਾਂ ਇਹ ਦੋਵੇਂ ਨਿਯਮਾਂ ਦੀ ਪਾਲਣਾ ਕਰ ਲਈਏ ਤਾਂ ਪੰਜਾਬ ਵਿੱਚ ਮੌਤਾਂ ਦੀ ਗਿਣਤੀ 4500 ਘੱਟ ਕੇ 500 ਰਹਿ ਸਕਦੀ ਹੈ।ਇਸ ਮੌਕੇ ਸੰਸਥਾ ਦੇ ਡਾਇਰੈਕਟਰ ਖੁਸ਼ਪਾਲ, ਫੈਕਲਟੀ ਸਿਮਰਨ, ਮਨਜੀਤ ਕੌਰ, ਭਗਵਾਨ ਸਿੰਘ, ਕਰਮਦੀਪ ਸਿੰਘ, ਗੁਰਦੀਪ ਸਿੰਘ, ਰੋਹਿਤ ਅਰੋੜਾ, ਗਿੱਲਪ੍ਰੀਤ ਸਿੰਘ, ਜਗਰੂਪ ਸਿੰਘ, ਕਿਰਤ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply