Friday, April 11, 2025
Breaking News

ਖੋ-ਖੋ ਖੇਡ ਖੇਤਰ ਨੂੰ ਹੋਰ ਵੀ ਪ੍ਰਫੁਲਿਤ ਤੇ ਉਤਸ਼ਾਹਿਤ ਕਰਨ ਲਈ ਕੋਚਾਂ ਲਿਆ ਅਹਿਦ

PPN0908201611ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਦਿਹਾਤੀ ਖੇਤਰ ਅਸਲ ਮਾਂ ਖੇਡ ਖੋ-ਖੋ ਦੇ ਪ੍ਰਚਾਰ ਤੇ ਪਸਾਰ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜਦੋਂ ਕਿ ਇਸ ਨੂੰ ਹੋਰ ਵੀ ਪ੍ਰਫੁਲਿਤ ਤੇ ਉੱਤਸ਼ਾਹਿਤ ਮੰਤਵ ਨਾਲ ਵੱਖ-ਵੱਖ ਪ੍ਰਕਾਰ ਦੀਆਂ ਖੋ-ਖੋ ਖੇਡ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਕੋਚ ਸੂਰਯ ਕੁਮਾਰ ਰਾਜਨਵੰਸ਼ੀ, ਕੋਚ ਮੁਨੀਸ਼ ਕੁਮਾਰ, ਕੋਚ ਅਮਿਤ ਕੁਮਾਰ ਤੇ ਕੋਚ ਸੰਤੋਸ਼ ਕੁਮਾਰ ਨੇ ਅੱਜ ਇੱਥੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਖੋ-ਖੋ ਖੇਡ ਖੇਤਰ ਦੀ ਕਾਰਜਗੁਜਾਰੀ ਵਧੀਆ ਤੇ ਬੇਮਿਸਾਲ ਰਹੀ ਹੈ।ਪਰ ਇਸ ਦੇ ਬਾਵਜੂਦ ਵੀ ਦੇਸ਼ ਦੇ ਦਿਹਾਤੀ ਖੇਤਰ ਦੀ ਅਸਲ ਮਾਂ-ਖੇਡ ਖੋ-ਖੋ ਨੂੰ ਉਣ ਬਣਦਾ ਰੁਤਬਾ ਹਾਸਲ ਨਹੀਂ ਸੀ ਹੋਇਆ ਜਦੋਂ ਕਿ ਹੁਣ ਅੰਤਰਰਾਸ਼ਟਰੀ ਪੱਧਰ ਤੇ ਖੇਡ ਮੁਕਾਬਲੇ ਵੀ ਆਯੋਜਿਤ ਹੋਣੇ ਸ਼ੁਰੂ ਹੋ ਗਏ ਹਨ ਜੋ ਕਿ ਖੇਡ ਖੇਤਰ ਦੇ ਸੁਨਿਹਰੀ ਭਵਿੱਖ ਦਾ ਸ਼ੁੱਭ ਸੰਕੇਤ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਕਈ ਸਰਕਾਰੀ ਤੇ ਗ਼ੈਰ ਸਰਕਾਰੀ ਵਿਭਾਗਾਂ ਦੇ ਵਿੱਚ ਇਸ ਦਾ ਪ੍ਰਚਲਨ ਬੀਤੇ ਲੰਬੇ ਸਮੇਂ ਤੋਂ ਹੈ ਤੇ ਮਹਿਲਾ-ਪੁਰਸ਼ਾਂ ਦੀਆਂ ਟੀਮਾਂ ਵੀ ਹਨ। ਪਰ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਇਹ ਕੁੱਝ ਨਹੀਂ ਹੈ। ਜਦੋਂ ਕਿ ਹੋਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੂਬੇ ਦੇ ਸ਼ਹਿਰੀ ਤੇ ਪੇਂਡੂ ਖਿੱਤੇ ਦੇ ਵਿੱਚ ਦੌਰਾ ਕਰਕੇ ਵੇਖਿਆ ਹੈ।ਖੋ-ਖੋ ਦੀ ਹਰਮਨਪਿਆਰਤਾ ਤੇ ਲੋਕਪਿਆਰਤਾ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਖਿਡਾਰੀਆਂ ਦੇ ਗ੍ਰਾਫ ਵਿੱਚ ਵੀ ਸੁਧਾਰ ਹੋਇਆ ਹੈ।ਉਨ੍ਹਾਂ ਸਰਕਾਰੀ ਤੇ ਗ਼ੈਰ ਸਰਕਾਰੀ ਵਿਦਿੱਅਕ ਤੇ ਉੱਚ ਵਿਦਿੱਅਕ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੋ-ਖੋ ਦੀਆਂ ਟੀਮਾਂ ਬਣਾਉਣ ਲਈ ਸਹਿਯੋਗ ਦੇਣ ਤੇ ਲੈਣ ਜਦੋਂ ਕਿ ਉਹ ਇਸ ਖੇਡ ਨੂੰ ਬਣਦਾ ਮਾਨ-ਸਨਮਾਨ ਤੇ ਰੁਤਬਾ ਹਾਸਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ।ਇਸ ਮੌਕੇ ਉਨ੍ਹਾਂ ਖੋ-ਖੋ ਖੇਡ ਖੇਤਰ ਨੂੰ ਸਮਰਪਿਤ ਰਹਿਣ ਦਾ ਅਹਿਦ ਵੀ ਲਿਆ। ਫੋਟੋਕੈਪਸ਼ਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਸ਼ਟਰੀ ਖੋ-ਖੋ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਕੋਚ ਮੁਨੀਸ਼ ਕੁਮਾਰ, ਕੋਚ ਅਮਿਤ ਕੁਮਾਰ ਤੇ ਸੰਤੋਸ਼ ਕੁਮਾਰ

Check Also

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply