Monday, March 23, 2026

 ਪੱਤਰਕਾਰ ਭਾਈਚਾਰੇ ਵਲੋਂ ਥਾਣਾ ਵਲਟੋਹਾ ਮੁਖੀ ਨੂੰ ਸਸਪੈਂਡ ਕਰਨ ਦੀ ਮੰਗ

PPN2508201601

ਅਲਗੋਂ ਕੋਠੀ, 25 ਅਗਸਤ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਸਿੰਘ ਅਮਰਕੋਟ) –  ਪੱਤਰਕਾਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਕੀਤੇ ਵਾਅਦੇ ਮੁਤਾਬਿਕ ਜੇਕਰ 27 ਅਗਸਤ ਨੂੰ ਐਸ.ਪੀ (ਡੀ) ਜਗਮੋਹਣ ਸਿੰਘ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਕੋਈ ਹੱਲ ਨਾ ਲੱਭਿਆ ਗਿਆ ਤਾਂ ਪੱਤਰਕਾਰ ਭਾਈਚਾਰਾ ਸ਼ੰਘਰਸ਼ ਨੂੰ ਤੇਜ ਕਰਨ ਵਾਸਤੇ ਮਜਬੂਰ ਹੋਵੇਗਾ।ਜਿਸ ਦੀ ਸਾਰੀ ਜਿੰਮੇਵਾਰੀ ਜਿਲਾ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਮਰਕੋਟ ਵਿਖੇ ਪੱਤਰਕਾਰ ਭਾਈਚਾਰੇ ਦੀ ਹੋਈ ਮੀਟਿੰਗ ਵਿੱਚ ਪੁਲਿਸ ਥਾਣਾ ਵਲਟੋਹਾ ਦੇ ਥਾਣਾ ਮੁਖੀ ਸੁਰਜੀਤ ਸਿੰਘ ਬੁੱਟਰ ਦੇ ਖਿਲਾਫ ਨਿਖੇਧੀ ਮਤਾ ਪਾਸ ਕਰ ਕੇ ਜੋਰਦਾਰ ਮੰਗ ਕੀਤੀ ਗਈ ਕਿ ਥਾਣਾ ਮੁਖੀ ਨੂੰ ਪੱਤਰਕਾਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਕਾਰਣ ਸਸਪੈਂਡ ਕੀਤਾ ਜਾਵੇ।ਮਤੇ ਵਿੱਚ ਕਿਹਾ ਗਿਆ ਹੈ ਕਿ ਇਲਾਕੇ ਅੰਦਰ ਨਸ਼ਾ, ਰੇਤਾ ਚੋਰੀ ਅਤੇ ਕਰਾਈਮ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਨਾਂ ਦੀਆਂ ਖਬਰਾਂ ਵੱਖ ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਤੋਂ ਚਿੜ ਕੇ ਥਾਣਾ ਮੁਖੀ ਪੱਤਰਕਾਰਾਂ ਨੂੰ ਪਰਚੇ ਦਰਜ ਕਰਨ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ।ਇਸ ਦੇ ਵਿਰੋਧ ਵਿੱਚ ਸ਼ੰਘਰਸ਼ ਕਮੇਟੀ ਕੰਵਲਪ੍ਰੀਤ ਪੰਨੂ, ਕਿਸਾਨ ਸ਼ੰਗਰਸ਼ ਕਮੇਟੀ ਸਤਨਾਮ ਸਿੰਘ ਪੰਨੂ, ਪੰਜਾਬ ਖੇਤ ਮਜਦੂਰ ਸਭਾ, ਸੀ.ਪੀ ਆਈ ਜਮਹੂਰੀ ਕਿਸਾਨ ਸਭਾ, ਮਨੁੱਖੀ ਅਧਿਕਾਰ ਮੰਚ ਖੇੜਾ, ਐਂਟੀ ਕੁਰੱਪਸ਼ਨ ਮੋਰਚਾ, ਟੀਚਰ ਯੂਨੀਅਨ ਅਤੇ ਵੱਖ-ਵੱਖ ਸਿਆਸੀ ਆਗੂਆਂ ਨੇ ਪੱਤਰਕਾਰ ਭਾਈਚਾਰੇ ਦਾ ਸਾਥ ਦਿੰਦੇ ਹੋਏ ਪਿਛਲੇ ਦਿਨੀ ਥਾਣਾ ਵਲਟੋਹਾ ਦਾ ਘਿਰਾਓ ਕੀਤਾ ਸੀ ਤਾਂ ਇਸ ਮੌਕੇ ਪ੍ਰਸ਼ਾਸਨ ਵੱਲੋਂ ਧਰਨੇ ‘ਤੇ ਬੈਠੇ ਪੱਤਰਕਾਰਾਂ ਨੂੰ ਭਰੋਸਾ ਦਿਤਾ ਗਿਆ ਸੀ ਕਿ ਉਨਾਂ ਦੀ ਮੀਟਿੰੰਗ ਐਸ.ਪੀ (ਡੀ) ਜਗਮੋਹਣ ਸਿੰਘ ਨਾਲ ਕਰਵਾ ਕੇ ਉਨਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ।ਇਸ ਸਮੇਂ ਪੱਤਰਕਾਰਾਂ ਦਾ ਸਹਿਯੌਗ ਕਰਨ ਵਾਲੀਆਂ ਜਥੇਬੰਦੀਆਂ ਤੇ ਆਗੂਆਂ ਦਾ ਧੰਂਵਾਦ ਕੀਤਾ ਗਿਆ।
ਇਸ ਮੌਕੇ ਗੁਰਚਰਨ ਸਿੰਘ ਭੱਟੀ, ਗੁਰਮੀਤ ਸਿੰਘ, ਸੰਨੀ ਸ਼ਰਮਾਂ, ਸੋਨੀਆਂ ਖੰਨਾ, ਬਲਵੀਰ ਸਿੰਘ ਖਾਲਸਾ, ਅਵਤਾਰ ਸਿੰਘ ਲਵਲੀ, ਬਲਜੀਤ ਸਿੰਘ, ਲਜਿੰਦਰ ਸਿੰਘ ਰਾਜਪੁਤ, ਮਨਜੀਤ ਸ਼ਰਮਾ, ਸੰਦੀਪ ਮਹਿਤਾ, ਗੁਰਮੇਲ ਸਿੰਘ ਕੰਡਾ, ਗੁਰਦੇਵ ਸਿੰਘ, ਦਵਿੰਦਰ ਸਿੰਘ, ਹੀਰਾ ਸਿੰਘ, ਰਕੇਸ਼ ਕੁਮਾਰ ਬਿੱਲਾ, ਜਗਦੀਸ਼ ਰਾਜ, ਪ੍ਰਵੀਨ ਸ਼ਰਮਾ, ਹਰਦਿਆਲ ਸਿੰਘ, ਅਮਰਗੋਰ ਸਿੰਘ, ਰਾਜੀਵ ਖਾਲੜਾ, ਬਚਿੱਤਰ ਸਿੰਘ, ਰਣਜੀਤ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ ਗੋਲਣ, ਪਲਵਿੰਦਰ ਸਿੰਘ ਕੰਡਾ, ਹਰਮਨ ਸਿੰਘ ਵਾਂ, ਭਾਟੀਆ ਖਾਲੜਾ, ਗੁਰਸ਼ਰਨ ਸਿੰਘ ਖਾਲੜਾ, ਜੱਜਪਾਲ ਸਿੰਘ, ਗੁਰਮੀਤ ਸਿੰਘ ਸੋਢੀ, ਕਿਰਪਾਲ ਸਿੰਘ ਰੰਧਾਵਾ, ਜੱਜ ਖਾਲੜਾ, ਅਮਨ ਸਿੰਘ ਸੁੱਖਚੈਨ ਸਿੰਘ, ਬੋਬੀ ਭਿਖੀਵਿੰਡ, ਭੁਪਿੰਦਰ ਸਿੰਘ, ਪ੍ਰਧਾਨ ਰਾਣਾ ਬੁੱਗ, ਮਨੀ ਭਿਖੀਵਿੰਡ, ਲਖਬੀਰ ਸਿੰਘ, ਵਿਸ਼ਾਲ ਕਟਾਰੀਆ, ਕਾਰਜ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਗੋਪੀ ਸੁਰਸਿੰਘ, ਰਾਜਵਿੰਦਰ ਸਿੰਘ ਰਾਜੂ ਘਰਿਆਲਾ, ਜੱਜ ਭਿਖੀਵਿੰਡ, ਰਸ਼ਪਾਲ ਸਿੰਘ ਪਨੂੰ ਆਦਿ ਸਮੂਹ ਹਲਕਾ ਖੇਮਕਰਨ ਦੇ ਪੱਤਰਕਾਰ ਹਾਜਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply