Sunday, March 22, 2026

 ਹਲਕਾ ਦੱਖਣੀ ਤੋਂ ‘ਆਪ’ ਦੇ ਉਮੀਦਵਾਰ ਡਾ. ਇੰਦਰਬੀਰ ਨਿੱਜਰ ਵਲੋਂ ਚੋਣ ਮੁਹਿੰਮ ਦਾ ਅਗਾਜ਼

PPN0808201601

ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜ਼ਰ ਵੱਲੋਂ ਯੂਥ ਵਿੰਗ ਦੇ ਜੋਸ਼ੀਲੇ ਨੌਜਵਾਨ ਵਲੰਟੀਅਰਾਂ ਦੀ ਹਾਜ਼ਰੀ ਵਿੱਚ ਆਪਣੀ ਚੌਣ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਵਲੰਟੀਅਰਾਂ ਨੇ ਪੀ.ਏ.ਸੀ ਦੇ ਫੈਸਲੇ ਦਾ ਸੁਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟ ਸਿਆਸੀ ਆਗੂਆਂ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਨਸ਼ੇ ਦੇ ਤੱਸਕਰ ਵੱਧ ਫੁੱਲ ਰਹੇ ਹਨ ਦੇ ਖਿਲਾਫ ਵਿੱਢੀ ਹੋਈ ਇਸ ਜੰਗ ਨੂੰ ਆਖਿਰ ਤੱਕ ਲੜ ਕੇ ਅੰਜਾਮ ਤੱਕ ਪਹੁਚਾਉਣ ਦਾ ਪ੍ਰਣ ਲਿਆ।ਇਸ ਮੌਕੇ ਬੋਲਦਿਆਂ ਡਾ. ਨਿੱਜ਼ਰ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਜਿਸ ਦੀ ਕਿਸੇ ਸਮੇਂ ਜੁਝਾਰੂ ਅਤੇ ਲੰਬੇ ਉੱਚੇ ਜੁਸੇ ਵਾਲੇ ਨੌਜਵਾਨਾਂ ਕਰਕੇ ਵਿਸ਼ਵ ਭਰ ਵਿੱਚ ਤੂਤੀ ਬੋਲਦੀ ਸੀ ਦੇ ਵਿਗੜਦੇ ਹਾਲਤਾਂ ਅਤੇ ਡਿੱਗਦੇ ਹੋਏ ਨੌਜਵਾਨਾਂ ਮਿਆਰ ਨੂੰ ਲੈ ਕੇ ਬੜੇ ਸਮੇਂ ਤੋਂ ਚਿੰਤਾ ਸਤਾਉਂਦੀ ਸੀ, ਪਰ ਉਹਨਾਂ ਨੂੰ ਸਮੇਂ ਦੇ ਸਿਆਸੀ ਆਗੂਆਂ ਵਿੱਚ ਕੋਈ ਇਸ ਮੁੱਦੇ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਸੀ ਆਉਂਦਾ।ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਰਾਜਨੀਤਿਕ ਨਕਸ਼ੇ ਉਪਰ ਆਉਣ ਅਤੇ ਇਸ ਦੇ ਕੌਮੀ ਸੰਜੋਯਕ ਅਰਵਿੰਦ ਕੇਜ਼ਰੀਵਾਲ ਨੂੰ ਬੜੀ ਬਰੀਕੀ ਨਾਲ ਵਾਚਣ ਤੋਂ ਬਾਅਦ ਉਹਨਾਂ ਨੂੰ ਯਕੀਨ ਹੋ ਗਿਆ ਹੈ ਕਿ ਅਰਵਿੰਦ ਕੇਜ਼ਰੀਵਾਲ ਦੀ ਸੋਚ ਨੂੰ ਆਮ ਆਦਮੀ ਪਾਰਟੀ ਵੱਲੋਂ ਅਮਲੀ ਜਾਮਾ ਪੁਵਾ ਕੇ ਪੰਜਾਬ ਨੂੰ ਇਨ੍ਹਾਂ ਭ੍ਰਿਸ਼ਟ ਸਿਆਸੀ ਆਗੂਆਂ ਕੋਲੋਂ ਮੁੱਕਤ ਕਰਵਾਇਆ ਜਾ ਸਕਦਾ ਹੈ ਅਤੇ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਤੱਸਕਰਾਂ ਕੋਲੋਂ ਬਚਾਉਣ ਦੀ ਹਿੰਮਤ ਰੱਖਦੀ ਹੈ। 2017 ਵਿੱਚ ਸਰਕਾਰ ਬਨਣ ਉਪਰੰਤ ਨਸ਼ੇ ਦੀ ਸਪਲਾਈ ਨੂੰ ਰੋਕਣ ਤੋਂ ਇਲਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰੇਗੀ ਤਾਂ ਜੋ ਉਹਨਾਂ ਨੂੰ ਹੋਰਨਾਂ ਦੇਸ਼ਾਂ ਵੱਲ ਰੋਜ਼ਗਾਰ ਨੂੰ ਲੈ ਕੇ ਭਟਕਣਾ ਨਾ ਪਵੇ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਜੋਨਲ ਮੀਡਿਆ ਇੰਚਾਰਜ਼ ਗੁਰਭੇਜ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਵੱਧ ਰਹੇ ਜੋਸ਼ ਅਤੇ ਉਤਸ਼ਾਹ ਤੋਂ ਇਹ ਸਾਫ ਹੈ ਕਿ ਲੋਕਾਂ ਨੇ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਨਾਉਣ ਦਾ ਫੈਸਲਾ ਕਰ ਲਿਆ ਹੈ।ਉਹਨਾਂ ਕਿਹਾ ਕਿ ਅਕਾਲੀ ਆਗੂ ਬੋਖਲਾਹਟ ਵਿੱਚ ਆ ਕੇ ਧਮਕੀਆਂ ਦੇਣ ਲੱਗ ਪਏ ਹਨ, ਜਿਸ ਤੋਂ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਲੋਕਾਂ ਦੀ ਇਹ ਮੁਹਿੰਮ ਸੁਨਾਮੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਜੋ ਕਿ ਭ੍ਰਿਸ਼ਟਾਚਾਰ ਨਾਲ ਲਿਪਤ ਇਹਨਾਂ ਆਗੂਆਂ ਨੂੰ ਆਪਣੇ ਵੇਗ ਨਾਲ ਵਹਾ ਕੇ ਲੈ ਜਾਵੇਗੀ। ਇਸ ਮੌਕੇ ਸਤਨਾਮ ਸਿੰਘ ਛੀਨਾ, ਯੂਥ ਆਗੂ ਸੂਰਜ ਰਾਮਪਾਲ, ਜਗਰੂਪ, ਬਲਵਿੰਦਰ ਕਿੰਗ, ਅੰਤਰਪ੍ਰੀਤ ਸਿੰਘ, ਤੇਜਪ੍ਰੀਤ ਕਾਹਲੋਂ, ਹਰਪ੍ਰੀਤ ਧੁੰਨਾ ਅਤੇ ਹੋਰ ਯੂਥ ਆਗੂ ਮੌਜੂਦ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply