ਆਜ਼ਾਦੀ ਦਾਦਿਹਾੜਾ ਮਨਾ ਰਹੇ ਹਾਂ,
ਆਪਣੇ ਆਪ ਨੂੰ ਭਰਮਾਂ ‘ਚ ਪਾ ਰਹੇ ਹਾਂ।
ਇੱਥੇ ਕੌਣ ਹੈ ਆਜ਼ਾਦ ਮੈਨੂੰ ਦੱਸੋ ਦੋਸਤੋ,
ਦੁੱਖ ਵਿਤਕਰੇ ਦੇ ਤਨ ‘ਤੇ ਹੰਢਾ ਰਹੇ ਹਾਂ।
ਦੇਸ਼ ਮੇਰਾ ਮਰਿਆ ਹੈ ਭੁੱਖ ਮਰੀ ਵਿਚ,
ਖ਼ੁਸ਼ਹਾਲ ਹੋਣ ਦੇ ਨਾਅਰੇ ਲਾ ਰਹੇ ਹਾਂ।
ਖ਼ੁਦਕੁਸ਼ੀ ਨਾ ਕਰੇ ਜੇ ਮੁੱਲ ਮਿਲਦਾ ਮਿਹਨਤੀ,
ਭੁੱਖੇ ਨੰਗੇ ਕੰਗਾਲ ਠੱਗਾਂ ਤੋ ਕਹਾ ਰਹੇ ਹਾਂ।
ਸੋਨ ਚਿੜੀ ਮੇਰਾ ਦੇਸ਼ ਹੁਣ ਕਿਵੇਂ ਬਣੇ,
ਆਸਾਂ ਦੇ ਮਹਿਲ ਖ਼ੁਆਬਾਂ ‘ਚ ਬਣਾ ਰਹੇ ਹਾਂ।
ਰਿਸ਼ਵਤ ਤੋ ਆਜ਼ਾਦ ਨਾ ਕੋਈ ਮਹਿਕਮਾ,
ਕਥਾਵਾਂ ਗੁਰੂਆਂ ਪੀਰਾਂ ਦੀਆਂ ਗਾ ਰਹੇ ਹਾਂ।
ਭ੍ਰਿਸ਼ਟਾਚਾਰ ਨੇ ਚਪੜਾਸੀ ਤੋ ਮੰਤਰੀ ਡੰਗਿਆ,
ਕਿੱਸੇ ਸ਼ਹੀਦਾਂ ਦੇ ਭੱਟ ਸੁਣਾ ਰਹੇ ਹਾਂ।
ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ,
ਆਪਣੇ ਆਪ ਨੂੰ ਭਰਮਾਂ ‘ਚ ਪਾ ਰਹੇ ਹਾਂ।
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ(ਬਈਏਵਾਲ)
ਸੰਗਰੂਰ 9914062205