Monday, September 28, 2026

ਬਟਾਲਾ ਸ਼ਹਿਰ, ਸਕੂਲਾਂ ਤੇ ਕਾਲਜਾਂ ਵਿਚ ਟ੍ਰੀ ਗਾਰਡਾਂ ‘ਚ ਦਰੱਖਤ ਲਗਾਏ ਜਾਣਗੇ

PPN1107201602ਬਟਾਲਾ, 11 ਜੁਲਾਈ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਦੀ ਵਿਸਵ ਭਰ ਵਿਚ ਇਕ ਵੱਖਰੀ ਮਿਸਾਲ ਹੈ,ਕਲੱਬ ਦੇ ਕੰਮਾ ਕਾਰਨ ਹੀ ਹਰ ਸਹਿਰ ਵਿਚ ਕਲੱਬ ਦੀ ਸਾਖਾ ਬਣਾਈ ਗਈ ਹੈ, ਲਾਇੰਨਜ਼ ਕਲੱਬ ਬਟਾਲਾ ਮੁਸਕਾਨ 321 ਡੀ ਫੈਮਲੀ ਕਲੱਬ ਜਿਸ ਨੂੰ ਆਪਣੇੇ ਕੰਮਾਂ ਕਾਰਨ ਸੈਵਨ ਸਟਾਰ ਦਾ ਦਰਜਾ ਪ੍ਰਾਪਤ ਹੈ ਨੇ ਇਕ ਜਰੂਰੀ ਮੀਟਿੰਗ ਡਲਹੌਜੀ ਵਿਖੇ ਕੀਤੀ ਜਿਸ ਵਿਚ ਵਾਤਾਵਰਨ ਨੂੰ ਬਚਾਉਣ ਵਿਸ਼ੇ ਤੇ ਅਹਿਮ ਵਿਚਾਰਾਂ ਕੀਤੀਆਂ ਤੇ ਜੋਨ ਚੇਅਰਮੈਨ ਸ੍ਰੀ ਭਾਂਰਤ ਭੂਸ਼ਨ ਨੇ ਦੱਸਿਆ ਕਲੱਬ ਸਕੂਲਾਂ, ਕਾਲਜਾਂ ਤੇ ਸ਼ਹਿਰ ਦੀਆ ਖਾਲੀ ਪਈਆਂ ਥਾਵਾਂ ਤੇ ਵਾਤਾਵਰਨ ਬਚਾਉਣ ਵਾਸਤੇ ਦਰੱਖਤ ਲਗਾਏਗੀ ਤਾ ਜੋ  ਆਲਾ ਦੁਆਲਾ ਪ੍ਰਦੂਸ਼ਣ ਮੁਕਤ ਹੋ ਸਕੇ।ਇਸ ਦੌਰਾਨ ਕਲੱਬ ਨੇ ਬੀਤੇ ਸਾਲ ਦੌਰਾਨ ਕੀਤੇ ਕੰਮਾ ਦਾ ਮੁਲਾਂਕਣ ਵੀ ਕੀਤਾ ਜਿਸ ਵਿਚ ਗਰੀਬ ਪਰਿਵਾਰਾਂ ਨੂੰ ਕੰਬਲਾਂ ਤੇ ਆਟਾ ਦਾਲ ਦੀ ਵੰਡ, ਦਰੱਖਤ ਲਗਾਊਣੇ, ਫਰੀ ਪੜ ਰਹੇ ਹੁਸਿਆਰ ਵਿਦਿਆਰਥੀਆਂ ਦੀ ਮਦਦ ਕਰਨੀ ਆਦਿ ਵਿਸਿਆਂ ਨੂੰ ਹੋਰ ਵਧਾਉਣ ਵਿਚ ਕੋਸਿਸਾ ਕਰਨ ਬਾਰੇ ਵੀ ਵਿਚਾਰ ਵਟਾਦਰਾ ਕੀਤਾ ਗਿਆ ਤੇ ਨਾਲ ਹੀ ਟਰੀ ਗਾਰਡ ਵੀ ਲਗਾਉਣ ਬਾਰੇ ਬਜ਼ਟ ਨੂੰ ਮੁੱਖ ਰੱਖ ਕੇ ਕਲੱਬ ਦੇ ਕੰਮ ਦੀ ਸਮੀਖਿਆ ਕਰਨ ਬਾਰੇ ਮਤੇ ਪਾਸ ਕੀਤੇ ਗਏ।ਕਲੱਬ ਦੇ ਸਮੂਹ ਮੈਬਰਾਂ ਵੱਲੋ ਵਾਤਾਵਰਨ ਨੂੰ ਪ੍ਰਦੂਸਨ ਮੁਕਤ ਕਰਨ ਵਾਸਤੇ ਇਕ ਸਹੂੰ ਵੀ ਚੁੱਕੀ ਗਈ।ਇਸ ਮੌਕੇ ਕਲੱਬ ਮੈਬਰਾਂ ਵਿਚ ਲਾਇੰਨ ਹਰਭਜਨ ਸਿੰਘ ਸੇਖੋ, ਡਾ ਰਣਜੀਤ ਸਿੰਘ, ਲਾਇੰਨ ਲਖਵਿੰਦਰ ਸਿੰਘ ਢਿਲੋ, ਬਰਿੰਦਰ ਸਿੰਘ, ਬਖਸਿੰਦਰ ਸਿੰਘ, ਲਾਇੰਨ ਸੁਖਦੇਵ ਸਿੰਘ ਹੰਜਰਾ, ਚਰਨਜੀਤ ਸਿੰਘ, ਬਲਕਾਰ ਸਿੰਘ ਜੈਤੋਸਰਜਾ, ਜੋਤਸਨਾ,ਗੁਰਪ੍ਰੀਤ ਸਿੰਘ ਕਾਲਾਂ ਨੰਗਲ, ਲੇਡੀ ਲਾਇੰਨ ਸੁਮਨ ਬਾਲਾ, ਨਰਿੰਦਰ ਕੌਰ , ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply