ਗੁਰਦਾਸਪੁਰ, 12 ਅਗਸਤ (ਪੱਤਰ ਪ੍ਰੇਰਕ)- ਡਾਇਰੈਟਰ ਸਿਖਿਆ ਵਿਭਾਗ ਤੇ ਡਾ ਦਲਜੀਤ ਸਿੰਘ ਸਿਖਿਆ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਵਿਚ ਜਿਲ੍ਹਾ ਗੁਰਦਾਸਪੁਰ ਦੇ 25 ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਗੁਰਦਾਸਪੁਰ ਦੀ ਸਮੁਚੀ ਚੈਕਿੰਗ ਦੌਰਾਨ ੬ ਅਧਿਆਪਕ ਵੱਖ ਵੱਖ ਸਕੂਲਾਂ ਵਿਚ ਲੇਟ ਪਾਏ ਗਈ। ਜਿਹੜੇ ਅਧਿਆਪਕ ਲੇਟ ਸਨ, ਉਹਨਾਂ ਦਾ ਰਿਪੋਰਟ ਵਿਭਾਗ ਨੂੰ ਲਿਖ ਦਿਤੀ ਗਈ ਹੈ। ਪ੍ਰੈਸ ਨੋਟ ਦੌਰਾਨ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਨਿਰਦੇਸ਼ ਦੇ ਜਿਲ੍ਹੇ ਵਿਚ ਚਾਰ ਟੀਮਾਂ ਦਾ ਚਠਨ ਕੀਤਾ ਗਿਆ ਸੀ ਜਿਸ ਵਿਚ ,ਉਪ ਜਿਲਾ ਸਿੱਖਿਆ ਅਫਸਰ ਸ੍ਰੀ ਭਾਂਰਤ ਭੂਸ਼ਨ, ਸਲਵਿੰਦਰ ਸਿਘ ਸਮਰਾ ਡੀ ਈ ੳ ਪ੍ਰਾਇਮਰੀ ਗੁਰਦਾਸਪਰ, ਡਿਪਟੀ ਡੀ ਈ ੳ ਸ੍ਰੀ ਬਲਬੀਰ ਸਿੰਘ ਤੇ ਉਹਨਾ ਟੀਮ ਵੱਲੋ ਵੱਖ ਸਕੂਲ ਚੈਕ ਕੀਤੇ ਗਏ। ਸਕੁਲਾਂ ਵਿਚ ਚਲ ਰਹੇ ਆਨਲਾਈਨ ਵਜੀਫਿਆਂ ਸਬੰਧੀ, ਸਵੱਛਂ ਦੀ ਆਈ ਡੀ ਲਾਗਿੰਨ ਕਰਨ ਤੇ ਸਾਰੇ ਸਕੂਲਾਂ ਨੂੰ ਸਵੱਛ ਭਾਰਤ ਤਹਿਤ ਡੈਟਾ ਫੀਡ ਕਰਨ, ਮਿਡ ਡੇ ਮੀਲ, ਐਸ ਐਮ ਐਸ ਕਰਨ ਸਬੰਧੀ ਚੈਕਿੰਗ ਕੀਤੀ , ਸਕੂਲ ਮੁਖੀਆ ਨੂੰ ਸਕੂਲਾਂ ਦੀਆਂ ਛੱਤਾਂ ਉਪਰ ਉਗੇ ਘਾਹਬੂਟ ਸਬੰਧੀ ਤਾੜਨਾ ਕੀਤੀ। ਖਾਸ ਕਰਕੇ ਜਿੰਨਾ ਸਕੂਲਾ ਦੀਆਂ ਛੱਤਾਂ ਤੇ ਘਾਹ ਤੇ ਜੜੀ ਬੂਟੀ ਉੱਗੀ ਹੋਏ ਤੇ ਜਿਸ ਨਾਲ ਸਾਰੀ ਛੱਤ ਖਰਾਬ ਹੋ ਜਾਂਦੀ, ਇਸ ਸਬੰਧੀ ਸਕੂਲ ਮੁਖੀਆਂ ਨੂੰ ਸਕੂਲ ਦੀ ਵਿਜਟਰ ਬੁੱਕ ਵਿਚ ਦਰਜ਼ ਕੀਤਾ ਗਿਆ। ਇਸ ਦੌਰਾਨ ਉਪ ਜਿਲ੍ਰਾ ਸਿਖਿਆ ਅਫਸਰ ਭਾਰਤ ਭੂਸ਼ਨ ਵੱਲੋ ਸਰਕਾਰੀ ਪ੍ਰਾਇਮਰੀ ਭਿੱਟੇ ਵੱਢ ਵਿਚ ੧੪ ਵਿਦਿਆਰਥੀ ਤੇ ਇਕ ਅਧਿਆਪਕ ਹਾਜ਼ਰ ਪਾਇਆ ਗਿਆ ਜਦ ਕਿ ਸਕੂਲ ਦੀ ਸਾਫ ਸਫਾਈ ਹਾਲਤ ਬਹੁਤ ਹੀ ਮਾੜੀ ਸੀ ਤੇ ਇਸੇ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਨਿਮਾਣੇ ਵਿਖੇ ਵੀ ਵੇਖਿਆ ਗਿਆ ਸਕੂਲ ਦੀ ਬਾਉਡਰੀ ਵਿਚ ਸਫਾਈ ਨਹੀ ਸੀ। ਨਿਮਾਣੇ ਸਕੂਲ ਦੇ ਪਖਾਨਿਆ ਦਾ ਤਾਂ ਬਹੁਤ ਹੀ ਮਾੜੀ ਹਾਲਤ ਸੀ।ਇਸ ਤੋ ਇਲਾਵਾ ਅਧਿਆਪਕਾਂ ਦੀਆ ਡਾਇਰੀਆਂ, ਕੰਪਿਊਟਰ ਪ੍ਰੈਕਟਰੀਕਲ, ਹਿਸਾਬ, ਸਾਂਇੰਸ ਦੇ ਪ੍ਰੈਕਟਲ ਦੀ ਵੀ ਬਾਰੀਕੀ ਨਾਲ ਜ਼ਾਂਚ ਕੀਤੀ ਈ। ਵਿਦਿਆਰਥੀਆਂ ਦੀਆਂ ਵੱਖ ਵੱਖ ਵਿਸ਼ਿਆ ਦੀਆ ਸਕਰੈਪ ਬੁੱਕ ਵੀ ਵੇਖੀਆਂ ।
ਇਕ ਸਕੂਲ ਵਿਚ ਵੇਖਿਆ ਕਿ ਵਿਦਿਆਰਥੀਆਂ ਨੇ ਪ੍ਰੈਕਟੀਕਲ ਕਾਪੀਆ ਉਪਰ ਕਰਵਾਏ ਹਨ ਪਰ ਸਬੰਧਿਤ ਅਧਿਆਪਕ ਵੱਲੋ ਅਧਿਆਪਕ ਡਾਇਰੀ ਵਿਚ ਇਸ ਸਬੰਧੀ ਕੁਝ ਵੀ ਨਹੀ ਲਿਖਿਆ ਗਿਆ ਕੇ ਕਦੋ ਪ੍ਰੈਕਟੀਕਲ ਕਰਵਾਇਆ ਗਿਆ ਹੈ।ਪ੍ਰੈਕਟੀਕਲ ਦੇ ਪੀਰੀਅਰਡਾ ਦਾ ਇੰਦਰਾਜ ਅਧਿਆਪਕ ਡਾਇਰੀ ਵਿਚ ਦਰਜ ਕਰਨ ਵਾਸਤੇ ਪਾਬੰਦ ਕੀਤਾ ਗਿਆ। ੱੱਜ ਦੀ ਚੈਕਿੰਗ ਦੌਰਾਨ ਸਕੂਲ ਮੁਖੀਆਂ ਨੁੰ ਅਧਿਆਪਕ ਡਾਇਰੀਆਂ ਤੇ ਅਧਿਆਪਕ ਵੱਲੋ ਕਰਵਾਏ ਕੰਮ ਦੀ ਰੈਡਿੰਮ ਚੈਕਿੰਗ ਕਰਨ ਵਾਸਤੇ ਕਿਹਾ ਗਿਆ।ਇਸ ਅੱਜ ਦੀ ਚੈਕਿੰਗ ਦੌਰਾਨ ਸੁਖਚੈਨ ਸਿੰਘ ਸੰਧੂ, ਪਰਦੀਪ ਕੁਮਾਰ, ਨਰਿੰਦਰ ਸਿੰਘ, ਕਮਲ ਦੀਪ, ਪਰਵੀਨ ਕੁਮਾਰ, ਸੰਦੀਪ ਸਿੰਘ ਆਦਿ ਹਾਜ਼ਰ ਸਨ। ਚੈਕਿੰਗ ਦੀ ਸਾਰੀ ਰਿਪੋਰਟ ਸਿਖਿਆ ਵਿਭਾਗ ਨੂੰ ਅਗਲੇਰੀ ਕਾਰਵਾਈ ਹਿਤ ਭੇਜ ਦਿਤੀ ਗਈ ਹੈ।ਵਧੀਆ ਮਿਡ ਡੇ ਮੀਲ ਪ੍ਰਬੰਧ, ਸਵੱਛ ਭਾਰਤ ਮਿਸਨ ਤਹਿਤ ਹੱਥ ਧੋਣ ਵਾਸਤੇ ਪ੍ਰਬੰਧ, ਸਕੂਲ ਦੀ ਸਾਫ ਸਫਾਈ, ਡੈਟਾ ਆਨ ਲਾਈਨ ਕਰਨ ਵਾਲੇ ਸਕੂਲ ਮੁਖੀਆਂ ਤੇ ਸਬੰਧਿਤ ਅਧਿਆਪਕ ਾਂ ਧਨਵਾਦ ਵੀ ਕੀਤਾ ਗਿਆ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media