Sunday, October 4, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਦੂਰਾਂ ਦੇ ਕਾਰਡ ਬਣਾਉਣ ਦਾ ਕੈਂਪ 29 ਜੁਲਾਈ ਨੂੰ – ਸੀ.ਜੇ.ਐਮ ਬਾਂਸਲ

PPN2707201611ਫਾਜ਼ਿਲਕਾ, 27 ਜੁਲਾਈ (ਵਿਨੀਤ ਅਰੋੜਾ) – ਮਾਨਯੋਗ ਮੈਂਬਰ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ, ਸ਼ੈਸ਼ਨ ਜੱਜ ਫਿਰੋਜ਼ਪੁਰ ਐਸ. ਕੇ. ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਜ਼ਿਲ੍ਹਾ ਕਾਨੂੰਨੀ ਦੇ ਚੇਅਰਮੈਨ ਕਮ ਏ.ਡੀ.ਜੇਂ ਲਛਮਣ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕਮ ਸੀ. ਜੇ.ਐਮ. ਸ਼੍ਰੀ ਕੇ. ਕੇ. ਬਾਂਸਲ ਦੀ ਅਗਵਾਈ ਵਿਚ ਨਿਰਮਾਣ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਦੇ ਲਈ ਇਕ ਕੈਂਪ 29 ਜੁਲਾਈ 2016 ਨੂੰ ਸਵੇਰੇ 9 ਵਜ਼ੇ ਸਥਾਨਕ ਸੰਜੀਵ ਪੈਲਸੇ ਦੇ ਹਾਲ ਨੰਬਰ 1 ਵਿਚ ਲਗਾਇਆ ਜਾ ਰਿਹਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਅਥਾਰਟੀ ਦੇ ਸਕੱਤਰ ਸ਼੍ਰੀ ਕੇ.ਕੇ. ਬਾਂਸਲ ਨੇ ਦੱਸਿਆ ਕਿ ਇਸੋ ਕੈਂਪ ਵਿਚ ਭਵਨ ਨਿਰਮਾਣ, ਮਜ਼ਦੂਰ, ਮਿਸਤਰੀ, ਪਲੰਬਰ, ਰੰਗ ਰੋਗਨ ਵਾਲੇ, ਤਰਖਾਣ, ਟੈਂਟ ਲਾਉਣ ਵਾਲੇ, ਸਫ਼ਾਈ ਕਰਮਚਾਰੀ, ਇਲੈਕਟ੍ਰੀਸ਼ੀਅਨ, ਭੱਠਾ ਮਜ਼ਦੂਰ, ਪੱਥਰ ਰਗੜਾਈ ਵਾਲੇ ਮਜ਼ਦੂਰਾਂ ਸਮੇਤ ਹੋਰਨਾਂ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਏ ਜਾਣਗੇ।ਉਨ੍ਹਾਂ ਦੱਸਿਆ ਕਿ ਲੇਬਰ ਕਾਰਡ ਧਾਰਕ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਲੈ ਸਕਣਗੇ।ਜਿਸ ਵਿਚ ਲੜਕੀਆਂ ਅਤੇ ਲੜਕਿਆਂ ਨੂੰ ਵਜ਼ੀਫ਼ਾ, ਸ਼ਗਨ ਸਕੀਮ ਤਹਿਤ 31000 ਰੁਪਏ, ਐਲਟੀਸੀ ਯਾਤਰਾ ਭੱਤਾ, ਸਰਜਰੀ ਸਕੀਮ, ਐਕਸਗ੍ਰੇਸ਼ੀਆ, ਵੋਕੇਸ਼ਨਲ ਸਕੀਮ, ਗੰਭੀਰ ਬਿਮਾਰੀ ਦਾ ਇਲਾਜ, ਪੈਨਸ਼ਨ ਸਕੀਮ, ਐਨਕ ਭੱਤਾ, ਸੁਣਨ ਵਾਲੀ ਮਸ਼ੀਨ ਭੱਤਾ, ਦਾਹ ਸੰਸਕਾਰ ਭੱਤਾ, ਔਜਾਰ ਖਰੀਦਣ ਲਈ ਭੱਤਾ, ਮਾਨਸਿਕ ਰੋਗ ਅਤੇ ਅਪੰਗਤਾ ਬੱਚਿਆਂ ਦੀ ਸਾਂਭ ਸੰਭਾਲ ਦੇ ਲਈ 20 ਹਜ਼ਾਰ ਸਲਾਨਾ ਸਹਾਇਤਾ ਅਤੇ ਹੋਰ ਕਈ ਯੋਜਨਾਵਾਂ ਹਨ। ਜਿੰਨ੍ਹਾਂ ਦਾ ਲਾਭ ਕੇਵਲ ਉਨ੍ਹਾਂ ਮਜ਼ਦੂਰਾਂ ਨੂੰ ਮਿਲ ਸਕਦਾ ਹੈ ਜਿੰਨ੍ਹਾਂ ਦੇ ਕਾਰਡ ਬਣੇ ਹੋਣਗੇ। ਉਨ੍ਹਾਂ ਕਿਹਾ ਕਿ ਲੇਬਰ ਕਾਰਡ ਤੋਂ ਵੰਚਿਤ ਮਜ਼ਦੂਰ ਇਸ ਕੈਂਪ ਦਾ ਲਾਭ ਲੈ ਸਕਦੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply