
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਭਾਰਤ ਸਰਕਾਰ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਰਾਸ਼ਟਰੀ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ੫ ਸਤੰਬਰ ਨੂੰ ਨਵੀਂ ਦਿ’ਲੀ ਵਿਖੇਰਾਸ਼ਟਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਵਲੋਂ ਸਨਮਾਨਿਆ ਜਾਵੇਗਾ।
ਪੰਜਾਬ ਦੇ ਕਾਲਜਾਂ ਤੇ ਸਕੂਲ ਵਿਚ ਲੰਮਾ ਸਮਾਂ ਕੰਪਿਊਟਰ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਕਈ ਸੈਮੀਨਾਰਾਂ ਵਿਚ ਖੋਜੁਪੱਤਰ ਪੜ੍ਹੇ।ਉਨ੍ਹਾਂ ਦੀਆਂ ਕਈ ਪ੍ਰਕਾਸ਼ਨਾਵਾਂ ਅਖਬਾਰਾਂ ਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਉਨ੍ਹਾਂ ਸਕੂਲ ਵਿਚ ਅਧਿਆਪਕਾਂ ਦੀ ਮਦਦ ਨਾਲ ਵਿਰਸੇ ਨੂੰ ਦਰਸਾਉਂਦਾ ਵਿਰਾਸਤੀ ਕਮਰਾ, ਵਾਟਰ ਰੀਚਾਰਜ ਵੈੱਲ, ਕਬੱਡੀ, ਵਾਲੀਬਾਲ, ਨੈੱਟਬਾਲ ਤੇ ਬਾਸਕਿਟਬਾਲ ਗਰਾਊਂਡਾਂ, ਜਿਮ, ਆਰੀਆ ਭੱਟ ਗਣਿਤਪਾਰਕ, ਗਣਿਤ ਪ੍ਰਯੋਗਸ਼ਾਲਾ, ਐਜੂਸੈੱਟ ਲਾਇਬ੍ਰੇਰੀ, ਐਜੂਸੈੱਟ ਲੈਬ, ਸੋਸ਼ਲ ਸਟੱਡੀ ਲੈਬ, ਗਰੀਨ ਕਾਰਨਰ, ਇੰਗਲਿਸ਼ ਕਾਰਨਰ, ਕੰਧ ਮੈਗਜ਼ੀਨਪਹੁ ਫੁਟਾਲਾ, ਸਟੂਡੈਂਟ ਲੀਗਲ ਲਿਟਰੇਸੀ ਕਲੱਬ, ਈਕੋ ਕਲੱਬ ਤੇ ਵਾਤਾਵਰਨ ਸੰਭਾਲ ਸੁਸਾਇਟੀ ਅਤੇ ਕੈਰੀਅਰ ਗਾਈਡੈਂਸ ਸੈੱਲ ਸਥਾਪਿਤ ਕਰਕੇ ਸਕੂਲ ਦੀ ਨੁਹਾਰ ਨੁੂੰ ਨਵਾਂ ਰੂਪ ਦਿੱਤਾ।ਉਨ੍ਹਾਂ ਦੇ ਉਪਰਾਲਿਆਂ ਸਦਕਾ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੇ ਆਡੀਟੋਰੀਅਮ ਦੇ ਨਵੀਨੀਕਰਨ ਦਾ ਕਾਰਜ ਚਲ ਰਿਹਾ ਹੈ।ਉਨ੍ਹਾਂ ਵਲੋਂ ਸਕੂਲ ਵਿਚ ਬਾਇਓ ਡਾਇਵਰਸਿਟੀ, ਅਨਰਜੀ ਕਨਸਰਵੇਸ਼ਨ, ਵਰਮੀ ਕੰਪੋਸਟਿੰਗ, ਬੇਟੀ ਬਚਾਓ ਬੇਟੀ ਪੜਾਓ ਅਤੇ ਸਵ’ਛ ਭਾਰਤ ਜਿਹੇ ਪ੍ਰੋਜੈਕਟ ਉਚੇਚੇ ਤੌਰ ‘ਤੇ ਕਰਵਾਏ ਗਏ।
Punjab Post Daily Online Newspaper & Print Media