ਜੰਡਿਆਲਾ ਗੁਰੂ, 25 ਜੂਨ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਦੀ ਏਮਜ ਵਿਦਿਆਰਥਣ “ਸ਼ਿਖਾ” ਪੁੱਤਰੀ ਹਰਕ੍ਰਿਸ਼ਨ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਨੇ ਦੋਹਾ ਹੀ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਆਪਣੇ ਵਰਗ ਵਿੱਚ 40ਵਾਂ ਸਥਾਨ ਹਾਸਲ ਕੀਤਾ।ਇਸ ਤਰ੍ਹਾਂ ਉਸ ਨੇ ਆਪਣੀ ਸੀਟ ਏਮਜ਼ ਅਤੇ ਪੀ.ਐਮ.ਈ. ਟੀ ਵਿੱਚ ਪੱਕੀ ਕਰ ਲਈ ਹੈ। ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਦੱਸਿਆ ਕਿ 147000 ਵਿਦਿਆਰਥੀਆਂ ਨੇ ਪੀ ਐਮ ਈ ਟੀ ਦੀ ਪ੍ਰੀਖਿਆਂ ਦਿੱਤੀ ਤੇ ਸ਼ਿਖਾ ਨੇ ਆਪਣੇ ਵਰਗ ਵਿੱਚੋ 40ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਅਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ।ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਬਰਾਂ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਮੈਨਜਰ ਅਮਨਦੀਪ ਕੌਰ, ਪ੍ਰਿੰਸੀਪਲ ਜਗਜੀਤ ਸਿੰਘ ਰੰਧਾਵਾ ਤੇ ਸ਼ਿਖਾ ਦੇ ਅਧਿਆਪਕਾਂ ਮਮਤਾ ਅਰੋੜਾ, ਮੀਤਪਾਲ ਸਿੰਘ, ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ, ਬਲਰਾਮ ਦੱਤ ਤੇ ਸੁਖਚੈਨ ਸਿੰਘ ਨੇ ਸ਼ਿਖਾ ਨੂੰ ਵਧਾਈ ਦਿੰਦਿਆ ਉਸ ਦੀ ਤਰੱਕੀ ਲਈ ਸੁਭਕਾਮਨਾਵਾ ਭੇਜੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media