
ਚੌਂਕ ਮਹਿਤਾ, 24 ਜੂਨ (ਜੋਗਿੰਦਰ ਸਿੰਘ ਮਾਣਾ) – ਅੱਜ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਗਸਤ ਦੌਰਾਨ ਦੋ ਵੱਖ ਵੱਖ ਵਿਅਕਤੀਆਂ ਨੂੰ ਨਸ਼ਿਆਂ ਦਾ ਕਾਰੋਬਾਰ ਕਰਦਿਆਂ ਨਸ਼ੀਲੇ ਪਦਾਰਥਾ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ।ਥਾਣਾ ਮਹਿਤਾ ਚੌਕ ਦੇ ਆਡੀਸ਼ਨਲ ਮੁਖੀ ਏ.ਐਸ.ਆਈ ਸੁਰਿੰਦਰ ਸਿੰਘ ਨੇ ਦੱਸਿਆਂ ਕੇ ਉਹ ਆਪਣੀ ਪੁਲਸ ਪਾਰਟੀ ਹੋਲਦਾਰ ਕਰਮ ਸਿੰਘ, ਹਰਗੁਰਬੀਰ ਸਿੰਘ ਅਤੇ ਸੁਖਦੇਵ ਸਿੰਘ ਆਦਿ ਮਹਿਤਾ ਤੋਂ ਨੰਗਲੀ ਪਿੰਡ ਵਾਲੀ ਸਾਇਡ ਤੇ ਗਸ਼ਤ ਕਰ ਰਹੇ ਸਨ ਕਿ ਨੰਗਲੀ ਵਾਲੀ ਸਾਇਡ ਤੋਂ ਇੱਕ ਸ਼ੱਕੀ ਵਿਅਕਤੀ ਸਿੱਖ ਜਵਾਨ ਨੂੰ ਤੁਰੇ ਆਉਦੇਂ ਦੇਖਿਆਂ ਪਰ ਪੁਲਸ ਨੁੰ ਦੇਖਦੇ ਪਿੱਛੇ ਨੂੰ ਮੁੜ ਗਿਆਂ ਜਿਸਦਾ ਪਿੱਛਾ ਕਰਕੇ ਕਾਬੂ ਕੀਤਾ ਗਿਆ ਤਲਾਸ਼ੀ ਦੌਰਾਨ ਕਾਲੇ ਰੰਗ ਦੇ ਲਿਫਾਫੇ ਵਿੱਚੋ 210 ਦੇ ਕਰੀਬ ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਜਿਸ ਦੀ ਪਹਿਚਾਣ ਕੁਲਦੀਪ ਸਿੰਘ ਉਰਫ ਮਊਆਂ ਕੌਮ ਜੱਟ ਵਾਸੀ ਮਹਿਤਾ ਚੌਕ ਵਜ਼ੋਂ ਹੋਈ ਜੋ ਪਹਿਲਾ ਤੋਂ ਨਸ਼ਿਆ ਦੇ ਧੰਦੇ ਨਾਲ ਜੁੜਿਆਂ ਹੈ ਏਐਸਆਈ ਸੁਰਿੰਦਰ ਸਿੰਘ ਨੇ ਦਸਿਆਂ ਕੇ ਇਸੇ ਤਰਾਂ ਸਾਡੀ ਦੂਸਰੀ ਗਸਤ ਪਾਰਟੀ ਏਐਸਆਈ ਅਵਤਾਰ ਸਿੰਘ ਹੋਲਦਾਰ ਤਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਤੇ ਬੂਟਾ ਨਾਥ ਮਹਿਤਾ ਤੋਂ ਉਦੋਨੰਗਲ ਨੇੜੇ ਹਾਈ ਸਕੂਲ ਸੂਏ ਤੋਂ ਇੱਕ ਮੋਨੇ ਨੋਜਵਾਨ ਨੂੰ ਕਾਬੂ ਕਰਕੇ ਉਸ ਪਾਸੋ ਵੀ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਜਿਸ ਦੀ ਪਹਿਚਾਣ ਜੈਮਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਹਿਤਾ ਚੌਕ ਵਜ਼ੋ ਹੋਈ ਜਿਨ੍ਹਾਂ ਨੂੰ ਐਨ.ਡੀ.ਪੀ.ਸੀ ਐਕਟ ਅਧੀਨ ਮੁਕਦਮਾਂ ਦਰਜ਼ ਕਰਕੇ ਮਾਨਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕਰਵਾ ਦਿੱਤਾ ਜਿੱਥੇ ਦੋੜਾ ਦੌਸ਼ੀਆਂ ਨੂੰ ਜੇਲ ਭੇਜ਼ ਦਿੱਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media