
ਅੰਮ੍ਰਿਤਸਰ, 24 ਮਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਹੋ ਰਿਹਾ ਲੜੀਵਾਰ ਹਿੰਦੀ ਸੀਰੀਅਲ ‘ਲਾਪਤਾਗੰਜ ਫਿਰ ਏਕ ਬਾਰ’ ਦੇ 20 ਮਈ ਦੀ ਕਿਸ਼ਤ ‘ਚ ਚੰਪਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੱਲੋਂ ਸਿੱਖ ਧਰਮ ਨਾਲ ਸਬੰਧਤ ਪੰਜ ਕਰਾਰਾਂ ‘ਚੋਂ ਸਿਰੀ ਸਾਹਿਬ ਦੀ ਬੇਅਦਬੀ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਅਦਾਕਾਰਾ ਨਾ ਤਾਂ ਅੰਮ੍ਰਿਤਧਾਰੀ ਹੈ ਤੇ ਨਾ ਹੀ ਉਸ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਹੈ ਕਿਉਂਕਿ ਇਸ ਅਦਾਕਾਰਾ ਨੇ ਕਿਰਦਾਰ ਨਿਭਾਉਂਦੇ ਸਮੇਂ ਸਿਰ ਵੀ ਨਹੀਂ ਢੱਕਿਆ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖ਼ਸ਼ੇ ਕਕਾਰਾਂ ਵਿੱਚੋਂ ਕ੍ਰਿਪਾਨ ਅਹਿਮ ਹੈ ਤੇ ਇਹ ਕੋਈ ਖੇਡ ਨਹੀਂ ਕਿ ਆਪਣੀ ਅਦਾਕਾਰੀ ਜਾਂ ਸੀਰੀਅਲ ਨੂੰ ਚਮਕਾਉਣ ਲਈ ਸਿੱਖ ਧਰਮ ਦੇ ਕਕਾਰਾਂ ਦੀ ਵਰਤੋਂ ਕਰਕੇ ਇਨ੍ਹਾਂ ਦੀ ਬੇਅਦਬੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਦਾਕਾਰਾ ਦੀ ਇਸ ਘਿਨਾਉਣੀ ਹਰਕਤ ਨਾਲ ਸਿੱਖ ਮਨ੍ਹਾਂ ‘ਚ ਭਾਰੀ ਰੋਸ ਤੇ ਰੋਹ ਹੈ। ਇਸ ਘਟੀਆ ਹਰਕਤ ਬਦਲੇ ਸਬ-ਟੀ.ਵੀ. ਚੈਨਲ ਦੇ ਪ੍ਰਯੋਜਕ ਤੇ ਸੀਰੀਅਲ ਦੀ ਅਦਾਕਾਰਾ ਆਦਿ ਤੁਰੰਤ ਸਿੱਖ ਸੰਗਤਾਂ ਪਾਸੋਂ ਮੁਆਫੀ ਮੰਗਣ, ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਲੜੀਵਾਰ ਹਿੰਦੀ ਸੀਰੀਅਲ ‘ਲਾਪਤਾਗੰਜ ਫਿਰ ਏਕ ਬਾਰ’ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media