
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਇਕ ਪਾਸੇ ਨਗਰ ਨਿਗਮ ਸ਼ਹਿਰ ਵਿੱਚ ਐਨਕ੍ਰੋਚਮੈਂਟ ਨੂੰ ਦੂਰ ਕਰਨ ਦੇ ਵੱਡੇ-ਵੱਡੇ ਦਾਅਵੇ ਅਤੇ ਚਾਲਾਨ ਕਰਨ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਮਜੀਠਾ ਰੋਡ ‘ਤੇ ਰਾਤੋਂ-ਰਾਤ ਸਰਕਾਰੀ ਜਗਾਂ ‘ਤੇ ਬਣੇ ਲਕੜੀ ਦੇ ਨਜਾਇਜ਼ ਖੋਖਿਆਂ ਨੂੰ ਦੂਰ ਕਰਨ ਵੱਲ ਧਿਆਨ ਕਿਓ ਨਹੀਂ ਦਿੱਤਾ।ਕਿਉਂਕਿ ਇਹ ਖੋਖੇ ਹਲਕਾ ਉੱਤਰੀ ਵਿੱਚ ਪੈਂਦੇ ਹਨ ਅਤੇ ਇੱਥੋਂ ਦਾ ਐਮ.ਐਲ.ਏ ਪੰਜਾਬ ਦਾ ਸਥਾਨਕ ਸਰਕਾਰਾਂ ਮੰਤਰੀ ਹੈ। ਕੀ ਉਸ ਦੇ ਡਰ ਨਾਲ ਅਜੇ ਤੱਕ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਨਜਾਇਜ਼ ਖੋਖਿਆਂ ‘ਤੇ ਕਾਰਵਾਈ ਨਹੀਂ ਕੀਤੀ ਗਈ, ਜੋ ਸਰੇਆਮ ਐਨਕ੍ਰੋਚਮੈਂਟ ਨੂੰ ਮੁੰਹ ਚਿੜਾ ਰਿਹੇ ਹਨ।ਇਹ ਗੱਲ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਕਹੀ।
ਉਨਾਂ ਮੰਤਰੀ ਅਨਿਲ ਜੋਸ਼ੀ ‘ਤੇ ਆਰੋਪ ਲਾਉਂਦਿਆ ਕਿਹਾ ਕਿ ਅਨਿਲ ਜੋਸ਼ੀ ਟਾਈਲਾਂ ਤੋਂ ਬਾਅਦ ਹੁਣ ਸ਼ਹਿਰ ਵਿੱਚ ਅਵੈਧ ਖੋਖੇ ਲਗਵਾਉਣ ਵੱਲ ਧਿਆਨ ਦੇ ਰਿਹਾ ਹੈ।ਇਹ ਖੋਖੇ ਉਨਾਂ ਨੇ ਆਪਣੇ ਸਮਰਥਕਾਂ ਨੂੰ ਬਣਾ ਕੇ ਦਿੱਤੇ ਹਨ। ਇਕ ਪਾਸੇ ਮੰਤਰੀ ਜੋਸ਼ੀ ਹਲਕੇ ਵਿੱਚ ਵਿਕਾਸ ਦੇ ਝੂਠੇ ਦਾਅਵੇ ਕਰ ਰਿਹਾ ਹੈ ਅਤੇ ਦੂਜੇ ਪਾਸੇ ਖੁਦ ਰੀ ਐਨਕ੍ਰੋਚਮੈਂਟ ਕਰਵਾਕੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਾ ਰਿਹਾ ਹੈ। ਮੰਤਰੀ ਜੋਸ਼ੀ ਨੇ ਆਪਣਾ ਲੇਵਲ ਇੰਨਾ ਨੀਵਾਂ ਕਰ ਲਿਆ ਹੈ ਕਿ ਨਜਾਇਜ਼ ਖੋਖਿਆ ਦੇ ਬਦਲੇ ਹੋਏ ਭ੍ਰਿਸ਼ਟਾਚਾਰ ਵਿੱਚ ਉਸ ਦੀ ਸ਼ੱਕੀ ਭੂਮਿਕਾ ਹੈ। ਉਨਾਂ ਕਿਹਾ ਕਿ ਮੰਤਰੀ ਜੋਸ਼ੀ ਨੂੰ ਹਲਕਾ ਉੱਤਰੀ ਦੀ ਬਿਲਕੁੱਲ ਚਿੰਤਾ ਨਹੀਂ ਹੈ। ਹਲਕਾ ਸਹੂਲਤਾਂ ਲਈ ਤਰਸ ਰਿਹਾ ਹੈ ਅਤੇ ਮੰਤਰੀ ਨਜਾਇਜ਼ ਖੋਖੇ ਲਵਾ ਰਹੇ ਹਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media