Tuesday, March 17, 2026

ਖਾਦਾਂ ਵਾਲੀਆਂ ਤੇ ਬੀਜਾਂ ਵਾਲੀਆਂ ਦੁਕਾਨਾਂ ਕਰਕੇ ਲੱਗਦੇ ਹਨ ਜ਼ਿਆਦਾ ਜਾਮ

PPN0908201612ਤਰਸਿੱਕਾ, 9 ਅਗਸਤ (ਕੰਵਲ ਜੋਧਾਨਗਰੀ)- ਮੇਨ ਜੀ.ਟੀ ਰੋਡ ਤੋਂ ਲੈ ਕੇ ਸ਼ਹਿਰ ਦੇ ਵੈਰੋਵਾਲ ਰੋਡ ਤਕ ਖਾਦਾਂ ਤੇ ਬੀਜਾਂ ਵਾਲੀਆਂ ਦੁਕਾਨਾਂ ਸੜਕ ‘ਤੇ ਹੋਣ ਕਰਕੇ ਸਾਰੇ ਨਗਰ ਦੀ ਟ੍ਰੈਫਿਕ ਪ੍ਰਭਾਵਿਤ ਹੁੰਦੀ ਹੈ, ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆ ਪ੍ਰੇਸ਼ਾਨੀਆਂ ਦਾ ਸਾਹਮ੍ਹਣਾ ਕਰਨਾ ਪੈ ਰਿਹਾ ਹੈ।ਇਸ ਦੇ ਸੰਬੰਧ ਵਿਚ ਬਲਜੀਤ ਸਿੰਘ, ਵਨੀਤ ਜੈਨ, ਜੱਸ ਸਿੰਘ, ਸ਼ਰਨਜੀਤ ਸਿੰਘ, ਵਿਪਨਦੀਪ ਸਿੰਘ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਪੁਰਾਣੇ ਲੋਕਲ ਬੱਸ ਅੱਡੇ ਤੇ ਪੰਜਾਬ ਨੈਸ਼ਨਲ ਬੈਂਕ ਦੇ ਲਾਗੇ ਖਾਦਾਂ ਤੇ ਬੀਜਾਂ ਦੀਆ ਦੁਕਾਨਾਂ ਤੋਂ ਰੋਜ਼ਾਨਾ ਹੀ ਲੋਕ ਆਪਣੀਆਂ ਟਰਾਲੀਆਂ ਤੇ ਟਰੱਕ ਸੜਕ ‘ਤੇ ਖੜੇ ਕਰਕੇ ਬੇਖੋਫ ਹੋ ਕੇ ਲੋਡ ਕਰਦੇ ਹਨ।ਇਕ ਟਰਾਲੀ ਨੰ ਲੋਡ ਕਰਨ ਲਈ ਘੱਟੋ-ਘੱਟ ਡੇਢ ਤੋਂ ਦੋ ਘੰਟੇ ਲਗਦੇ ਹਨ, ਇਕ ਦੋ ਟਰਾਲੀਆਂ ਜਾਦੀਆਂ ਤੇ ਹੋਰ ਉੱਥੇ ਹੀ ਜਗ੍ਹਾ ਤੇ ਲੱੱਗ ਜਾਦੀਆਂ ਹਨ।ਇਹ ਸਿਲਸਿਲਾ ਇਸੇ ਤਰਾਂ ਸਾਰਾ ਦਿਨ ਹੀ ਚਲਦਾ ਰਹਿੰਦਾ ਹੈ।ਜਦੋਂ ਰਘੂਨਾਥ ਕਾਲਜ ਵਿਖੇ ਲੜਕੀਆਂ ਨੂੰ ਛੁੱਟੀ ਹੁੰਦੀ ਹੈ ਤਾਂ ਲੋਕ ਡੇਢ- ਡੇਢ ਘੰਟੇ ਟ੍ਰੈਫਿਕ ਵਿੱਚ ਫਸੇ ਰਹਿੰਦੇ ਹਨ ਤੇ ਹਾਰਨ ਤੇ ਹਾਰਨ ਵਜਾਈ ਜਾਂਦੇ ਹਨ ਜਿਸ ਕਰਕੇ ਲੋਕਾਂ ਨੂੰ ਆਵਾਜ ਪ੍ਰਦੂਸ਼ਣ ਝੱਲਣਾ ਮੁਸ਼ਕਿਲ ਹੋ ਜਾਂਦਾ ਹੈ।ਦੱਸਣਾ ਬਣਦਾ ਹੈ ਕਿ ਜਿਸ ਜਗ੍ਹਾ ਤੇ ਲੋਕ ਟਰਾਲੀਆਂ ਲੋਡ ਕਰਦੇ ਹਨ, ਉੱਥੇ ਹੀ ਲਾਗੇ ਇਕ ਨਿੱਜੀ ਹਸਪਤਾਲ ਵੀ ਹੈ ਉੱਚੀ ਉੱਚੀ ਹਾਰਨ ਵੱਜਣ ਕਰਕੇ ਮਰੀਜ਼ਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ।ਇਸ ਤੋਂ ਇਲਾਵਾ ਘਾਹ ਮੰਡੀ ਚੌਂਕ ਲਾਗੇ ਵੀ ਵੱਡੇ-ਵੱਡੇ ਟਰੱਕ ਲੋਡ ਹੁੰਦੇ ਹਨ, ਜਦੋ ਲੜਕੀਆਂ ਦੇ ਸਕੂਲ ਛੁੱਟੀ ਹੁੰਦੀ ਹੈ ਤਾਂ ਉੱਥੇ ਵੀ ਲੋਕਾਂ ਨੂੰ ਅਨੇਕ ਪ੍ਰੇਸ਼ਾਨੀਆਂ ਦਾ ਸਾਹਮ੍ਹਣਾ ਕਰਨਾ ਪੈਂਦਾ ਹੈ, ਲੋਕ ਬਹੁਤ ਦੁਖੀ ਹਨ।ਉਨ੍ਹਾ ਦਾ ਕਹਿਣਾ ਸੀ ਕਿ ਨਗਰ ਕੌਂਸਲ ਦਾ ਵੀ ਸ਼ਹਿਰ ਪ੍ਰਤੀ ਫਰਜ਼ ਬਣਦਾ ਹੈ ਕਿ ਉਹ ਸ਼ਹਿਰ ਦੀ ਦੇਖ ਭਾਲ ਵੱਲ ਵਿਸ਼ੇਸ਼ ਧਿਆਨ ਦੇਣ।ਇਸ ਸੰਬੰਧ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਨਾਲ ਗੱਲ ਕੀਤੀ ਤਾਂ ਉਨਹਾ ਕਿਹਾ ਕਿ ਇਸ ਵੱਲ ਧਿਆਨ ਦਿੱਤਾ ਜਾਵੇਗਾ।ਐਸ.ਐਚ.ਓ ਅਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਪ੍ਰਭਾਵਿਤ ਥਾਵਾਂ ਤੇ ਪੁਲਿਸ ਦੇ ਮੁਲਾਜ਼ਮ ਲਗਾਏ ਜਾਣਗੇ ਜੋ ਟ੍ਰੈਫਿਕ ਦੀ ਸਮੱਸਿਆ ਦਾ ਖਿਆਲ ਰੱਖਣਗੇ ਤਾਂ ਕਿ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply