ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ)- ਉਪ ਰਾਸ਼ਟਰਪਤੀ ਸ਼੍ਰੀ ਐਮ ਹਾਮਿਦ ਅੰਸਾਰੀ ਨੇ ਵੇਟਿਕਲ ਸਿਟੀ ਵਿਚ 4 ਸਤੰਬਰ 2016 ਨੂੰ ਪੋਪ ਫਰਾਂਸਿਜ ਦੁਆਰਾ ਮਦਰ ਟੇਰੇਸਾ ਨੂੰ ਸੰਤ ਘੋਸਿਤ ਕੀਤੇ ਜਾਣ ਤੇ ਖੁਸ਼ੀ ਪ੍ਰਗਟ ਕੀਤੀ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਕਿਹਾ ਕਿ ਗਰੀਬ, ਬਿਮਾਰ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਮਿਸ਼ਨ ਨਾਲ ਮਦਰ ਟਰੇਸਾ ਵੱਲੋਂ ਸਥਾਪਿਤ ਕੀਤਾ ਗਿਆ ਮਿਸ਼ਨਰੀਜ਼ ਆੱਫ ਚੈਰਿਟੀ ਅੱਜ ਵੀ ਮਾਨਵਤਾ ਦੀ ਸੇਵਾ ਕਰਨਾ ਅਤੇ ਧਰਮ ਜਾਂ ਸਮਾਜਿਕ ਹੈਸੀਅਤ ਦੀ ਪਰਵਾਹ ਬਿਨ੍ਹਾ ਜਰੂਰਤਮੰਦਾਂ ਤੱਕ ਪਹੁੰਚ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਮਦਰ ਦੇ ਪ੍ਰੇਮ ਦਾ ਸੰਦੇਸ਼ ਅੱਜ ਵੀ ਦੁਨੀਆ ਭਰ ਦੇ ਲੱਖਾ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media