Wednesday, December 31, 2025

ਸੋਨੂੰ ਚੱਡਾ ਹੀ ਜੰਡਿਆਲਾ ਸ਼ਿਵ ਸੈਨਾ ਦੇ ਪ੍ਰਧਾਨ ਬਣੇ ਰਹਿਣਗੇ – ਜੋਗਿੰਦਰ ਸੰਧੂ

PPN240509

ਜੰਡਿਆਲਾ ਗੁਰੂ, 24 ਮਈ ( ਹਰਿੰਦਰਪਾਲ ਸਿੰਘ)-    ਸ਼ਿਵ ਸੈਨਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਲੋਂ ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਸ਼ਿਵ ਸੈਨਾ ਦੀ ਇਕਾਈ ਬਣਾ ਕੇ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਸੀ।  ਜਿਸ ਵਿਚ ਸੋਨੂੰ ਚੱਡਾ ਨੂੰ ਜੰਡਿਆਲਾ ਇਕਾਈ ਦਾ ਪ੍ਰਧਾਨ ਅਤੇ ਵਿਸ਼ਾਲ ਸੋਨੀ ਨੂੰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਸੀ ।ਇਹ ਚੋਣ ਲੋਕ ਸਭਾ ਚੋਣਾਂ ਤੋਂ ਪਹਿਲਾਂ 27 ਅਪ੍ਰੈਲ ਦੇ ਕਰੀਬ ਕੀਤੀ ਗਈ ਸੀ ਅਤੇ ਜਲਦੀ ਹੀ ਬਾਕੀ ਅਹੁੱਦੇਦਾਰਾਂ ਦੀ ਨਿਯੁੱਕਤੀਆਂ ਬਾਰੇ ਵਿਚਾਰ ਵਟਾਂਦਰਾਂ ਕਰਨ ਤੋਂ ਬਾਅਦ ਐਲਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪ੍ਰਧਾਨ ਵਲੋਂ ਭਾਜਪਾ ਦੇ ਹੱਕ ਇਕ ਟੀਮ ਵਰਕ ਕੰਮ ਕਰਨ ਲਈ ਸਿਵ ਸੈਨਿਕਾ ਦੀਆਂ ਡਿਊਟੀਆਂ ਵੀ ਲਗਾਈਆਂ ਅਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਉਮੀਦਵਾਰ ਜੇਤੂ ਰਹੇ। ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਭਾਜਪਾ ਸਰਕਾਰ ਨੂੰ ਸ਼ਪਸ਼ਟ ਬਹੁੱਮਤ ਮਿਲਣ ਅਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਮੁੱਖ ਦਾਅਵੇਦਾਰ ਪੇਸ਼ ਕਰਨ ਤੋਂ ਬਾਅਦ ਸੁੱਤੀ ਸ਼ਿਵ ਸੈਨਾ ਨੇ ਬਾਹਰ ਨਿਕਲਨਾ ਸ਼ੁਰੂ ਕਰਕੇ ਅਪਣੇ ਹੀ ਪ੍ਰਧਾਨ ਵਲੋਂ ਥਾਪੇ ਗਏ ਉਮੀਦਵਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਵਿਚ ਵੀ 10 ਸਾਲ ਪੁਰਾਣੀ ਸੁੱਤੀ ਸ਼ਿਵ ਸੈਨਾ ਸੱਤਾ ਦਾ ਮਜ਼ਾ ਚੱਖਣ ਲਈ ਉਤਾਵਲੀ ਹੋ ਗਈ ਹੈ ਅਤੇ ਉਹਨਾਂ ਵਲੋਂ ਪੰਜਾਬ ਪ੍ਰਧਾਨ ਵਲੋਂ ਬਣਾਏ ਗਏ ਪ੍ਰਧਾਨ ਖਿਲਾਫ ਹੀ ਬਿਗਲ ਵਜਾ ਕੇ ਨਵਾਂ ਪ੍ਰਧਾਨ ਥਾਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਗਰੁੱਪ ਨੂੰ ਪੰਜਾਬ ਸ਼ਿਵ ਸੈਨਾ ਮੀਤ ਪ੍ਰਧਾਨ ਦੀ ਥਾਪੜੀ ਹੈ।  ਸ਼ਹਿਰ ਵਿਚ ਚੱਲ ਰਹੀਆਂ ਅਜਿਹੀਆਂ ਅਫਵਾਹਾਂ ਸਬੰਧੀ ਜਦ ਸ਼ਿਵ ਸੈਨਾ ਪੰਜਾਬ ਮੀਤ ਪ੍ਰਧਾਨ ਜੋਗਿੰਦਰ ਸੰਧੂ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿ ਜਿਲਾ੍ਹ ਪੱਧਰ ਉਪੱਰ ਇਕ ਸਾਂਝੀ ਕਮੇਟੀ ਬਣਾਈ ਜਾ ਰਹੀ ਹੈ ਜਿਸ ਵਿਚ ਨੀਟੂ ਨਾਮਕ ਵਿਅਕਤੀ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਸਿਵ ਸੈਨਾ ਪੰਜਾਬ ਵਲੋਂ ਬਣਾਏ ਗਏ ਪ੍ਰਧਾਨ ਸੋਨੂੰ ਚੱਡਾ ਹੀ ਜੰਡਿਆਲਾ ਸ਼ਿਵ ਸੈਨਾ ਦੇ ਪ੍ਰਧਾਨ ਬਣੇ ਰਹਿਣਗੇ।  ਸਿਵ ਸੈਨਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਕਿਹਾ ਜੋ ਵੀ ਵਿਅਕਤੀ ਪਾਰਟੀ ਵਿਰੋਧੀ ਕਾਰਵਾਈ ਕਰੇਗਾ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply