
ਜਲੰਧਰ, 14 ਅਗਸਤ (ਪੰਜਾਬ ਪੋਸਟ ਬਿਊਰੋ)
ਪਿਆਰੇ ਦੇਸ਼ ਵਾਸੀਓ:
ਸਾਡੀ ਆਜ਼ਾਦੀ ਦੀ 69ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ਤੇ ਮੈਂ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਆਪਣੇ ਸਾਰੇ ਭੈਣਾਂ-ਭਰਾਵਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ ।
ਆਪਣਾ 70ਵਾਂ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਮੈਂ ਸਾਡੀ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਉਹਨਾਂ ਸਾਰੇ ਗਿਆਤ-ਅਗਿਆਤ ਸੂਰਬੀਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ , ਜਿਹਨਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਸੰਘਰਸ਼ ਕੀਤਾ , ਕਸ਼ਟ ਝੱਲਿਆ ਅਤੇ ਆਪਣੀਆਂ ਜਾਨਾਂ ਵਾਰੀਆਂ । ਮਹਾਤਮਾ ਗਾਂਧੀ ਦੀ ਯੋਗ ਅਗਵਾਈ ਵਿੱਚ ਅਖ਼ੀਰ 1947 ਵਿੱਚ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ । 1947 ਵਿੱਚ ਜਦੋਂ ਅਸੀਂ ਆਜ਼ਾਦੀ ਹਾਸਲ ਕੀਤੀ ਸੀ , ਕਿਸੇ ਨੂੰ ਇਹ ਵਿਸ਼ਵਾਸ਼ ਨਹੀਂ ਸੀ ਕਿ ਭਾਰਤ ਵਿੱਚ ਲੋਕ ਰਾਜ ਕਾਇਮ ਰਹੇਗਾ । ਹਾਲਾਂਕਿ ਸੱਤ ਦਹਾਕਿਆਂ ਬਾਅਦ ਵੀ ਸਵਾ ਅਰਬ ਭਾਰਤੀਆਂ ਨੇ ਆਪਣੀ ਪੂਰੀ ਵਿਭਿੰਨਤਾ ਦੇ ਨਾਲ ਇਸ ਭਵਿੱਖਬਾਣੀ ਨੂੰ ਗਲਤ ਸਾਬਤ ਕਰ ਦਿੱਤਾ । ਸਾਡੇ ਸੰਸਥਾਪਕਾਂ ਵੱਲੋਂ ਨਿਆਂ, ਆਜ਼ਾਦੀ , ਸਮਾਨਤਾ ਅਤੇ ਭਾਈਚਾਰੇ ਦੇ ਚਾਰ ਥੰਮਾਂ ਤੇ ਬਣੇ ਲੋਕਤੰਤਰ ਦੇ ਮਜ਼ਬੂਤ ਢਾਂਚੇ ਨੇ ਅੰਦਰੂਨੀ ਅਤੇ ਬਾਹਰੀ ਕਈ ਖਤਰੇ ਝੱਲੇ ਹਨ ਅਤੇ ਇਹ ਮਜ਼ਬੂਤੀ ਨਾਲ ਅੱਗੇ ਵਧਿਆ ਹੈ ।
ਪਿਆਰੇ ਦੇਸ਼ ਵਾਸੀਓ :
ਮੈਂ ਅੱਜ ਪੰਜਵੀਂ ਵਾਰ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ । ਪਿਛਲੇ ਚਾਰ ਸਾਲਾਂ ਦੌਰਾਨ , ਮੈਂ ਸੰਤੋਸ਼ਜਨਕ ਢੰਗ ਨਾਲ ਇਕ ਪਾਰਟੀ ਤੋਂ ਦੂਜੀ ਪਾਰਟੀ ਨੂੰ , ਇਕ ਸਰਕਾਰ ਤੋਂ ਦੂਜੀ ਸਰਕਾਰ ਨੂੰ ਅਤੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੱਤਾ ਦੇ ਸ਼ਾਂਤਮਈ ਢੰਗ ਨਾਲ ਤਬਦੀਲ ਹੋਣ ਦੇ ਨਾਲ ਨਾਲ ਇਕ ਸਥਿਰ ਅਤੇ ਪ੍ਰਗਤੀਸ਼ੀਲ ਲੋਕਤੰਤਰ ਦੀ ਪੂਰੀ ਸਰਗਰਮੀ ਨੂੰ ਦੇਖਿਆ ਹੈ । ਸਿਆਸੀ ਵਿਚਾਰਾਂ ਦੀ ਅਲੱਗ ਅਲੱਗ ਸੋਚ ਦੇ ਬਾਵਜੂਦ , ਮੈਂ ਸਿਆਸੀ ਧਿਰ ਅਤੇ ਵਿਰੋਧੀ ਪਾਰਟੀਆਂ ਨੂੰ ਦੇਸ਼ ਦੇ ਵਿਕਾਸ , ਏਕਤਾ , ਅਖੰਡਤਾ ਅਤੇ ਸੁਰੱਖਿਆ ਦੇ ਕੌਮੀ ਕੰਮ ਨੂੰ ਪੂਰਾ ਕਰਨ ਲਈ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹੋਏ ਦੇਖਿਆ ਹੈ । ਸੰਸਦ ਦੇ ਹੁਣੇ ਜਿਹੇ ਸੰਪੰਨ ਹੋਏ ਇਜਲਾਸ ਦੌਰਾਨ ਨਿਰਪੱਖਤਾ ਅਤੇ ਸ਼੍ਰੇਸ਼ਠ ਵਿਚਾਰ ਵਟਾਂਦਰਿਆਂ ਵਿਚਾਲੇ ਵਸਤੂ ਅਤੇ ਸੇਵਾ ਟੈਕਸ ਲਾਗੂ ਕਰਨ ਲਈ ਸੰਵਿਧਾਨ ਸੋਧ ਬਿੱਲ ਦਾ ਪਾਸ ਹੋਣਾ ਸਾਡੀ ਜਮਹੂਰੀਅਤ ਪਰਿਪੱਕਤਾ ਤੇ ਫਖ਼ਰ ਕਰਨ ਲਈ ਕਾਫ਼ੀ ਹੈ ।
ਇਹਨਾਂ ਚਾਰ ਸਾਲਾਂ ਵਿੱਚ ਮੈਂ ਕੁਝ ਅਸ਼ਾਂਤ , ਫੁੱਟਪਾਊ ਅਤੇ ਅਸ਼ਹਿਣਸ਼ੀਲ ਤਾਕਤਾਂ ਨੂੰ ਸਿਰ ਚੁੱਕਦਿਆਂ ਦੇਖਿਆ ਹੈ । ਸਾਡੇ ਕੌਮੀ ਕਿਰਦਾਰ ਦੇ ਖਿਲਾਫ ਕਮਜ਼ੋਰ ਵਰਗਾਂ ਤੇ ਹੋਏ ਹਮਲੇ ਸਾਨੂੰ ਰਾਹ ਤੋਂ ਭਟਕਾਉਂਦੇ ਹਨ ਜਿਸ ਦੇ ਖਿਲਾਫ਼ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ । ਸਾਡੇ ਸਮਾਜ ਅਤੇ ਸ਼ਾਸਨਤੰਤਰ ਦੀ ਸਮੂਹਿਕ ਸਮਝ ਨੇ ਮੈਨੂੰ ਇਹ ਯਕੀਨ ਦਿਵਾਇਆ ਹੈ ਕਿ ਅਜਿਹੇ ਤੱਤਾਂ ਨੂੰ ਬੇਅਸਰ ਕਰ ਦਿੱਤਾ ਜਾਵੇਗਾ ਅਤੇ ਭਾਰਤ ਦੀ ਸ਼ਾਨਦਾਰ ਵਿਕਾਸ ਗਾਥਾ ਬਿਨਾਂ ਰੁਕਾਵਟ ਅੱਗੇ ਵਧਦੀ ਰਹੇਗੀ ।
ਸਾਡੀਆਂ ਔਰਤਾਂ ਅਤੇ ਬੱਚਿਆਂ ਨੂੰ ਦਿੱਤੀ ਗਈ ਸੁਰੱਖਿਆ ਅਤੇ ਹਿਫਾਜ਼ਤ ਰਾਜ ਅਤੇ ਸਮਾਜ ਦੀ ਖੁਸ਼ਹਾਲੀ ਯਕੀਨੀ ਬਣਾਉਂਦੀ ਹੈ । ਇਹ ਔਰਤ ਅਤੇ ਬੱਚੇ ਪ੍ਰਤੀ ਹਿੰਸਾ ਦੀ ਹਰੇਕ ਘਟਨਾ ਸੱਿਭਅਤਾ ਦੀ ਆਤਮਾ ਤੇ ਇਕ ਜ਼ਖਮ ਕਰ ਦਿੰਦੀ ਹੈ ਜੇ ਅਸੀਂ ਇਸ ਫਰਜ਼ ਵਿੱਚ ਨਾਕਾਮ ਰਹਿੰਦੇ ਹਾਂ ਤਾਂ ਅਸੀਂ ਇਕ ਚੰਗੇ ਸਮਾਜ ਦੇ ਨਾਗਰਿਕ ਨਹੀਂ ਅਖਵਾ ਸਕਦੇ ।
ਪਿਆਰੇ ਦੇਸ਼ ਵਾਸੀਓ:
ਲੋਕਤੰਤਰ ਦਾ ਅਰਥ ਸਰਕਾਰ ਚੁਣਨ ਲਈ ਸਮੇਂ ਸਮੇਂ ਤੇ ਕੀਤੇ ਗਏ ਕੰਮਾਂ ਤੋਂ ਕਿਤੇ ਵੱਧ ਹੈ । ਆਜ਼ਾਦੀ ਦੇ ਵੱਡੇ ਦਰਖੱਤ ਨੂੰ ਲੋਕਤੰਤਰ ਦੀਆਂ ਸੰਸਥਾਵਾਂ ਵੱਲੋਂ ਲਗਾਤਾਰ ਪੋਸ਼ਿਤ ਕਰਨਾ ਚਾਹੀਦਾ ਹੈ । ਗਰੁੱਪਾਂ ਜਾਂ ਵਿਅਕਤੀਆਂ ਵੱਲੋਂ ਵੰਡ ਪਾਊ ਸਿਆਸੀ ਇਰਾਦੇ ਵਾਲੇ ਅੜਿੱਕੇ , ਰੁਕਾਵਟਾਂ ਅਤੇ ਮੂਰਖਤਾ ਭਰਪੂਰ ਯਤਨਾਂ ਨਾਲ ਸੰਸਥਾਗਤ ਹਾਸੋਹੀਣੀ ਨਕਲ ਅਤੇ ਸੰਵਿਧਾਨਕ ਚੱਕਥੱਲ ਤੋਂ ਇਲਾਵਾ ਕੁਝ ਹਾਸਲ ਨਹੀਂ ਹੁੰਦਾ ਏ । ਚਰਚਾਵਾਂ ਭੰਗ ਹੋਣ ਨਾਲ ਜਨਤਕ ਸੰਵਾਦ ਵਿੱਚ ਕਮੀਆਂ ਹੀ ਵਧਦੀਆਂ ਹਨ ।
ਸਾਡਾ ਸੰਵਿਧਾਨ ਨਾ ਸਿਰਫ਼ ਇਕ ਸਿਆਸੀ ਅਤੇ ਕਾਨੂੰਨੀ ਦਸਤਾਵੇਜ਼ ਹੈ ਸਗੋਂ ਇਕ ਭਾਵਨਾਤਮਿਕ , ਸੰਸਕ੍ਰਿਤਕ ਅਤੇ ਸਮਾਜਿਕ ਕਰਾਰ ਵੀ ਹੈ।ਮੇਰੇ ਸਤਿਕਾਰਯੋਗ ਹਮ-ਅਹੁਦਾ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਪੰਜਾਹ ਸਾਲ ਪਹਿਲਾਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਤੇ ਕਿਹਾ ਸੀ, .ਅਸੀਂ ਇਕ ਲੋਕਤਾਂਤਰਿਕ ਸੰਵਿਧਾਨ ਅਪਣਾਇਆ ਹੈ।ਇਹ ਮਿਆਰੀ ਸੋਚ ਅਤੇ ਕੰਮ ਦੇ ਵਧਦੇ ਦਬਾਵਾਂ ਦਾ ਸਾਹਮਣਾ ਕਰਨ ਲਈ ਅਤੇ ਵਿਅਕਤੀਗਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰੇਗਾ।ਲੋਕਤਾਂਤਰਿਕ ਸੰਸਥਾਵਾਂ ਸਮਾਜਿਕ ਤਣਾਅ ਅਤੇ ਖਤਰਨਾਕ ਵਿਸਫੋਟ ਰੋਕਣ ਲਈ ਸੁਰੱਖਿਅਤ ਵਾਲਵ ਵਾਂਗ ਕੰਮ ਕਰਦੀਆਂ ਹਨ ।ਪ੍ਰਭਾਵੀ ਲੋਕਤਤਰ ਵਿੱਚ ਇਸ ਦੇ ਮੈਂਬਰਾਂ ਨੂੰ ਕਾਨੂੰਨ ਅਤੇ ਕਾਨੂੰਨੀ ਅਥਾਰਟੀ ਅਪਨਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ ।ਕੋਈ ਮਨੁੱਖ ਕੋਈ ਸਮੂਹ ਸਵੈ ਕਾਨੂੰਨ ਪ੍ਰਦਾਤਾ ਨਹੀਂ ਬਣ ਸਕਦਾ ।
ਸੰਵਿਧਾਨ ਵਿੱਚ ਰਾਜ ਦੇ ਹਰੇਕ ਹਿੱਸੇ ਦੇ ਫਰਜ਼ ਅਤੇ ਜ਼ਿੰਮੇਵਾਰੀਆਂ ਸਪੱਸ਼ਟ ਕੀਤੀਆਂ ਗਈਆਂ ਹਨ । ਰਾਜ ਦੀਆਂ ਅਥਾਰਟੀਆਂ ਅਤੇ ਸੰਸਥਾਵਾਂ ਦੀ ਗੱਲ ਹੈ ਇਸ ਨੇ ਮਰਿਯਾਦਾ ਦੀ ਪੁਰਾਣੀ ਭਾਰਤੀ ਪ੍ਰੰਪਰਾ ਨੂੰ ਸਥਾਪਿਤ ਕੀਤਾ ਹੈ । ਕੰਮ ਕਰਨ ਵਾਲਿਆਂ ਨੂੰ ਆਪਣਾ ਫਰਜ਼ ਨਿਭਾਉਣ ਵਿੱਚ ਇਸ ਮਰਿਯਾਦਾ ਦਾ ਪਾਲਣ ਕਰਕੇ ਸੰਵਿਧਾਨ ਦੀ ਭਾਵਨਾ ਨੂੰ ਕਾਇਮ ਰੱਖਣਾ ਚਾਹੀਦਾ ਹੈ ।
ਪਿਆਰੇ ਦੇਸ਼ ਵਾਸੀਓ :
ਇਕ ਅਨੋਖੀ ਵਿਸ਼ੇਸ਼ਤਾ ਜਿਸ ਨੇ ਭਾਰਤ ਨੂੰ ਇਕ ਸੂਤਰ ਵਿੱਚ ਬੰਨ੍ਹ ਕੇ ਰੱਖਿਆ ਹੈ ਉਹ ਇਕ ਦੂਜੇ ਦੀਆਂ ਕਦਰਾਂ-ਕੀਮਤਾਂ , ਸਭਿਆਚਾਰਾਂ ਅਤੇ ਵਿਸ਼ਵਾਸਾਂ ਪ੍ਰਤੀ ਸਾਡਾ ਸਤਿਕਾਰ ਹੈ । ਬਹੁਲਤਾ ਦਾ ਮੂਲ ਸਾਡੀਆਂ ਵਿਜਾਤੀਆਂ ਦੀ ਸੰਭਾਲ ਅਤੇ ਅਨੇਕਤਾ ਵਿੱਚ ਏਕਤਾ ਨੂੰ ਮਹੱਤਤਾ ਦੇਣ ਵਿੱਚ ਲੁਕੀ ਹੋਈ ਹੈ । ਆਪਸ ਵਿੱਚ ਜੁੜੇ ਮੌਜੂਦਾ ਮਾਹੌਲ ਵਿੱਚ ਇਕ ਦੇਖ-ਭਾਲ ਸਮਾਜ ਆਧੁਨਿਕ ਵਿਗਿਆਨ ਨਾਲ ਧਰਮ ਦੇ ਤਾਲਮੇਲ ਰਾਹੀਂ ਸਿਰਫ ਵਿਕਸਤ ਕੀਤਾ ਜਾ ਸਕਦਾ ਹੈ । ਸਵਾਮੀ ਵਿਵੇਕਾਨੰਦ ਨੇ ਇਕ ਵਾਰ ਕਿਹਾ ਸੀ ਵੱਖ ਵੱਖ ਤਰ੍ਹਾਂ ਦੇ ਧਰਮਾਂ ਵਿੱਚ ਇਕਸਾਰ ਭਾਵਨਾ ਜ਼ਰੂਰੀ ਹੈ , ਇਹ ਦੇਖਣਾ ਹੋਵੇਗਾ ਕਿ ਉਹ ਇਕ ਦੂਜੇ ਨਾਲ ਖੜ੍ਹੇ ਹੋਣ ਜਾਂ ਇਕੱਠੇ ਡਿੱਗਣ, ਇਕ ਅਜਿਹੀ ਇਕਸਾਰ ਭਾਵਨਾ ਜਿਹੜੀ ਆਪਸੀ ਸਤਿਕਾਰ ਅਤੇ ਨਾ ਕਿਰਪਾਲੂ , ਪਾਲਣ ਕਰਨ ਵਾਲਾ , ਸਦਭਾਵਨਾ ਦੀ ਕੰਜੂਸ ਅਭਿਵਿਅਕਤੀ ਬਣਾਏ ਰੱਖਣ ਨਾਲ ਪੈਦਾ ਹੋਵੇ ।
ਇਹ ਸੱਚ ਹੈ ਕਿ 69 ਸਾਲ ਪਹਿਲਾਂ ਅੱਜ ਦੇ ਹੀ ਦਿਨ ਪੰਡਿਤ ਨਹਿਰੂ ਨੇ ਇਕ ਪ੍ਰਸਿੱਧ ਭਾਸ਼ਣ ਵਿੱਚ ਕਿਹਾ ਸੀ ਕਿ ਦੇਸ਼ ਦੇ ਇਤਿਹਾਸ ਵਿੱਚ ਅਜਿਹੇ ਪਲ ਆਉਂਦੇ ਹਨ ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਂਦੇ ਹਾਂ । ਜਦੋਂ ਇਕ ਦੇਸ਼ ਦੀ ਆਤਮਾ ਬੋਲੀ ਲੱਭਦੀ ਹੈ ਪਰ ਇਹ ਅਨੁਭਵ ਵੀ ਅਹਿਮ ਹੈ ਕਿ ਅਜਿਹੇ ਪਲ ਕਿਸਮਤ ਦੀਆਂ ਥਪਕੀਆਂ ਨਾ ਹੋਣ ਜੋ ਹੈਰਾਨੀ ਨਾਲ ਆਉਣ।ਇਕ ਅਜਿਹਾ ਰਾਸ਼ਟਰ ਇਕ ਅਜਿਹਾ ਪਲ ਪੈਦਾ ਕਰ ਸਕਦਾ ਹੈ ਅਤੇ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ ।ਸਾਨੂੰ ਆਪਣੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਤਕਦੀਰ ਨੂੰ ਆਪਣੀ ਮੁੱਠੀ ਵਿੱਚ ਕਰਨਾ ਹੋਵੇਗਾ । ਸਸ਼ਕਤ ਸਿਆਸੀ ਇੱਛਾ ਸ਼ਕਤੀ ਰਾਹੀਂ ਇਕ ਅਜਿਹੇ ਭਵਿੱਖ ਦਾ ਨਿਰਮਾਣ ਕਰਨਾ ਹੋਵੇਗਾ ਜੋ 60 ਕਰੋੜ ਨੌਜਵਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ , ਇਕ ਡਿਜੀਟਲ ਭਾਰਤ, ਇਕ ਸਟਾਰਟ ਅੱਪ ਭਾਰਤ ਅਤੇ ਇਕ ਕੁਸ਼ਲ ਭਾਰਤ ਦਾ ਨਿਰਮਾਣ ਕਰੇ ।ਅਸੀਂ ਸੈਂਕੜੇ ਸਮਾਰਟ ਸ਼ਹਿਰਾਂ, ਨਗਰਾਂ ਅਤੇ ਪਿੰਡਾਂ ਵਾਲੇ ਭਾਰਤ ਦਾ ਨਿਰਮਾਣ ਕਰ ਰਹੇ ਹਾਂ ।ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਮਾਨਵੀ, ਹੀ-ਟੈਕ ਤੇ ਖੁਸ਼ਹਾਲ ਥਾਂਵਾਂ ਬਣਨ ਜਿਹੜੇ ਸੂਚਨਾ ਤਕਨਾਲੋਜੀ ਪੱਖੋਂ ਵਿਕਸਤ ਹੋਣ ਪਰ ਨਾਲ ਨਾਲ ਦਇਆਵਾਨ ਸਮਾਜ ਵਜੋਂ ਵੀ ਪਛਾਣ ਰੱਖਣ । ਸਾਨੂੰ ਆਪਣੀ ਸੋਚ ਦੇ ਵਿਗਿਆਨਿਕ ਤਰੀਕੇ ਨਾਲ ਮੇਲ ਨਾ ਖਾਣ ਵਾਲੇ ਸਿਧਾਤਾਂ ਤੇ ਸਵਾਲ ਕਰਕੇ ਇਕ ਵਿਗਿਆਨਿਕ ਸੋਚ ਨੂੰ ਹੱਲਾਸ਼ੇਰੀ ਦੇਣੀ ਅਤੇ ਉਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ । ਸਾਨੂੰ ਯਥਾਸਥਿਤੀ ਨੂੰ ਚੁਣੌਤੀ ਦੇਣ , ਅਯੋਗ ਅਤੇ ਲਾਹਪ੍ਰਵਾਹੀ ਨਾਲ ਕੰਮ ਕਰਨ ਨੂੰ ਅਸਵੀਕਾਰ ਕਰਨਾ ਸਿੱਖਣਾ ਚਾਹੀਦਾ ਹੈ । ਇਕ ਮੁਕਾਬਲਾਬਾਜ਼ੀ ਮਾਹੌਲ ਵਿੱਚ ਤਤਕਾਲੀਨਤਾ ਅਤੇ ਬੇਸਬਰੀ ਦੀ ਭਾਵਨਾ ਵਰਗਾ ਲੋੜੀਂਦਾ ਗੁਣ ਹੈ ।
ਪਿਆਰੇ ਦੇਸ਼ ਵਾਸੀਓ:
ਭਾਰਤ ਤਾਂ ਹੀ ਵਿਕਾਸ ਕਰੇਗਾ ਜੇ ਸਮੁੱਚਾ ਦੇਸ਼ ਵਿਕਾਸ ਕਰੇਗਾ ।ਪੱਛੜੇ ਲੋਕਾਂ ਨੂੰ ਵਿਕਾਸ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਹੋਵੇਗਾ । ਨਿਰਾਸ਼ ਅਤੇ ਭਟਕੇ ਹੋਏ ਲੋਕਾਂ ਨੂੰ ਮੁੱਖਧਾਰਾਵਿੱਚ ਵਾਪਸ ਲਿਆਉਣਾ ਹੋਵੇਗਾ । ਸੂਚਨਾ ਤਕਨਾਲੋਜੀ ਦੀ ਤਰੱਕੀ ਦੇ ਇਸ ਦੌਰ ਵਿੱਚ ਮਨੁੱਖਾਂ ਦੀ ਥਾਂ ਮਸ਼ੀਨਾਂ ਲੈ ਰਹੀਆਂ ਹਨ । ਇਸ ਤੋਂ ਬਚਣ ਦਾ ਇਕੋ ਇਕ ਤਰੀਕਾ ਲੋੜੀਂਦਾ ਗਿਆਨ, ਨਿਪੁੰਨਤਾ ਅਤੇ ਨਵੀਨਤਾ ਸਿੱਖਣਾ ਹੈ ।ਸਾਡੇ ਲੋਕਾਂ ਦੀਆਂ ਇੱਛਾਵਾਂ ਨਾਲ ਸਮੁੱਚੀਆਂ ਕਾਢਾਂ ਸਾਡੀ ਵਿਭਿੰਨਤਾ ਨੂੰ ਸੰਭਾਲਣ ਦੇ ਨਾਲ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਲਾਭ ਦੇ ਸਕਦੀਆਂ ਹਨ । ਇਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਰਚਨਾਤਮਿਕਤਾ, ਵਿਗਿਆਨ ਅਤੇ ਤਕਨਾਲੋਜੀ ਨੂੰ ਬੜਾਵਾ ਦੇਣਾ ਚਾਹੀਦਾ ਹੈ ।ਇਸ ਵਿੱਚ ਸਾਡੇ ਸਕੂਲਾਂ ਅਤੇ ਉਚੇਰੀ ਸਿੱਖਿਆ ਸੰਸਥਾਨਾਂ ਦੀ ਇਕ ਖਾਸ ਜ਼ਿੰਮੇਵਾਰੀ ਬਣਦੀ ਹੈ ।
ਅਸੀਂ ਅਕਸਰ ਆਪਣੇ ਪੁਰਾਣੇ ਅਤੀਤ ਦੀਆਂ ਪ੍ਰਾਪਤੀਆਂ ਮਨਾਉਂਦੇ ਹਾਂ , ਪਰ ਆਪਣੀਆਂ ਸਫਲਤਾਵਾਂ ਤੋਂ ਸੰਤੁਸ਼ਟ ਹੋ ਕੇ ਬੈਠ ਜਾਣਾ ਨਹੀਂ ਹੋਵੇਗਾ , ਸਹਿਯੋਗ ਕਰਨ , ਨਵੇਂ ਤਜਰਬੇ ਕਰਨ ਅਤੇ ਵਿਕਾਸ ਲਈ ਇਕਜੁੱਟ ਹੋਣ ਦਾ ਸਮਾਂ ਆ ਗਿਆ ਹੈ । ਭਾਰਤ ਨੇ ਹਾਲ ਹੀ ਵਿੱਚ ਂਇਕ ਸ਼ਲਾਘਾਯੋਗ ਤਰੱਕੀ ਕੀਤੀ ਹੈ । ਪਿਛਲੇ ਦਹਾਕੇ ਦੌਰਾਨ ਸਲਾਨਾ 8 ਫੀਸਦ ਤੋਂ ਵੱਧ ਦੀ ਵਿਕਾਸ ਦਰ ਹਾਸਲ ਕੀਤੀ ਹੈ ।ਕੌਮਾਂਤਰੀ ਏਜੰਸੀਆਂ ਨੇ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਪ੍ਰਮੁੱਖ ਅਰਥਚਾਰੇ ਦੇ ਤੌਰ ਤੇ ਭਾਰਤ ਦੇ ਪੱਧਰ ਨੂੰ ਪਛਾਣਿਆ ਹੈ ਅਤੇ ਵਪਾਰ ਅਤੇ ਸੰਚਾਲਨ ਦੇ ਸੁਖਾਲੇ ਕੰਮ ਕਾਰ ਨਿਪਟਾਉਣ ਦੇ ਸੂਚਕ ਵਿੱਚ ਲੋੜੀਂਦੇ ਸੁਧਾਰਾਂ ਨੂੰ ਮਾਨਤਾ ਦਿੱਤੀ ਹੈ।ਸਾਡੇ ਨੌਜਵਾਨ ਉਦਮੀਆਂ ਦੇ ਸਟਾਰਟ ਅਪ ਅੰਦੋਲਨ ਅਤੇ ਕੁਝ ਨਵਾਂ ਕਰਨ ਦੀ ਭਾਵਨਾ ਨੇ ਵੀ ਕੌਮਾਂਤਰੀ ਧਿਆਨ ਖਿੱਚਿਆ ਹੈ। ਸਾਨੂੰ ਆਪਣੀਆਂ ਮਜ਼ਬੂਤ ਤਾਕਤਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਤਾਂ ਕਿ ਇਹ ਟਿਕਾਊ ਅਤੇ ਹੋਰ ਅੱਗੇ ਵੱਧ ਸਕਣ ।ਇਸ ਸਾਲ ਦੇ ਆਮ ਮੌਨਸੂਨ ਨੇ ਪਿਛਲੇ ਦੋ ਸਾਲਾਂ ਜਦੋਂ ਘੱਟ ਵਰਖਾ ਨੇ ਖੇਤੀ ਸੰਕਟ ਖੜਾ ਕਰ ਦਿੱਤਾ ਸੀ ਦੇ ਉਲਟ ਖੁਸ਼ ਹੋਣ ਦਾ ਕਾਰਨ ਦਿੱਤਾ ਹੈ । ਅਸਲੀਅਤ ਕਿ ਦੋ ਲਗਾਤਾਰ ਸੋਕਾ ਸਾਲਾਂ ਦੇ ਬਾਵਜੂਦ ਵੀ ਮੁਦਰਾ ਸਫੀਤੀ 6 ਫੀਸਦ ਤੋਂ ਘੱਟ ਰਹੀ ਅਤੇ ਖੇਤੀ ਉਤਪਾਦਨ ਸਥਿਰ ਰਿਹਾ । ਸਾਡੇ ਦੇਸ਼ ਦੀ ਲਚਕਤਾ ਇਸ ਗੱਲ ਦਾ ਵੀ ਸਬੂਤ ਹੈ ਕਿ ਆਜ਼ਾਦੀ ਦੇ ਬਾਅਦ ਅਸੀਂ ਕਿੰਨੀ ਪ੍ਰਗਤੀ ਕੀਤੀ ਹੈ ।
ਪਿਆਰੇ ਦੇਸ਼ ਵਾਸੀਓ:
ਹਾਲ ਹੀ ਵਿੱਚ ਸਾਡੀ ਵਿਦੇਸ਼ ਨੀਤੀ ਵਿੱਚ ਸੋਚਣਯੋਗ ਗਤੀਵਾਦ ਦਿਖਾਈ ਦਿੱਤਾ ਹੈ । ਅਸੀਂ ਅਫਰੀਕਾ ਅਤੇ ਏਸ਼ੀਆ ਪ੍ਰਸ਼ਾਂਤ ਦੇ ਰਿਵਾਇਤੀ ਸਾਂਝੇਦਾਰਾਂ ਨਾਲ ਆਪਣੇ ਇਤਿਹਾਸਕ ਸਬੰਧਾਂ ਨੂੰ ਮੁੜ ਮਜ਼ਬੂਤ ਕੀਤਾ ਹੈ । ਅਸੀਂ ਸਾਰੇ ਦੇਸ਼ਾਂ ਖਾਸ ਕਰਕੇ ਆਪਣੇ ਨੇੜਲੇ ਅਤੇ ਵਿਸਤਾਰਿਤ ਗੁਆਂਢੀਆਂ ਨਾਲ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਲਾਭ ਉੱਤੇ ਅਧਾਰਤ ਨਵੇਂ ਰਿਸ਼ਤੇ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਹਾਂ । ਅਸੀਂ ਆਪਣੀ ਗੁਆਂਢੀ ਪਹਿਲੀ ਨੀਤੀ ਤੋਂ ਪਿੱਛੇ ਨਹੀਂ ਹਟਾਂਗੇ ।ਇਤਿਹਾਸ , ਸੰਸਕ੍ਰਿਤੀ , ਸੱੱਭਿਅਤਾ ਅਤੇ ਭੁਗੋਲ ਦੇ ਸੰਘਣੇ ਸੰਬੰਧ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਇਕ ਸਾਂਝੇ ਭਵਿੱਖ ਦਾ ਨਿਰਮਾਣ ਕਰਨ ਅਤੇ ਖੁਸ਼ਹਾਲੀ ਵੱਲ ਮਿਲ ਕੇ ਅੱਗੇ ਵਧਣ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰਦੇ ਹਨ । ਇਸ ਮੌਕੇ ਨੂੰ ਬਿਨਾਂ ਦੇਰੀ ਕੀਤੇ ਹਾਸਲ ਕਰਨਾ ਹੋਵੇਗਾ। ਵਿਦੇਸ਼ ਨੀਤੀ ਉੱਤੇ ਭਾਰਤ ਦਾ ਧਿਆਨ ਸ਼ਾਂਤ, ਸਹਿਹੋਂਦ ਅਤੇ ਇਸ ਦੇ ਆਰਥਿਕ ਵਿਕਾਸ ਲਈ ਦਿਸ਼ਾ ਤਕਨਾਲੋਜੀ ਅਤੇ ਸਰੋਤਾਂ ਦੇ ਵਰਤੋਂ ਉੱਤੇ ਕੇਂਦਰਤ ਕਰਨਾ ਹੋਵੇਗਾ । ਹਾਲ ਹੀ ਵਿੱਚ ਕੀਤੀਆਂ ਗਈਆਂ ਪਹਿਲਾਂ ਨੇ ਊਰਜਾ ਸੁਰੱਖਿਆ ਵਿੱਚ ਵਾਧਾ ਕੀਤਾ ਹੈ।ਖੁਰਾਕ ਸੁਰੱਖਿਆ ਨੂੰ ਵਧਾਇਆ ਗਿਆ ਹੈ ਅਤੇ ਆਪਣੇ ਮੁੱਖ ਵਿਕਾਸ ਪ੍ਰੋਗਰਾਮਾਂ ਨੂੰ ਅੱਗੇ ਲਿਜਾਣ ਵਿੱਚ ਕੌਮਾਂਤਰੀ ਹਿੱਸੇਦਾਰੀ ਦਾ ਸਿਰਜਨ ਕੀਤਾ ਹੈ ।
ਵਿਸ਼ਵ ਵਿੱਚ ਉਹਨਾਂ ਅੱਤਵਾਦੀ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ ਜਿਹਨਾਂ ਦੀਆਂ ਜੜ੍ਹਾਂ ਧਰਮ ਦੇ ਆਧਾਰ ਤੇ ਲੋਕਾਂ ਨੂੰ ਕੱਟੜ ਬਣਾਉਣ ਵਿੱਚ ਲੁਕੀਆਂ ਹੋਈਆਂ ਹਨ । ਇਹ ਤਾਕਤਾਂ ਧਰਮ ਦੇ ਨਾਂ ਤੇ ਨਿਰਦੋਸ਼ ਲੋਕਾਂ ਦੀਆਂ ਹੱਤਿਆ ਤੋਂ ਇਲਾਵਾ ਭੁਗੋਲਿਕ ਹੱਦਾਂ ਨੂੰ ਬਦਲਣ ਦੀ ਧਮਕੀ ਵੀ ਦੇ ਰਹੀਆਂ ਹਨ ਜੋ ਵਿਸ਼ਵ ਸ਼ਾਂਤੀ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀਆਂ ਹਨ ਅਜਿਹੇ ਸੰਗਠਨਾਂ ਦੀ ਗੈਰ ਮਨੁੱਖੀ, ਮੂਰਖਤਾਪੂਰਣ ਅਤੇ ਬਰਬਤਾਪੂਰਨ ਕਾਰਜ ਪ੍ਰਣਾਲੀ ਹਾਲ ਹੀ ਵਿੱਚ ਫਰਾਂਸ, ਬੈਲਜੀਅਮ, ਅਮਰੀਕਾ, ਨਾਈਜੀਰੀਆ, ਕੇਨਯਾ ਅਤੇ ਸਾਡੇ ਨੇੜਲੇ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਦਿਖਾਈ ਦਿੰਦੀ ਹੈ । ਇਹ ਤਾਕਤਾਂ ਹੁਣ ਪੂਰੇ ਰਾਸ਼ਟਰ ਸਮੂਹ ਲਈ ਇਕ ਖਤਰਾ ਪੈਦਾ ਕਰ ਰਹੀਆਂ ਹਨ । ਦੁਨੀਆ ਨੂੰ ਬਿਨਾਂ ਸ਼ਰਤ ਅਤੇ ਇਕਸੁਰ ਵਿੱਚ ਇਸ ਦਾ ਮੁਕਾਬਲਾ ਕਰਨਾ ਹੋਵੇਗਾ ।
ਪਿਆਰੇ ਦੇਸ਼ ਵਾਸੀਓ:
ਇਹਨਾਂ ਸਾਰੀਆਂ ਚੁਣੌਤੀਆਂ ਲਈ ਜੋ ਸਾਡੇ ਸਾਹਮਣੇ ਹਨ , ਮੇਰਾ ਪ੍ਰਾਚੀਨ ਦੇਸ਼ ਦੇ ਰੂਪ ਵਿੱਚ ਸਾਡੀ ਜਨਮਜਾਤ ਅਤੇ ਵਿਰਾਸਤ ਤੋਂ ਮਿਲੀ ਸਮਰੱਥਾ ਵਿੱਚ ਪੂਰਾ ਵਿਸ਼ਵਾਸ ਹੈ ਜਿਸ ਦੀ ਮੂਲ ਭਾਵਨਾ ਅਤੇ ਜਿਊਣ ਤੇ ਚੰਗੇ ਕੰਮ ਕਰਨ ਦੀ ਜਿਜੀਵਿਸ਼ਾ ਦਾ ਕਦੇ ਦਮਨ ਨਹੀਂ ਕੀਤਾ ਜਾ ਸਕਦਾ।ਅਨੇਕਾਂ ਬਾਹਰੀ ਅਤੇ ਅੱਤਵਾਦੀ ਸ਼ਕਤੀਆਂ ਨੇ ਕਈ ਸਦੀਆਂ ਤੋਂ ਭਾਰਤ ਦੀ ਇਸ ਮੂਲ ਭਾਵਨਾ ਨੂੰ ਦਬਾਉਣ ਦਾ ਯਤਨ ਕੀਤਾ ਹੈ ਪਰ ਹਰ ਵਾਰ ਇਹ ਆਪਣੇ ਸਾਹਮਣੇ ਕਈ ਚੁਣੌਤੀਆਂ ਨੂੰ ਖਤਮ, ਆਪਣੇ ਤੇ ਝੱਲ ਕੇ ਅਤੇ ਇਹਨਾਂ ਦਾ ਸਾਹਮਣਾ ਕਰਦੇ ਹੋਏ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਹੋ ਕੇ ਉਭਰੀ ਹੈ ।
ਭਾਰਤ ਨੇ ਆਪਣੀ ਵਿਲੱਖਣ ਸਭਿਅਤਾਗਤ ਯੋਗਦਾਨ ਰਾਹੀਂ ਅਸ਼ਾਂਤ ਵਿਸ਼ਵ ਨੂੰ ਬਾਰ-ਬਾਰ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ ।1970 ਵਿੱਚ ਇਤਿਹਾਸਕਾਰ ਆਰਨੋਲਡ ਟਾਯਨਬੀ ਨੇ ਸਮਕਾਲੀ ਇਤਿਹਾਸ ਵਿੱਚ ਭਾਰਤ ਦੀ ਭੂਮਿਕਾ ਦੇ ਬਾਰੇ ਵਿੱਚ ਕਿਹਾ ਸੀ, ਅੱਜ ਅਸੀਂ ਵਿਸ਼ਵ ਇਤਿਹਾਸ ਦੇ ਇਸ ਅਸਥਾਈ ਦੌਰ ਵਿੱਚ ਜੀ ਰਹੇ ਹਾਂ , ਪਰ ਇਹ ਪਹਿਲਾਂ ਹੀ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਇਸ ਪੱਛਮੀ ਸ਼ੁਰੂਆਤ ਦਾ, ਜੇਕਰ ਇਸ ਦਾ ਅੰਤ ਮਨੁੱਖ ਜਾਤੀ ਦੇ ਆਤਮਵਿਨਾਸ਼ ਨਾਲ ਨਹੀਂ ਹੋ ਰਿਹਾ ਹੈ ਤਾਂ ਖਾਤਮਾ ਭਾਰਤੀ ਹੋਵੇਗਾ।ਟਾਯਨਬੀ ਨੇ ਅੱਗੇ ਇਹ ਵੀ ਕਿਹਾ ਕਿ ਮਨੁੱਖੀ ਇਤਿਹਾਸ ਦੇ ਮੁਕਾਮ ਤੇ, ਮਾਨਵਤਾ ਦੀ ਰੱਖਿਆ ਦਾ ਇਕ ਮਾਤਰ ਉਪਾਅ ਭਾਰਤੀ ਤਰੀਕਾ ਹੈ ।
ਪਿਆਰੇ ਦੇਸ਼ ਵਾਸੀਓ:
ਮੈਂ ਇਸ ਮੌਕੇ ਉੱਤੇ ਆਪਣੇ ਫੌਜੀ ਦਸਤਿਆਂ, ਨੀਮ ਫੌਜੀ ਦਸਤਿਆਂ ਅਤੇ ਅੰਦਰੂਨੀ ਸੁਰੱਖਿਆ ਬਲਾਂ ਦੇ ਉਹਨਾਂ ਮੈਂਬਰਾਂ ਨੂੰ ਵਿਸ਼ੇਸ਼ ਵਧਾਈ ਅਤੇ ਧੰਨਵਾਦ ਕਰਦਾ ਹਾਂ ਜੋ ਸਾਡੀ ਮਾਤਰ ਭੂਮੀ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਚੌਕਸੀ ਅਤੇ ਰਾਖੀ ਨੂੰ ਕਾਇਮ ਕਰਨ ਲਈ ਅਗਾਊਂ ਸਰਹੱਦਾਂ ਤੇ ਡੱਟੇ ਹੋਏ ਹਨ ।
ਅਖੀਰ ਵਿੱਚ ਇਕਵਾਰ ਮੈਂ ਦੁਬਾਰਾ ਉਪਨਿਸ਼ਦਾਂ ਨੂੰ ਸ਼ਾਮਲ ਕਰਦਾ ਹਾਂ ਜਿਵੇਂ ਕਿ ਮੈਂ ਚਾਰ ਸਾਲ ਪਹਿਲਾਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਤੇ ਆਪਣੇ ਸੰਬੋਧਨ ਵਿੱਚ ਕੀਤਾ ਸੀ ਇਹ ਭਾਰਤ ਮਾਤਾ ਦੀ ਤਰ੍ਹਾਂ ਸਦਾ ਜੀਵੰਤ ਰਹੇਗੀ ।
ਪ੍ਰਮਾਤਮਾ ਸਾਡੀ ਰੱਖਿਆ ਕਰੇ
ਪ੍ਰਮਾਤਮਾ ਸਾਡਾ ਪੋਸ਼ਣ ਕਰੇ
ਅਸੀਂ ਮਿਲ ਕੇ ਜੋਸ਼ ਅਤੇ ਊਰਜਾ ਨਾਲ ਕੰਮ ਕਰੀਏ
ਸਾਡਾ ਅਧਿਐਨ ਸ਼੍ਰੇਸ਼ਠ ਹੋਵੇ
ਸਾਡੇ ਵਿੱਚ ਕੋਈ ਦੁਸ਼ਮਣੀ ਦੀ ਭਾਵਨਾ ਨਾ ਹੋਵੇ
ਚਾਰਂੋ ਪਾਸੇ ਸ਼ਾਂਤੀ ਹੀ ਸ਼ਾਂਤੀ ਹੋਵੇ ।
ਜੈ ਹਿੰਦ!
Punjab Post Daily Online Newspaper & Print Media