Sunday, October 11, 2026

ਐਸ.ਸੀ ਵਿੰਗ ਨੇ ਕੀਤੀਆਂ ਨਵੀਆਂ ਨਿਯੁੱਕਤੀਆਂ

ਸੰਦੌੜ, 2 ਸਤੰਬਰ (ਹਰਮਿੰਦਰ ਸਿੰਘ ਭੱਟ)- ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਆਪਣੇ ਕੇਡਰ ਨੂੰ ਮਜਬੂਤ ਕਰਨ ਵਿਚ ਲੱਗੇ ਸ੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਵੱਲੋਂ ਪਿੰਡ ਪੱਧਰੀ ਇਕਾਈਆਂ ਦੇ ਕੀਤੇ ਜਾ ਰਹੇ ਗਠਨ ਤਹਿਤ ਐਸ.ਸੀ ਵਿੰਗ ਸਰਕਲ ਸੰਦੌੜ ਵੱਲੋਂ ਪਿੰਡ ਕੁਠਾਲਾ ਵਿਖੇ ਅਹੁਦੇਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਗਈਆਂ ਹਨ।ਇਸ ਸਬੰਧੀ ਸਰਕਲ ਜਥੇਬੰਦੀ ਦੇ ਪ੍ਰਧਾਨ ਜੱਗਾ ਸਿੰਘ ਕਸਬਾ ਭੁਰਾਲ ਦੀ ਅਗਵਾਈ ਹੇਠ ਪਿੰਡ ਕੁਠਾਲਾ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਸਰਪੰਚ ਰਘਵੀਰ ਸਿੰਘ ਭੋਲਾ ਅਤੇ ਮੀਤ ਪ੍ਰਧਾਨ ਬਹਾਦਰ ਸਿੰਘ ਚਹਿਲ ਦੀ ਸਿਫਾਰਸ਼ ਤੇ ਉਨ੍ਹਾਂ ਗੁਰਜੰਟ ਸਿੰਘ ਨੂੰ ਪ੍ਰਧਾਨ, ਭਗਵਾਨ ਸਿੰਘ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਮੀਤ ਪ੍ਰਧਾਨ, ਨਿਰਮਲ ਸਿੰਘ ਜਰਨਲ ਸਕੱਤਰ ਅਤੇ ਨਿਹਾਲ ਸਿੰਘ ਨੂੰ ਸਕੱਤਰ ਚੁਣਿਆ ਗਿਆ ਹੈ।ਚੁਣੇ ਗਏ ਅਹੁਦੇਦਾਰਾਂ ਨੂੰ ਸ. ਜੱਗਾ ਸਿੰਘ ਕਸਬਾ ਭੁਰਾਲ ਨੇ ਅਪੀਲ ਕੀਤੀ ਕਿ ਉਹ ਪਾਰਟੀ ਲਈ ਸਮਰਪਿਤ ਹੋਕੇ ਕੰਮ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਐਸ.ਸੀ ਭਾਈਚਾਰੇ ਨੂੰ ਦਿੱਤੀਆਂ ਜਾਂਦੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਘਰ ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣ ਤਾਂ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਸਕੀਮਾਂ ਦਾ ਲਾਹਾ ਲੈਣ ਸਕਣ।ਇਸ ਉਪਰੰਤ ਚੁਣੇ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ।ਇਸ ਮੌਕੇ ਸਰਪੰਚ ਰਘਵੀਰ ਸਿੰਘ ਭੋਲਾ, ਬਹਾਦਰ ਸਿੰਘ ਚਹਿਲ, ਅਜੈਬ ਸਿੰਘ, ਗੁਰਜੰਟ ਸਿੰਘ, ਚੰਦ ਸਿੰਘ, ਰਾਜ ਸਿੰਘ, ਨਸੀਬ ਸਿੰਘ, ਪਿਆਰਾ ਸਿੰਘ, ਸਰਬਜੀਤ ਸਿੰਘ, ਪਾਲ ਸਿੰਘ, ਸੁਰਜੀਤ ਸਿੰਘ, ਚਰਨ ਸਿੰਘ, ਹੰਸ ਰਾਜ, ਸੁਰਜੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply