Monday, September 28, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 12 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਜੰਮੂ ਕਸ਼ਮੀਰ ਦੇ ਨੌਹਟਾ ਇਲਾਕੇ ‘ਚ ਗ੍ਰਨੇਡ ਹਮਲਾ – 5 ਸੁਰੱਖਿਆ ਜਵਾਨ ਜਖਮੀ।

▶ ਪ੍ਰਧਾਨ ਮੰਤਰੀ ਮੋਦੀ ਅੱਜ ਲੈਣਗੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ, ਹਿੰਸਕ ਪ੍ਰਦਰਸ਼ਨ ‘ਚ ਮੌਤਾਂ ਦੀ ਗਿਣਤੀ ਵਧ ਕੇ 30 ਹੋਈ।

▶ ਮਨੀਪੁਰ ਦੀ ਲੜਕੀ ਮੋਨਿਕਾ ਵਲੋਂ ਦਿੱਲੀ ਏਅਰਪੋਰਟ ‘ਤੇ ਨਸਲੀ ਹਮਲੇ ਦਾ ਦੋਸ਼ –ਕਿਹਾ ਪਾਸਪੋਰਟ ਦੇਖ ਕੇ ਵੀ ਪੁੱਛਿਆ ਗਿਆ ਤੁਸੀਂ ਭਾਰਤੀ ਹੋ।

▶ ਕਸ਼ਮੀਰ ਘਾਟੀ ਦੇ ਹਾਲਾਤ ਵਿਗੜਣ ਕਾਰਣ ਰੁੱਕੀ ਹੋਈ ਅਮਰਨਾਥ ਯਾਤਰਾ ਮੁੜ ਸ਼ੁਰੂ।

▶ ਪੀ.ਐਮ ਮੋਦੀ ਦੀ ਯਾਤਰਾ ਦੌਰਾਨ ਭਾਰਤ ਤੇ ਕੀਨੀਆ ਦਰਮਿਆਨ ਹੋਏ 7 ਸਮਝੋਤੇ।

▶ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਨੀਆ ਨੂੰ 30 ਫੀਲਡ ਐਂਬੂਲੈਂਸਾਂ ਤੋਹਫੇ ‘ਚ ਦੇਣ ਅਤੇ ਕੈਂਸਰ ਹਸਪਤਾਲ ਲਈ ਮਦਦ ਦਾ ਐਲਾਨ।

▶ ਸ੍ਰੀ ਮੁਕਤਸਰ ਸਾਹਿਬ ‘ਚ ਸੰਗਤ ਦਰਸ਼ਨ ਦੌਰਾਨ ਸੀ.ਐਮ ਬਾਦਲ ਨੇ ਕਿਹਾ- ਕਾਂਗਰਸ ਤੋਂ ਵੀ ਮਾੜੀ ਹੈ ਆਮ ਆਦਮੀ ਪਾਰਟੀ।

▶ ਚੰਡੀਗੜ੍ਹ ਪੁਲਿਸ ਵਲੋਂ ਇਕ ਕਾਰ ਵਿਚੋਂ 15 ਲੱਖ ਜਾਅਲੀ ਕਰੰਸੀ ਅਤੇ 2 ਕਿਲੋ 600 ਗ੍ਰਾਮ ਅਫੀਮ ਬਰਾਮਦ – ਲਵਪ੍ਰੀਤ ਕੌਰ ਨਾਮੀ ਔਰਤ ਕੀਤੀ ਗ੍ਰਿਫਤਾਰ।

▶ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਵਲੋਂ ਆਮ ਆਦਮੀ ਪਾਰਟੀ ‘ਤੇ ਵਿਦੇਸ਼ੀ ਫੰਡਿੰਗ ਦਾ ਦੋਸ਼।

▶ ਸੁੱਚਾ ਸਿੰਘ ਛੋਟੇਪੁਰ ਦਾ ਪਲਟਵਾਰ – ਅਗਰ ਵਿਦੇਸ਼ੀ ਫੰਡਿੰਗ ‘ਚ ਸਚਾਈ ਹੈ ਤਾਂ ਜਾਂਚ ਕਰਵਾ ਲਵੇ ਪੰਜਾਬ ਸਰਕਾਰ।

▶ ਅੰਮ੍ਰਿਤਸਰ ‘ਚ ਕਾਂਗਰਸ ਦੀ ਜਾਗੋ ਰੈਲੀ ਦੋਰਾਨ ਅਣਪਛਾਤਿਆਂ ਨੇ ਕੀਤਾ ਬੋਤਲਾਂ ਨਾਲ ਹਮਲਾ – ਫਰਾਰ ਹੋਣ ‘ਚ ਸਫਲ।

▶ ਰੈਲੀ ਦੇ ਆਯੋਜਕ ਗੁਰਿੰਦਰ ਸਿੰਘ ਰਿਸ਼ੀ ਨੇ ਅਕਾਲੀ–ਭਾਜਪਾ ਗਠਜੋੜ ‘ਤੇ ਹਮਲਾ ਕਰਵਾਉਣ ਦਾ ਸ਼ੱਕ ਪ੍ਰਗਟਾਇਆ ।

▶ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ – ਜਾਂਚ ਤੋਂ ਬਾਅਦ ਸੱਚਾਈ ਆਵੇਗੀ ਸਾਹਮਣੇ ਤੇ ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ।

▶ ਕਾਂਗਰਸੀ ਟਿਕਟ ਦੇ ਚਾਹਵਾਨਾਂ ਲਈ ਜਾਰੀ ਫਾਰਮ ਦੇ ਨਾਲ ਕੈਪਟਨ ਨੇ ਲਾਜ਼ਮੀ ਕੀਤਾ ਹਲਫੀਆ ਬਿਆਨ -‘ਟਿਕਟ ਨਾ ਮਿਲਣ ਦੀ ਸੂਰਤ ‘ਚ ਪਾਰਟੀ ਉਮੀਦਵਾਰ ਦਾ ਨਹੀਂ ਕੀਤਾ ਜਾਵੇਗਾ ਵਿਰੋਧ’।

▶ ਕੜਕੜਡੂਮਾ ਅਦਾਲਤ ‘ਚ 1984 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਸੀ.ਬੀ.ਆਈ ਨੇ ਰਿਪੋਰਟ ਪੇਸ਼ ਨਾ ਕਰਕੇ ਮੰਗਿਆ 2 ਮਹੀਨੇ ਦਾ ਹੋਰ ਸਮਾਂ – ਦਿੱਲੀ ਕਮੇਟੀ ਨੇ ਜਤਾਇਆ ਵਿਰੋਧ।

▶ ਨਵਾਂ ਸ਼ਹਿਰ ਦੇ ਐਸ.ਡੀ.ਐਮ ਦਾ ਰੀਡਰ 35000 ਰੁਪਏ ਰਿਸ਼ਵਤ ਲੈਂਦੇ ਵੀਜ਼ੀਲੈਂਸ ਨੇ ਕੀਤਾ ਕਾਬੂ।

▶ ਚੰਡੀਗੜ੍ਹ ‘ਚ ਬੀਤੀ ਰਾਤ ਸੜਕ ਹਾਦਸਾ – ਕਾਰ ਸਵਾਰ 3 ਲੜਕੀਆਂ ਦੀ ਮੌਤ, 3 ਲੜਕੇ ਜਖਮੀ।

▶ ਪੰਜਾਬ ਦੇ 12000 ਪਿੰਡਾਂ ਦੇ ਚੌਕੀਦਾਰਾਂ ਨੇ 800/- ਰੁਪਏ ਮਹੀਨਾ ਨਿਗੂਣੀ ਤਨਖਾਹ ਵਧਾਉਣ ਦੀ ਕੀਤੀ ਮੰਗ।

▶ ਹਰਿਆਣਾ ਦੇ 3587 ਗੈਸਟ ਟੀਚਰਾਂ ਨੂੰ ਰਾਹਤ – ਸੁਪਰੀਪ ਕੋਰਟ ਨੇ ਹਾਈਕੋਰਟ ਦੇ ਹੁਕਮਾਂ ‘ਤੇ ਲਗਾਈ ਰੋਕ, ਨਵੀਂ ਭਰਤੀ ਤੱਕ ਗੈਸਟ ਟੀਚਰਾਂ ਨੂੰ ਸੇਵਾ ‘ਤੇ ਰੱਖਣ ਦੇ ਦਿੱਤੇ ਹੁਕਮ।

▶ ਏਮਜ਼ ਹਸਪਤਾਲ ਦਿੱਲੀ ਦੇ ਡਾਕਟਰਾਂ ਨੂੰ ਦਿਖਾਈ ਜਾਵੇਗੀ ਫਿਲਮ ‘ਉਡਤਾ ਪੰਜਾਬ’  ਨਸ਼ਿਆਂ ਦੇ ਨੁਕਾਸਨ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਲਿਆ ਫੈਸਲਾ।

▶ ਬਰਤਾਨਵੀ ਪ੍ਰਧਾਨ ਮੰਤਰੀ ਕੈਮਰੋਨ ਦੀ ਜਗ੍ਹਾ ਲੈ ਸਕਦੀ ਹੈ ਥੈਰੇਸਾ ਮੇਅ?

▶ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਜਿਆਣੀ ਦਾ ਮੁੜ ਵਿਵਾਦਿਤ ਬਿਆਨ – ਕਿਹਾ ਇਹ ਭਾਰਤ ਹੈ ਪੈਸੇ ਦੇ ਕੇ ਬੰਦਾ ਮਰਵਾ ਲਵੋ।

▶ ਆਪ ਨੂੰ ਵੋਟਾਂ ਪਈਆਂ ਤਾਂ ਪੰਜਾਬ ਨੂੰ ਕਰਨਗੇ ਤਬਾਹ – ਸੀ.ਐਮ ਬਾਦਲ।

▶ ਰਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਠਾਨਕੋਟ ਦੇ ਜੂਡੋ ਖਿਡਾਰੀ ਅਵਤਾਰ ਸਿੰਘ ‘ਤੇ ਭਾਰਤ ਨੂੰ ਵੱਡੀਆਂ ਉਮੀਦਾਂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply