Friday, June 12, 2026

ਦਿੱਲੀ ਕਮੇਟੀ ਵੱਲੋਂ ‘ਸੁਪਰ ਸਿੱਖ ਰਨ’ ਦਾ ਆਯੋਜਨ 11 ਦਸੰਬਰ ਨੂੰ

PPN2207201610

ਨਵੀਂ ਦਿੱਲੀ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੇਸ਼ ਦੀ ਸਭ ਤੋਂ ਵੱਡੀ ਦੌੜ ਦਾ ਆਯੋਜਨ ”ਸੁਪਰ ਸਿੱਖ ਰਨ” ਦੇ ਨਾਂ ਤੇ 11 ਦਸੰਬਰ 2016 ਨੂੰ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਖੇਡ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਕਾਰਗਿਲ ਦੀ ਲੜਾਈ ਦੌਰਾਨ ਆਪਣੀ ਲੱਤਾ ਗੁਆਉਣ ਵਾਲੇ ਸੁਪਰ ਸਿੱਖ ਫਲਾਇੰਗ ਸਕਵੌਡ ਦੇ ਮੁਖੀ ਮੇਜ਼ਰ ਦਵਿੰਦਰ ਪਾਲ ਸਿੰਘ ਅਤੇ ਹੋਰਨਾਂ ਦੀ ਮੌਜੂਦਗੀ ਵਿਚ ਦੌੜ ਦੀ ਅਧਿਕਾਰੀਕ ਟੀ-ਸ਼ਰਟ ਜਾਰੀ ਕਰਨ ਦੌਰਾਨ ਦਿੱਤੀ।
ਬਰਾੜ ਨੇ ਦੱਸਿਆ ਕਿ ਇਸ ਦੌੜ ਵਿਚ ਲਗਭਗ 25 ਤੋਂ 30 ਹਜ਼ਾਰ ਪ੍ਰਤੀਯੋਗੀ ਭਾਗ ਲੈਣਗੇ ਅਤੇ ਇਸ ਦੌੜ ਦੀ ਟੈਗ ਲਾਈਨ ”ਵਨ ਰੇਸ-ਹਿਯੂਮਨ ਰੇਸ” ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਦੌੜ ਸਿੱਖੀ ਧਰਮ ਦੇ ਤਿੰਨ ਮੁਢਲੇ ਸਿਧਾਂਤਾ ਦੀ ਪੈਰਵੀ ਮਨੁੱਖਤਾ ਵਿਚ ਕਰਨ ਦਾ ਮਾਧਿਯਮ ਬਣੇਗੀ।ਜਿਸ ਵਿਚ ਪ੍ਰਮਾਤਮਾ ਇੱਕ ਹੈ, ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਸੇਵਾ ਵਰਗੇ ਸਿਧਾਂਤ ਸ਼ਾਮਿਲ ਹੋਣਗੇ। ਇਸ ਦੋੜ ਦੇ ਉਦਘਾਟਨੀ ਸਮਾਗਮਾਂ ਦੌਰਾਨ ਬੀਤੇ ਦਿਨੀਂ 25 ਸਿੱਖ ਦੌੜਾਕਾਂ ਵੱਲੋਂ ਸੁਪਰ ਸਿੱਖ ਫਲਾਇੰਗ ਸਕਵੌਡ ਦੇ ਨਾਂ ਤੇ ਇੰਡੀਆ ਗੇਟ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤਕ 13 ਕਿਲੋਮੀਟਰ ਲੰਬੇ ਰੂਟ ਤੇ ਦੌੜਨ ਦੀ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ।ਉਨਾਂ ਆਸ ਜਤਾਈ ਕਿ ਦੇਸ਼ ਵਿਦੇਸ਼ ਤੋਂ ਸਿੱਖਾਂ ਦੇ ਇਲਾਵਾ ਦੂਜੇ ਧਰਮਾਂ ਦੇ ਲੋਕ ਵੀ ਇਸਦਾ ਹਿੱਸਾ ਬਣਨਗੇ। ਇਸ ਮੌਕੇ ਸਲਾਹਕਾਰ ਸੁਰਜੀਤ ਸਿੰਘ ਬਿੰਦਰਾ, ਅਮਰਜੋਤ ਸਿੰਘ ਅਤੇ ਐਥਲੈਟਕਿਸ ਕੋਚ ਐਸ.ਐਸ.ਰਾਇ ਤੇ ਜੈਪਾਲ ਸਿੰਘ ਮੌਜੂਦ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply