ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਬੱਸ ਅੱਡੇ ਦੋ ਕੋਲ ਇਕ ਬਜ਼ੁਰਗ ਵਿਅਕਤੀ 60 ਕੁ ਸਾਲ ਦਾ ਬੱਸ ਹੇਠ ਆ ਗਿਆ ਜਿਸ ਨੂੰ ਸਹਾਰਾ ਜਨ ਸੇਵਾ ਦੇ ਮੈਂਬਰਾਂ ਨੇ ਸੂਚਨਾ ਮਿਲਣ ‘ਤੇ ਉਸ ਨੂੰ ਜ਼ਖਮੀ ਹਾਲਤ ਵਿਚ ਚੁੱਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਲੇਕਿਨ ਮੌਕੇ ‘ਤੇ ਹਾਜ਼ਰ ਡਾਕਟਰ ਨੇ ਉਸ ਨੂੰ ਮ੍ਰਿਤਕ ਘੌਸ਼ਿਤ ਕਰ ਦਿੱਤਾ ਜਾਣਕਾਰੀ ਅਨੁਸਾਰ ਬਜ਼ੁਰਗ ਦੂਲਾ ਰਾਮ ਪੁੱਤਰ ਚੂਨੀ ਲਾਲ ਮੌੜਮੰਡੀ ਬਠਿੰਡਾ ਵਿਖੇ ਆਪਣੇ ਕਿਸੇ ਕੇਸ ਵਿਚ ਕੋਰਟ ਵਿਚ ਤਾਰੀਖ ਭੁਗਤਣ ਆਇਆ ਸੀ ਹੋਣੀ ਨੇ ਸਦਾ ਲਈ ਤਾਰੀਖ ਤੋਂ ਮੁਕਤ ਕਰ ਦਿੱਤਾ। ਸਹਾਰਾ ਜਨ ਸੇਵਾ ਦਾ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਅੱਡਾ ਚੌਕੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media