Thursday, August 6, 2026

ਗਹਿਰੀ ਦੇਵੀ ਨਗਰ ਬਠਿੰਡਾ ਵਿਖੇ ਸੋਹਣੀ ਦਸਤਾਰ, ਉੱਚਾ ਕਿਰਦਾਰ ਤੇ ਦਸਤਾਰ ਸਿਖਲਾਈ ਕੈਂਪ

PPN1008201609
ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਗਹਿਰੀ ਦੇਵੀ ਨਗਰ ਵਿਖੇ ਸੋਹਣੀ ਦਸਤਾਰ, ਉੱਚਾ ਕਿਰਦਾਰ ਦਸਤਾਰ ਸਿਖਲਾਈ ਕੈਂਪ ਪਿੰਡ ਦੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਡਿਊਢੀਵਾਲਾ ਵਿੱਚ ਗੁਰਦੁਆਰਾ ਦੇ ਹੈਡ ਗ੍ਰੰਥੀ ਭਾਈ ਕੌਰ ਸਿੰਘ ਦੀ ਅਗਵਾਈ ਵਿੱਚ 15 ਦਿਨਾਂ ਦਾ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਸੰਚਾਲਨ ਅਮਨਦੀਪ ਸਿੰਘ ਜੋਧਪੁਰੀਆ ਅਤੇ ਜਗਜੀਤ ਸਿੰਘ ਨਰੂਆਣਾ ਵੱਲੋਂ ਕੀਤਾ ਗਿਆ।ਉਨ੍ਹਾਂ ਵੱਲੋਂ 22 ਤਰ੍ਹਾਂ ਦੀ ਦਸਤਾਰ ਬੱਚਿਆਂ ਨੂੰ ਸਿਖਾਈ ਗਈ। ਉਨ੍ਹਾਂ ਵੱਲੋਂ ਦਸਤਾਰ ਦੇ ਕਿਰਦਾਰ ਬਾਰੇ ਵੀ ਚਾਨਣਾ ਪਾਇਆ ਗਿਆ।ਦਸਤਾਰ ਦੀ ਸੰਭਾਲ ਬਾਰੇ ਵੀ ਦੱਸਿਆ ਗਿਆ।ਸਰਕਾਰੀ ਸੈਕੰਡਰੀ ਸਕੂਲ ਦੇ 100 ਬੱਚਿਆਂ ਨੇ ਇਸ ਦਸਤਾਰ ਸਿਖਲਾਈ ਕੈਂਪ ਵਿੱਚ ਬਾਗ ਲਿਆ। ਅੱਜ 10 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਦੇਵੀ ਨਗਰ ਵਿਖੇ ਸੋਹਣੀ ਦਸਤਾਰ ਬੰਨਣ ਦਾ ਮੁਕਾਬਲਾ ਪ੍ਰਿੰਸੀਪਲ ਸੁਖਬੀਰ ਸਿੰਘ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਸਾਹਮਣੇ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਛੇਵੀਂ ਤੋਂ ਅੱਠਵੀਂ ਤੱਕ 38 ਵਿਦਿਆਰਥੀਆਂ ਅਤੇ ਨੌਵੀਂ ਤੋਂ ਬਾਰਵੀਂ ਤੱਕ 25 ਵਿਦਿਆਰਥੀਆਂ ਨੇ ਭਾਗ ਲਿਆ। ਹਰਮਨਦੀਪ ਸਿੰਘ,ਰਮਨਦੀਪ ਸਿੰਘ,ਗੁਰਪੰਥ ਸ਼ਿੰਘ ਛੇਵੀਂ ਜਮਾਤ ਵਿੱਚੋਂ ਪਹਿਲੇ,ਦੂਜੇ,ਤੀਜੇ ਨੰਬਰ ਤੇ ਆਏ।ਸਮਨਦੀਪ ਸਿੰਘ,ਹਰਜਿੰਦਰ ਸਿੰਘ,ਮਨਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਸੱਤਵੀ ਅਤੇ ਅੱਠਵੀਂ ਜਮਾਤ ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਨੰਬਰ ਤੇ ਆਏ।ਗੁਰਪ੍ਰੀਤ ਸਿੰਘ,ਹਰਮਨਦੀਪ ਸਿੰਘ,ਸੁਖਚੈਨ ਸਿੰਘ ਅਤੇ ਕਰਨਵੀਰ ਸਿੰਘ  ਨੌਵੀਂ ਜਮਾਤ ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਨੰਬਰ ਤੇ ਆਏ।ਗਗਨਦੀਪ ਸਿੰਘ,ਸਾਉਣੀ ਸਿੰਘ,ਹਰਦੀਪ ਸਿੰਘ ਅਤੇ ਗੁਰਤੇਜ ਸਿੰਘ ਦਸਵੀਂ ਤੋਂ ਬਾਰਵੀਂ ਜਮਾਤ ਵਿੱਚੋਂ ਪਹਿਲੇ,ਦੂਜੇ ਅਤੇ ਤੀਜੇ ਨੰਬਰ ਤੇ ਆਏ।15 ਅਗਸਤ 2016 ਨੂੰ ਇਹਨਾਂ ਵਿਦਿ: ਨੂੰ ਸਨਮਾਨਿਤ ਕੀਤਾ ਜਾਵੇਗਾ।ਸਕੂਲ ਵਿੱਚ ਨਵੇਂ ਆਏ ਲੈਕਚਰਾਰ ਸ: ਸੁਖਦੇਵ ਸਿੰਘ,ਸ:ਰਘਵੀਰ ਸਿੰਘ ਅਤੇ ਸ: ਵੀਰਦਵਿੰਦਰ ਸਿੰਘ ਵੱਲੋਂ 10+1 ਅਤੇ10+2 ਦੇ ਵਿਦਿ: ਨੂੰ ਦਸਤਾਰਾਂ ਵੀ ਦਿੱਤੀਆਂ ਗਈਆਂ।ਭਾਈ ਕੌਰ ਸਿੰਘ ਵੱਲੋਂ ਅਮਨਦੀਪ ਸਿੰਘ ਜੋਧਪੁਰੀਆ ਅਤੇ  ਜਗਜੀਤ ਸਿੰਘ ਨਰੂਆਣਾ ਤੇ ਪ੍ਰਿੰਸੀਪਲ ਸਾਹਿਬ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਅਖੀਰ ਵਿੱਚ ਸਸਸਸ ਗਹਿਰੀ ਦੇਵੀ ਨਗਰ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਭਾਈ ਕੌਰ ਸਿੰਘ, ਅਮਨਦੀਪ ਸਿੰਘ ਜੋਧਪੁਰੀਆ ਅਤੇ ਸ: ਜਗਜੀਤ ਸਿੰਘ ਨਰੂਆਣਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply