ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੀ ਸਿਰਮੌਰ ਸੰਸਥਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਧਿਆਪਕ ਦਿਵਸ ਬੜੇ ਉਤਸ਼ਾਹ ਅਤੇ ਜ਼ੋਸ ਨਾਲ ਮਨਾਇਆ ਗਿਆ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਸੰਬੰਧੀ ਡੀਨ ਡਾ. ਐਨ. ਐਸ. ਤੁੰਗ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਪ੍ਰੋਗਰਾਮ ਦਾ ਆਰੰਭ ਸਕੂਲ ਸਬਦ ਨਾਲ ਕੀਤਾ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸz: ਨਵਪ੍ਰੀਤ ਸਿੰਘ ਸਾਹਨੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਸਕੂਲ ਦੇ ਸੰਗੀਤ ਦੇ ਅਧਿਆਪਕ ਸ੍ਰੀ ਰਾਜ ਕੁਮਾਰ ਅਤੇ ਮਿਸ ਜਗਦੀਪ ਕੌਰ ਨੇ ਪੰਜਾਬੀ ਦੋਗਾਣਾ ਪੇਸ਼ ਕੀਤਾ।ਅਧਿਆਪਕਾਂ ਨੇ ਪੰਜਾਬੀ ਲੋਕ ਨਾਚ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾਏ ।ਪੰਜਾਬੀ ਦੇ ਲਘੂ ਨਾਟਕ ਦਾ ਹਰ ਇਕ ਸਰੋਤੇ ਨੇ ਖੂਬ ਆਨੰਦ ਮਾਣਿਆ।ਇਸ ਮੌਕੇ ਸਕੂਲ ਦੇ 4 ਅਧਿਆਪਕਾਂ ਸ੍ਰੀ ਰਾਜੀਵ ਠਾਕੁਰ, ਸ੍ਰੀਮਤੀ ਅਨੁਪਮ ਚੌਹਾਨ, ਸ੍ਰੀਮਤੀ ਆਸ਼ਾ ਸਹਿਜਪਾਲ ਅਤੇ ਮਿਸ ਪੂਨਮ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ ਜੋ 17 ਸਾਲਾਂ ਤੋਂ ਸਕੂਲ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਮੁੱਖ ਮਹਿਮਾਨ ਡਾ. ਐਨ. ਐਸ. ਤੁੰਗ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੁੰਦੇ ਹਨ ਅਤੇ ਚੰਗਾ ਅਧਿਆਪਕ ਵਿਦਿਆਰਥੀਆਂ ਦੇ ਹੁਨਰ ਦੀ ਪਛਾਣ ਕਰਦਾ ਹੋਇਆ ਜੀਵਨ ਵਿੱਚ ਉਚ ਪ੍ਰਾਪਤੀਆਂ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ।ਸਕੂਲ ਦੇ ਮੈਂਬਰ ਇੰਚਾਰਜ ਸ: ਹਰਮਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਧਿਆਪਕ ਇਕ ਮਾਲੀ ਦੀ ਤਰ੍ਹਾਂ ਵਿਦਿਆਰਥੀਆਂ ਵਿੱਚ ਇਮਾਨਦਾਰੀ ਅਤੇ ਚੰਗੇ ਇਨਸਾਨ ਬਨਣ ਦੇ ਬੀਜ ਬੀਜਦਾ ਹੈ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਡਾ. ਸਰਵਪਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਰਿਣੀ ਹੋਣਾ ਚਾਹੀਦਾ ਹੈ ਜੋ ਦੀਵੇ ਦੀ ਤਰ੍ਹਾਂ ਜਗ ਕੇ ਚਾਨਣ ਪ੍ਰਦਾਨ ਕਰਦੇ ਹਨ ਅਤੇ ਵਿਦਿਆਰਥੀਆਂ ਵਿੱਚ ਚੰਗੇ ਗੁਣ ਪੈਦਾ ਕਰਦੇ ਹਨ । ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਅਤੇ ਦੁਸ਼ਾਲਾ ਦੇ ਕੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਪ੍ਰੋਗਰਾਮ ਵਿੱਚ ਸਰਬਜੀਤ ਸਿੰਘ, ਸੰਤੋਖ ਸਿੰਘ ਸੇਠੀ, ਸਵਿੰਦਰ ਸਿੰਘ ਕੱਥੂਨੰਗਲ ਐਡੀਸ਼ਨਲ ਸੈਕਟਰੀ ਚੀਫ਼ ਖ਼ਾਲਸਾ ਦੀਵਾਨ, ਡਾ. ਅਮਰਪਾਲੀ ਮੈਂਬਰ ਇੰਚਾਰਜ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ, ਅਜੀਤ ਸਿੰਘ ਅੰਡਰ ਸੈਕਟਰੀ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ, ਐਚ.ਐਸ. ਸੰਧੂ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media