ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ ਸੱਗੂ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਮਜੀਠਾ ਰੋਡ ਵਿਖੇ ਰਮਨ ਕੁਮਾਰ ਟੇਂਟ ਹਾਊਸ ਵਾਲੇ ਦੀ ਅਗਵਾਈ ਵਿਚ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੌਣ ਦੇ ਸ਼ੁਭ ਮੌਕੇ ਅਤੇ ਸਵ੍ਰ. ਕੁਲਵੰਤ ਰਾਏ ਦੀ ਯਾਦ ਵਿਚ ਧਾਰਮਿਕ ਪ੍ਰੋਗਰਾਮ ਦੌਰਾਨ ਲੰਗਰ ਲਗਾਇਆ ਗਿਆ।ਪ੍ਰੋਗਰਾਮ ਵਿਚ ਸ਼ਿਵ ਭੋਲੇ ਦਾ ਗੁਣਗਾਣ ਕੀਤਾ ਗਿਆ ਅਤੇ ਨੱਚ-ਟੱਪ ਕੇ ਹਾਜਰੀਆਂ ਲਗਾਈਆਂ ਗਈਆਂ।ਭਾਰੀ ਗਿਣਤੀ ‘ਚ ਸੰਗਤਾਂ ਨੇ ਪਹੁੰਚ ਕੇ ਹਾਜਰੀਆਂ ਭਰੀਆਂ ਅਤੇ ਲੰਗਰ ਛੱਕਿਆ।ਇਸ ਮੌਕੇ ਚੰਚਲ ਰਾਣੀ, ਪਵਨ ਕੁਮਾਰ, ਬਿੱਲਾ ਪ੍ਰਧਾਨ, ਨਿਰਮਲ ਸਰੂਪ, ਸ਼ਾਂਤੀ ਸਰੂਪ, ਰਵੀ, ਰਿਸ਼ੂ, ਰਗੂ, ਦਿਨੇਸ਼, ਪਾਰਸ, ਪਿਉਸ਼ ਆਦਿ ਹਾਜਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media