ਅੰਮ੍ਰਿਤਸਰ, 13 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ 12 ਅਗਸਤ ਨੂੰ ਸੱਦੀ ਗਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਪੀਲੀਭੀਤ (ਯੂ.ਪੀ.) ਵਿਖੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗੱਏ ਯਾਤਰੀਆਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਦੇਣ ਦਾ ਫੈਂਸਲਾ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ। ਸ: ਬੇਦੀ ਨੇ ਦੱਸਿਆ ਕਿ 1991 ਨੂੰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰਨਾ ਗੁਰ ਅਸਥਾਨਾ ਦੀ ਯਾਤਰਾ ਕਰਦੇ ਹੋਏ 25 ਸਿੱਖ ਯਾਤਰੀਆਂ ਦਾ ਜਥਾ ਬੱਸ ਨੰਬਰ ਯੂ ਪੀ 26/0245 ਤੋਂ ਵਾਪਸ ਪਰਤ ਰਿਹਾ ਸੀ ਤਦ ਕਛਾਲਾ ਘਾਟ ਦੇ ਨਜਦੀਕ ਤੋਂ ਪੁਲੀਸ ਕਰਮਚਾਰੀਆਂ ਨੇ ਬੱਸ ਵਿਚੋਂ 10 ਸਿੱਖ ਯਾਤਰੀਆਂ ਨੂੰ ਉਤਾਰ ਲਿਆ ਅਤੇ ਤਿੰਨ ਥਾਣਾ ਖੇਤਰਾਂ ‘ਚ ਪੁਲੀਸ ਮੁਕਾਬਲਾ ਦਿਖਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਵਾਲੇ ਸਿੱਖ ਯਾਤਰੀਆਂ ਦੇ ਪ੍ਰੀਵਾਰਾਂ ਦੀ ਹਾਲਤ ਬਹੁਤ ਖਸਤਾ ਹੋਣ ਕਾਰਣ ਉਨ੍ਹਾਂ ਵਿੱਚੋਂ ਛੇ ਪੀੜ੍ਹਤ ਪ੍ਰੀਵਾਰਾਂ ਬੀਬੀ ਰਣਜੀਤ ਕੌਰ ਸੁਪਤਨੀ ਸ: ਕਰਤਾਰ ਸਿੰਘ ਸਪੁੱਤਰ ਸ: ਅਜੈਬ ਸਿੰਘ, ਪਿੰਡ ਰੋੜ ਖੈਹਰਾ, ਡਾ: ਵਡਾਲਾ ਬਾਂਗਰ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਸ. ਸੁੰਦਰ ਸਿੰਘ ਸਪੁੱਤਰ ਸ: ਰਣਧੀਰ ਸਿੰਘ ਧੀਰਾ, ਪਿੰਡ ਮੀਰ ਕਚਾਣਾ, ਡਾ: ਵਡਾਲਾ ਬਾਂਗਰ, ਤਹਿ: ਬਟਾਲਾ (ਗੁਰਦਾਸਪੁਰ), ਸ: ਕਰਨੈਲ ਸਿੰਘ ਸਪੁੱਤਰ ਸ: ਸੁਰਜਨ ਸਿੰਘ ਬਿੱਟੂ ਪਿੰਡ ਮਾਨੇਪੁਰ (ਗੁਰਦਾਸਪੁਰ), ਬੀਬੀ ਬਲਵਿੰਦਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਬਲਜੀਤ ਸਿੰਘ ਪੱਪੂ, ਮਾਰਫ਼ਤ ਸ: ਸੁਰਜੀਤ ਸਿੰਘ ਸਪੁੱਤਰ ਸ: ਬਿਸ਼ਨ ਸਿੰਘ, ਪਿੰਡ ਖੋਖਰ, ਡਾ: ਹਯਾਤ ਨਗਰ (ਗੁਰਦਾਸਪੁਰ), ਬੀਬੀ ਸਵਰਨਜੀਤ ਕੌਰ ਸੁਪਤਨੀ ਸ: ਹਰੀਮੰਦਰ ਸਿੰਘ ਮਿੰਟਾ ਸਪੁੱਤਰ ਸ: ਅਜੀਤ ਸਿੰਘ, ਪਿੰਡ ਸਤਕੋਰਾ, ਡਾ: ਖਾਸ (ਗੁਰਦਾਸਪੁਰ), ਸ: ਸੰਤੋਖ ਸਿੰਘ ਸਪੁੱਤਰ ਸ: ਮੁਖਵਿੰਦਰ ਸਿੰਘ, ਪਿੰਡ ਰੋੜ ਖੈਹਰਾ, ਡਾ: ਵਡਾਲਾ ਬਾਂਗਰ, ਤਹਿ: ਬਵਾਲਾ (ਗੁਰਦਾਸਪੁਰ) ਦੀਆਂ ਦਰਖਾਸਤਾਂ ਦੇ ਅਧਾਰਪੁਰ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਵਿਚ ਹੋਏ ਫੈਂਸਲੇ ਅਨੁੰਸਾਰ ਇਨ੍ਹਾਂ ਪ੍ਰੀਵਾਰਾਂ ਨੂੰ ਇੱਕ-ਇਕੱ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇਕ ਐਸੀ ਨੁਮਾਇੰਦਾ ਜਮਾਤ ਹੈ ਜੋ ਹਰ ਮੁਸ਼ਕਲ ਸਮੇਂ ਉਨ੍ਹਾਂ ਦੇ ਦੁੱਖ-ਸੁੱਖ ‘ਚ ਸ਼ਰੀਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੀਲੀਭੀਤ ਝੂਠੇ ਪੁਲੀਸ ਮੁਕਾਬਲੇ ‘ਚ ਮਾਰੇ ਗਏ ਬਾਕੀ ਸਿੱਖਾਂ ਦੇ ਪ੍ਰੀਵਾਰਾਂ ਨੂੰ ਵੀ ਉਨ੍ਹਾਂ ਦੀਆਂ ਦਰਖਾਸਤਾਂ ਪੁੱਜਣ ਤੇ ਸਹਾਇਤਾ ਦਿੱਤੀ ਜਾਵੇਗੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media